ਪਾਣੀ ਦੇ ਮੁੱਦੇ 'ਤੇ ਬੋਲੇ ਸਿਹਤ ਮੰਤਰੀ, ਕਿਹਾ- 'ਹਰਿਆਣਾ ਕੋਲੋਂ ਤਾਂ ਆਪਣਾ ਪਾਣੀ ਸੰਭਾਲਿਆ ਨਹੀਂ ਜਾਂਦਾ'
Friday, Jul 11, 2025 - 11:48 AM (IST)

ਚੰਡੀਗੜ੍ਹ- ਅੱਜ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦਾ ਦੂਜਾ ਦਿਨ ਹੈ। ਸਦਨ ਅੰਦਰ ਕਈ ਅਹਿਮ ਬਿੱਲ ਲਿਆਂਦੇ ਜਾਣਗੇ। ਇਸ ਦੌਰਾਨ ਪਾਣੀਆਂ ਦੇ ਮੁੱਦੇ 'ਤੇ ਬੋਲਦਿਆਂ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਹਰਿਆਣਾ ਕੋਲੋਂ ਆਪਣਾ ਪਾਣੀ ਸੰਭਾਲਿਆ ਨਹੀਂ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਗੁੜਗਾਓ ਤੋਂ ਗੁਰੂਗ੍ਰਾਮ ਬਣਿਆ ਹੁਣ ਜਲ ਗ੍ਰਾਮ ਬਣਿਆ ਹੋਇਆ ਹੈ। ਇਹ ਸਮਾਰਟ ਸਿਟੀ ਦੀ ਗੱਲ ਕਰਦੇ ਹਨ, ਇਨ੍ਹਾਂ ਕੋਲੋਂ ਆਪਣਾ ਪਾਣੀ ਤਾਂ ਸੰਭਾਲਿਆ ਨਹੀਂ ਜਾਂਦਾ। ਇਨ੍ਹਾਂ ਦਾ ਮਿਲੇਨੀਅਮ ਸਿਟੀ ਨੂੰ ਜਲ ਸ਼ਹਿਰ ਬਣਾਇਆ ਹੋਇਆ ਹੈ। ਜਿੱਥੇ ਪਾਣੀ ਹੀ ਨਹੀਂ ਇਹ ਉੱਥੋਂ ਪਾਣੀ ਮੰਗ ਰਹੇ ਹਨ।
ਇਹ ਵੀ ਪੜ੍ਹੋ- ਪੰਜਾਬ ਦਾ ਇਹ ਮਹਿੰਗਾ ਟੋਲ ਪਲਾਜ਼ਾ ਫਿਰ ਹੋਵੇਗਾ ਸ਼ੁਰੂ
ਇਸ ਦੌਰਾਨ ਉਨ੍ਹਾਂ ਨੇ 1980 ਦੀ ਵਾਟਰ ਕਮਿਸ਼ਨ ਦੀ ਰਿਪੋਰਟ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਸਾਰੇ ਪਾਣੀਆਂ ਨੂੰ ਲੈ ਕੇ ਅਧਿਐਨ ਕੀਤਾ ਗਿਆ ਸੀ ਜਿਸ 'ਚ ਪਤਾ ਲਗਾ ਕਿ ਸਤਲੁਜ ਵਿੱਚ ਪਾਣੀ ਘੱਟ ਹੈ। ਅਜਿਹੀ ਸਥਿਤੀ ਵਿੱਚ ਇਸ ਤੋਂ ਪਾਣੀ ਨਹੀਂ ਦਿੱਤਾ ਜਾ ਸਕਦਾ। ਹੜ੍ਹ ਦੀ ਸਮੱਸਿਆ ਸ਼ਾਰਦਾ 'ਚ ਹੁੰਦੀ ਹੈ ਤਾਂ ਫਿਰ ਇਨ੍ਹਾਂ ਨੂੰ ਸ਼ਾਰਦਾ ਯਮੁਨਾ ਲਿੰਕ ਤੋਂ ਪਾਣੀ ਲੈਣ ਦੀ ਗੱਲ ਕਰਨੀ ਚਾਹੀਦੀ ਹੈ।
ਇਹ ਵੀ ਪੜ੍ਹੋ- ਅੰਮ੍ਰਿਤਸਰ ਵਾਸੀ ਦਿਓ ਧਿਆਨ, ਲੱਗ ਗਈ ਮੁਕੰਮਲ ਪਾਬੰਦੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8