ਵਿਚਾਰਾਂ ਦਾ ਵਿਅਕਤੀਤਵ ’ਤੇ ਪ੍ਰਭਾਵ

Wednesday, May 13, 2020 - 11:02 AM (IST)

ਵਿਚਾਰਾਂ ਦਾ ਵਿਅਕਤੀਤਵ ’ਤੇ ਪ੍ਰਭਾਵ

ਹਰ ਇਕ ਵਿਅਕਤੀ ਜਿਸ ਨਾਲ ਅਸੀਂ ਮਿਲਦੇ ਹਾਂ ਉਸ ਦਾ ਸਾਡੀ ਜ਼ਿੰਦਗੀ ’ਤੇ ਬਹੁਤ ਪ੍ਰਭਾਵ ਪੈਂਦਾ ਹੈ। ਉਸ ਦੀ ਹੋਂਦ ਨਾਲ ਸਾਡੇ ਜੀਵਨ ਵਿਚ ਕੁਝ ਬਦਲਾਅ ਜ਼ਰੂਰ ਹੁੰਦਾ ਹੈ। ਜਦੋਂ ਅਸੀਂ ਕਿਸੇ ਸੈਨਿਕ ਜਾਂ ਵੀਰ ਪੁਰਖ ਦੀ ਵੀਰਤਾ ਦੀ ਕਹਾਣੀ ਸੁਣਦੇ ਹਾਂ ਤਾਂ ਸਾਡੇ ਅੰਦਰ ਵੀ ਹੌਂਸਲਾ ਨਿਡਰਤਾ ਆਦਿ ਗੁਣ ਜਾਗਦੇ ਹਨ। ਮਨੁੱਖ ਦੇ ਵਿਚਾਰ ਉਸ ਦੇ ਵਿਅਕਤਿਤਵ ਨੂੰ ਚੰਗਾ ਜਾਂ ਮਾੜਾ ਬਣਾਉਦੇ ਹਨ। ਜੇਕਰ ਉਹ ਵਧੀਆ ਅਤੇ ਸਕਾਰਾਤਮਕ ਵਿਚਾਰਾਂ ਦਾ ਧਾਰਨੀ ਹੈ ਤਾਂ ਹਰ ਮਨੁੱਖ ਨੂੰ ਉਸ ਨੂੰ ਮਿਲ ਕੇ ਖੁਸ਼ੀ ਅਤੇ ਸ਼ਾਂਤੀ ਦਾ ਅਨੁਭਵ ਹੁੰਦਾ ਹੈ। ਇਸ ਦੇ ਉਲਟ ਜੇਕਰ ਉਹ ਹਮੇਸ਼ਾ ਨਕਰਾਤਮਕ ਸੋਚ ਰੱਖਦਾ ਹੈ ਤਾਂ ਉਸ ਨਾਲ ਗੱਲਬਾਤ ਕਰਨ ਵਾਲੇ ਤੇ ਵੀ ਇਸ ਦਾ ਉਲਟ ਪ੍ਰਭਾਵ ਪੈਂਦਾ ਹੈ।

ਤੁਸੀਂ ਵੇਖਿਆ ਹੋਵੇਗਾ ਕਿ ਸੰਤ ਮਹਾਤਮਾ ਕੋਲ ਜਾ ਕੇ ਹਰ ਮਨੁੱਖ ਨੂੰ ਇਕ ਅਜੀਬ ਜਿਹੀ ਖੁਸ਼ੀ ਤੇ ਸ਼ਾਂਤੀ ਪ੍ਰਾਪਤ ਹੁੰਦੀ ਹੈ। ਹੋਰ ਕੁਝ ਨਾ ਹੋਈ ਬੋਲੇ ਪਰ ਉਸ ਦੇ ਵਿਅਕਤਿਤਵ ਦਾ ਪ੍ਰਭਾਵ ਹਰ ਪਾਸੇ ਦਿਖਾਈ ਦੇਵੇਗਾ। ਅਸੀਂ ਆਪਣੇ ਅੰਦਰ ਅਜਿਹਾ ਪਰਿਵਰਤਨ ਮਹਿਸੂਸ ਕਰਦੇ ਹਾਂ ਜੋ ਸਾਨੂੰ ਅਤੇ ਮਹਾਨ ਹੋਣ ਦਾ ਸੰਦੇਸ਼ ਦਿੰਦਾ ਹੈ। ਉਸ ਦੀ ਮੌਜੂਦਗੀ ਵਿਚ ਅਸੀਂ ਵੀ ਸੱਜਣ ਅਤੇ ਪਵਿੱਤਰ ਮਨ ਵਾਲੇ ਬਣ ਜਾਂਦੇ ਹਾਂ। ਜਦੋਂ ਤੱਕ ਅਸੀਂ ਉਸ ਦੀ ਸੰਗਤ ਵਿਚ ਰਹਿੰਦੇ ਹਾਂ ਉਸ ਦੇ ਵਿਚਾਰਾਂ ਦੀ ਮਹਾਨਤਾ ਅਤੇ ਉਸ ਦੇ ਉਦੇਸ਼ਾਂ ਦੀ ਉੱਚਤਾ ਸਾਡੇ ਮਨ ਨੂੰ ਪ੍ਰਭਾਵਿਤ ਕਰਦੀ ਹੈ। ਇਸੇ ਤਰ੍ਹਾਂ ਮੰਨ ਲਵੋ ਕੋਈ ਅਧਿਆਪਕ ਬਹੁਤ ਹੀ ਗੁੱਸੇ ਵਾਲਾ ਵਿਅਕਤੀ ਹੈ ਅਤੇ ਉਸ ਦਾ ਆਤਮਕ ਬੱਚਿਆਂ ਦੇ ਮਨ ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ। ਜੇ ਉਹ ਕਿਸੇ ਬੱਚੇ ਕੋਲ ਜਾ ਕੇ ਖਲੋ ਜਾਏ ਉਸ ਬੱਚੇ ਨੂੰ ਡਰ ਕਾਰਣ  ਸਭ ਕੁਝ ਭੁੱਲ ਜਾਂਦਾ ਹੈ। ਹੈ ਉਸ ਅਧਿਆਪਕ ਦੇ ਨਕਰਾਤਮਕ ਵਿਅਕਤੀਤਵ ਦਾ ਹੀ ਨਤੀਜਾ ਹੈ।

ਵਿਚਾਰਾਂ ਵਿਚ ਇੰਨੀ ਸ਼ਕਤੀ ਹੈ ਕਿ ਉਹ ਮਨੁੱਖ ਦੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਬਦਲਣ ਦੀ ਸਮਰੱਥਾ ਰੱਖਦੇ ਹਨ। ਦਯਾ, ਕਰੁਣਾ, ਪ੍ਰੇਮ ਦੇ ਭਾਵ ਸਿਧਾਰਥ ਨੂੰ ਮਹਾਤਮਾ ਬੁੱਧ ਬਣਾ ਗਏ। ਹੰਕਾਰ ਭਰੇ ਵਿਚਾਰ ਰਾਵਣ ਨੂੰ ਵਿਨਾਸ਼ ਦੇ ਕੰਢੇ ਤੇ ਲੈ ਆਏ। ਵਿਚਾਰਾਂ ਵਿਚ ਅਤੁੱਲ ਸ਼ਕਤੀ ਹੁੰਦੀ ਹੈ। ਜਦੋਂ ਕੋਈ ਮਨੁੱਖ ਸਕਾਰਾਤਮਕ ਵਿਚਾਰ ਆਪਣੇ ਮਨ ਵਿਚ ਲੈ ਕੇ ਆਉਂਦਾ ਹੈ ਤਾਂ ਉਸ ਦੇ ਮਨ ਵਿਚ ਉਸ ਸਮੇਂ ਤੋਂ ਹੀ ਪਰਿਵਰਤਨ ਸ਼ੁਰੂ ਹੋ ਜਾਂਦਾ ਹੈ। ਫਿਰ ਜੇ ਉਹ ਦ੍ਰਿੜ ਇੱਛਾ ਸ਼ਕਤੀ ਨਾਲ ਅਤੇ ਪੂਰੇ ਵਿਸ਼ਵਾਸ ਨਾਲ ਸਕਰਾਤਮਕ ਚਿੰਤਨ ਕਰਦਾ ਹੈ ਤਾਂ ਉਸ ਨੂੰ ਸਕਰਾਤਮਕ ਵਿਅਕਤੀ ਬਣਨ ਤੋਂ ਕੋਈ ਤਾਕਤ ਰੋਕ ਨਹੀਂ ਸਕਦੀ।

ਇਸ ਲਈ ਸਾਡੇ ਵਿਚਾਰ ਜਿਹੋ ਜਿਹੇ ਹੋਣਗੇ ਅਸੀਂ ਵੀ ਉਸੇ ਤਰ੍ਹਾਂ ਦੇ ਬਣ ਜਾਵਾਂਗੇ। ਜਿਹੋ ਜਿਹੀਆਂ ਸਾਡੀਆਂ ਆਦਤਾਂ ਹੋਣਗੀਆਂ ਅਸੀਂ ਹਾਲਾਤਾਂ ਨੂੰ ਜਿਸ ਨਜ਼ਰ ਨਾਲ ਵੇਖਾਂਗੇ, ਉਸੇ ਤਰ੍ਹਾਂ ਸਾਡਾ ਜੀਵਨ ਢੱਲ ਜਾਵੇਗਾ। ਜੇਕਰ ਸਾਡੇ ਵਿਚਾਰ ਨੀਚ ਬੇਈਮਾਨ ਵਿਅਕਤੀ ਵਾਂਗ ਹਨ ਤਾਂ ਅਸੀਂ ਉਨ੍ਹਾਂ ਵਰਗੇ ਹੋ ਜਾਵਾਂਗੇ ਅਤੇ ਹਰ ਸਮੇਂ ਉਦਾਸ ਤੇ ਦੁਖੀ ਰਹਾਂਗੇ। ਕਿਉਂਕਿ ਲਗਾਤਾਰ ਇਕੋ ਜਿਹੇ ਵਿਚਾਰਾਂ ਨਾਲ ਮਨੁੱਖ ਦੀਆਂ ਆਦਤਾਂ ਅਜਿਹੀਆ ਹੋ ਜਾਂਦੀਆਂ ਹਨ ਅਤੇ ਉਸ ਦੇ ਵਿਅਕਤੀਤਵ ਦਾ ਨਿਰਮਾਣ ਕਰਦੀਆਂ ਹਨ। ਇਸ ਲਈ ਵਧੀਆ ਵਿਚਾਰ ਅਪਣਾਓ ਤਾਂ ਕਿ ਤੁਹਾਡਾ ਦਿੱਤਾ ਸਭਨਾਂ ਲਈ ਬਣ ਸਕੇ।

ਕਮਲਜੀਤ ਸਿੰਘ ਸਿੱਧੂ


author

rajwinder kaur

Content Editor

Related News