ਰਸੋਈ ''ਚ ਕੰਮ ਕਰਦੇ ਸਮੇਂ ਅਪਣਾਓ ਇਹ ਆਸਾਨ ਤਰੀਕੇ

03/20/2017 12:01:09 PM

ਮੁੰਬਈ— ਘਰ ਨੂੰ ਸਾਫ ਕਰਨ ''ਚ ਬਹੁਤ ਸਮਾਂ ਲੱਗਦਾ ਹੈ ਪਰ ਫਿਰ ਵੀ ਘਰ ਚੰਗੀ ਤਰ੍ਹਾਂ ਸਾਫ ਨਹੀਂ ਹੋ ਪਾਉਂਦਾ। ਭਾਵੇ ਉਹ ਸਫਾਈ ਰਸੋਈ ਦੀ ਹੋਵੇ ਜਾਂ ਕੱਪੜਿਆਂ ਦੀ। ਇਨ੍ਹਾਂ ਛੋਟੇ-ਛੋਟੇ ਕੰਮਾਂ ''ਚ ਬਹੁਤ ਸਮਾਂ ਲੱਗਦਾ ਹੈ। ਤੁਸੀਂ ਵੀ ਕੁੱਝ ਘਰੇਲੂ ਤਰੀਕੇ ਆਪਣਾ ਕੇ ਇਹ ਸਾਰੇ ਕੰਮ ਬਹੁਤ ਘੱਟ ਸਮੇਂ ''ਚ ਕਰ ਸਕਦੇ ਹੋ। ਜੇਕਰ ਤੁਸੀਂ ਦਫ਼ਤਰ ''ਚ ਕੰਮ ਕਰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਛੋਟੇ-ਛੋਟੇ ਆਸਾਨ ਤਰੀਕੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਬਹੁਤ ਕੰਮ ਆਉਣਗੇ।  
1. ਆਲੂ ਨੂੰ ਉਬਾਲਣ ਤੋਂ ਪਹਿਲਾਂ ਇਸ ਦੇ ਉੱਪਰ ਛੋਟਾ ਜਿਹਾ ਕੱਟ ਲਗਾ ਲਓ। ਇਸ ਤਰ੍ਹਾਂ ਕਰਨ ਨਾਲ ਆਲੂ ਦਾ ਛਿਲਕਾ ਆਸਾਨੀ ਨਾਲ ਨਿਕਲ ਜਾਵੇਗਾ। 
2. ਨਾਰੀਅਲ ਦੇ ਉੱਪਰੀ ਹਿੱਸੇ ''ਤੇ ਬਣੇ ਸੁਰਾਖ ''ਤੇ ਕਿਸੀ ਨੁਕੀਲੀ ਚੀਜ਼ ਨਾਲ ਸਾਰਾ ਪਾਣੀ ਕੱਢ ਲਓ ਅਤੇ ਇਸ ਨੂੰ ਤੋੜਨ ਤੋਂ ਪਹਿਲਾਂ ਚਾਰੋ ਪਾਸੋ ਚੰਗੀ ਤਰ੍ਹਾਂ ਠੋਕ ਲਓ। 
3. ਨਿੰਬੂ ਦਾ ਰਸ ਆਸਾਨੀ ਨਾਲ ਅਤੇ ਘੱਟ ਸਮੇਂ ''ਚ ਕੱਢਣ ਲਈ 2-3 ਮਿੰਟਾਂ ਲਈ ਇਸ ਨੂੰ ਪਾਣੀ ''ਚ ਉਬਾਲ ਲਓ। ਅਜਿਹਾ ਕਰਨ ਨਾਲ ਰਸ ਆਸਾਨੀ ਨਾਲ ਨਿਕਲ ਆਵੇਗਾ। 
4. ਟਮਾਟਰ
ਟਮਾਟਰ ਨੂੰ ਮਿਕਸੀ ''ਚ ਪਾ ਕੇ ਪੀਸ ਲਓ। ਹੁਣ ਤਿਆਰ ਹੋਏ ਮਿਰਸ਼ਨ ਨੂੰ ਆਈਸ-ਟ੍ਰੇ ''ਚ ਜਮਾ ਲਓ। ਫਿਰ ਤੁਸੀਂ ਇਸ ਕਿਊਬ ਦਾ ਇਸਤੇਮਾਲ ਖਾਣਾ ਬਣਾਉਣ ਸਮੇਂ ਕਰ ਸਕਦੇ ਹੋ। 
5. ਵੈੱਕਯੁਮ ਨੂੰ ਸਫਾਈ ਕਰਨ ਤੋਂ ਪਹਿਲਾਂ ਇਕ ਬਾਰ ਸਾਫ ਕਰ ਲਓ ਕਿਉਂਕਿ ਮਿੱਟੀ ਹਵਾ ''ਚ ਉੱਡਦੀ ਹੈ ਅਤੇ ਫਰਸ਼ ''ਤੇ ਪੱਕੀ ਹੋ ਜਾਂਦੀ ਹੈ। 
6. ਸਫਾਈ ਕਰਦੇ ਹੋਏ ਹਮੇਸ਼ਾ ਕਾਟਨ ਦੇ ਕੱਪੜੇ ਦਾ ਇਸਤੇਮਾਲ ਕਰੋ ਕਿਉਂਕਿ ਇਹ ਗੰਦਗੀ ਨੂੰ ਚੰਗੀ ਤਰ੍ਹਾਂ ਸਾਫ ਕਰਦਾ ਹੈ। 


Related News