ਗੋਬਿੰਦਪੁਰੀ ''ਚ ਹਰਮੀਤ ਸਿੰਘ ਕਾਲਕਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਜਾਣ ''ਤੇ ਸਨਮਾਨ

Thursday, Jul 10, 2025 - 08:34 AM (IST)

ਗੋਬਿੰਦਪੁਰੀ ''ਚ ਹਰਮੀਤ ਸਿੰਘ ਕਾਲਕਾ ਦਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਜਾਣ ''ਤੇ ਸਨਮਾਨ

ਅੰਮ੍ਰਿਤਸਰ (ਸਰਬਜੀਤ) : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਗਲੀ ਨੰਬਰ 7, ਗੋਬਿੰਦਪੁਰੀ, ਨਵੀਂ ਦਿੱਲੀ ਵੱਲੋਂ ਹਰਮੀਤ ਸਿੰਘ ਕਾਲਕਾ ਦਾ ਲਗਾਤਾਰ ਦੂਜੀ ਵਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਿਰਵਿਰੋਧ ਪ੍ਰਧਾਨ ਚੁਣੇ ਜਾਣ 'ਤੇ ਸ਼ਾਨਦਾਰ ਨਿੱਘਾ ਸਵਾਗਤ ਸਮਾਰੋਹ ਕੀਤਾ ਗਿਆ। ਇਸ ਦੌਰਾਨ ਇਲਾਕੇ ਦੀਆਂ ਸਮੂਹ ਸਿੰਘ ਸਭਾਵਾਂ, ਸਿੱਖ ਧਾਰਮਿਕ ਜਥੇਬੰਦੀਆਂ, ਇਸਤਰੀ ਸਤਿਸੰਗ ਸਭਾਵਾਂ ਅਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਰਜੀਤ ਸਿੰਘ, ਜਨਰਲ ਸਕੱਤਰ ਹਰਦਿਤ ਸਿੰਘ ਗੋਬਿੰਦਪੁਰੀ, ਮੀਤ ਪ੍ਰਧਾਨ ਰਜਿੰਦਰ ਸਿੰਘ, ਖਜ਼ਾਨਚੀ ਅਜੈਪਾਲ ਸਿੰਘ, ਮੀਤ ਖਜ਼ਾਨਚੀ ਕੁਲਦੀਪ ਸਿੰਘ ਅਤੇ ਸਮੂਹ ਮੈਂਬਰ ਸਾਹਿਬਾਨ ਨੇ ਸਿਰੋਪਾਓ, ਦੁਸ਼ਾਲਾ ਅਤੇ ਫੁੱਲਾਂ ਦੇ ਗੁਲਦਸਤਾ ਭੇਟ ਕਰਕੇ ਹਰਮੀਤ ਸਿੰਘ ਨੂੰ ਜੀ ਆਇਆਂ ਆਖਿਆ।

ਇਹ ਵੀ ਪੜ੍ਹੋ : ਮੋਟਰਸਾਈਕਲ ’ਚ ਪੈਟਰੋਲ ਖਤਮ ਹੋਣ ’ਤੇ ਮਦਦ ਮੰਗਣੀ ਪਈ ਮਹਿੰਗੀ, ਖੋਹ ਲਿਆ ਸਾਰਾ ਸਾਮਾਨ

ਇਸ ਮੌਕੇ ਹਰਦੀਪ ਸਿੰਘ ਗੋਬਿੰਦਪੁਰੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸੇਵਾ ਦਾ ਸਫਰ ਸੰਨ੍ 2013 ਤੋਂ ਬਤੌਰ ਮੈਂਬਰ ਸ਼ੁਰੂ ਕਰਕੇ ਐਜੂਕੇਸ਼ਨ ਕੌਂਸਲ ਦੇ ਚੇਅਰਮੈਨ, ਦਿੱਲੀ ਗੁਰਦੁਆਰਾ ਕਮੇਟੀ ਦੇ ਮੀਤ ਸਕੱਤਰ, ਸੀਨੀਅਰ ਮੀਤ ਪ੍ਰਧਾਨ ਅਤੇ ਜਨਰਲ ਸਕੱਤਰ ਦੀ ਸੇਵਾ ਨਿਭਾਉਂਦੇ ਹੋਏ ਪ੍ਰਧਾਨ ਦੇ ਅਹੁਦੇ ਤੱਕ ਪਹੁੰਚੇ। ਕਾਲਕਾ ਦੇ ਕਾਰਜ ਕਾਲ 'ਚ ਗੁਰਮਤਿ ਕੈਂਪ, ਫ੍ਰੀ ਡਾਇਲਸਿਸ ਸੈਂਟਰ, 50/- ਰੁਪਏ 'ਚ ਐੱਮਆਰਆਈ, ਸਕੈਨਿੰਗ ਸੈਂਟਰ, ਪੰਜਾਬੀ ਭਾਸ਼ਾ ਪ੍ਰਸਾਰ ਕਮੇਟੀ ਦਾ ਗਠਨ ਅਤੇ ਬਾਲਾ ਸਾਹਿਬ ਹਸਪਤਾਲ ਮੁੜ ਸ਼ੁਰੂ ਹੋਏ ਅਤੇ ਹੁਣ ਲਗਾਤਾਰ ਦੂਜੀ ਵਾਰ ਨਿਰਵਿਰੋਧ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਚੁਣੇ ਗਏ ਜਿਸ ਨਾਲ ਉਹਨਾਂ ਨੇ ਆਪਣੇ ਪਰਿਵਾਰ, ਦਿੱਲੀ ਅਤੇ ਦੇਸ਼ ਤੋਂ ਇਲਾਵਾ ਹਲਕਾ ਕਾਲਕਾਜੀ ਦਾ ਨਾਂ ਪੂਰੀ ਦੁਨੀਆ 'ਚ ਰੌਸ਼ਨ ਕੀਤਾ। ਹਰਮੀਤ ਸਿੰਘ ਕਾਲਕਾ ਨੇ ਗਲੀ ਨੰਬਰ 7, ਗੋਬਿੰਦਪੁਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦਸਮੇਸ਼ ਪਬਲਿਕ ਸਕੂਲ ਦੇ ਸਮੁੱਚੇ ਸਟਾਫ ਦਾ ਸ਼ਾਨਦਾਰ ਸਤਿਕਾਰ ਸਮਾਰੋਹ ਲਈ ਧੰਨਵਾਦ ਕਰਦਿਆਂ ਆਖਿਆ ਕਿ ਆਪ ਸਰਬੱਤ ਸੰਗਤਾਂ ਦੇ ਪਿਆਰ, ਸਤਿਕਾਰ ਤੇ ਭਰੋਸੇ ਸਦਕੇ ਉਹ ਤਿੰਨ ਵਾਰ ਹਲਕਾ ਕਾਲਕਾ ਜੀ ਤੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਚੁਣੇ ਗਏ ਤੇ ਇਸ ਮੁਕਾਮ ਤੱਕ ਪਹੁੰਚੇ ਹਨ।

ਇਹ ਵੀ ਪੜ੍ਹੋ : ਖਰਾਬ ਮੌਸਮ ਨੇ ਵਿਗਾੜਿਆ ਉਡਾਣਾਂ ਦਾ ਸ਼ਡਿਊਲ, ਏਅਰਪੋਰਟ ਤੋਂ ਬਦਲਿਆ 6 ਜਹਾਜ਼ਾਂ ਦਾ ਰੂਟ

ਇਸ ਮੌਕੇ ਚੇਅਰਮੈਨ ਅਤੇ ਮੈਨੇਜਰ ਸਤਨਾਮ ਸਿੰਘ ਸੱਤਾ, ਕਮਲਜੀਤ ਸਿੰਘ ਪਰਦੇਸੀ, ਸਤਪਾਲ ਸਿੰਘ ਗਿੱਲ, ਗੁਲਜੀਤ ਸਿੰਘ ਗੁੱਲੂ, ਸੰਗਤ ਸਿੰਘ, ਜਸਵਿੰਦਰ ਸਿੰਘ ਦੇਵਗਨ, ਸਤਨਾਮ ਸਿੰਘ ਮਾਰਵਾਹ ਗੁਰਦੀਪ ਸਿੰਘ ਬਿੱਟੂ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਗਤ ਸਿੰਘ, ਮੋਹਨ ਸਿੰਘ, ਕੁਲਵੰਤ ਸਿੰਘ, ਮਹਿੰਦਰ ਸਿੰਘ, ਦਸਮੇਸ਼ ਪਬਲਿਕ ਸਕੂਲ ਦੀ ਮੁਖੀ ਜਗਜੋਤ ਕੌਰ ਜਸਵਿੰਦਰ ਕੌਰ, ਹਰਚਰਨ ਸਿੰਘ ਰਾਜਾ, ਗੁਰਦੀਪ ਸਿੰਘ ਬੰਟੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਤਵੰਤੇ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News