ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਧਿਆਨ, ਰਿਸ਼ਤੇ ’ਚ ਵਧੇਗਾ ਪਿਆਰ ਤੇ ਹੋਵੇਗਾ ਮਜ਼ਬੂਤ
Monday, Mar 22, 2021 - 04:30 PM (IST)
ਜਲੰਧਰ (ਬਿਊਰੋ) - ਹਰੇਕ ਪਤੀ-ਪਤਨੀ ਦੀ ਦਿਲੀ ਤੰਮਨਾ ਹੁੰਦੀ ਹੈ ਕਿ ਉਨ੍ਹਾਂ ਦੇ ਰਿਸ਼ਤੇ 'ਚ ਹਮੇਸ਼ਾ ਪਿਆਰ ਅਤੇ ਰੋਮਾਂਸ ਬਰਕਰਾਰ ਰਹੇ। ਇਸ ਲਈ ਉਹ ਬਹੁਤ ਸਾਰੀਆਂ ਕੋਸ਼ਿਸ਼ਾਂ ਵੀ ਕਰਦੇ ਹਨ। ਪਿਆਰ ਵਾਲੇ ਰਿਸ਼ਤੇ ’ਚ ਕਦੇ-ਕਦੇ ਲੜਾਈ-ਝਗੜਾ ਵੀ ਹੋ ਜਾਂਦਾ ਹੈ, ਜਿਸ ਨੂੰ ਜ਼ਿਆਦਾ ਵਧਾਉਣਾ ਨਹੀਂ ਚਾਹੀਦਾ ਸਗੋਂ ਇਕ ਦੂਜੇ ਨੂੰ ਸਮਝਦਾਰੀ ਨਾਲ ਕੰਮ ਲੈਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਖ਼ਾਸ ਤਰੀਕਿਆਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨਾਲ ਤੁਹਾਡਾ ਪਿਆਰ ਹੋਰ ਮਜ਼ਬੂਤ ਤੇ ਰੋਮਾਂਸ ਨਾਲ ਭਰਪੂਰ ਹੋ ਜਾਵੇਗਾ। ਇਸ ਲਈ ਜ਼ਿਆਦਾ ਮਿਹਨਤ ਦੀ ਜ਼ਰੂਰਤ ਨਹੀਂ ਸਗੋਂ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਕੇ ਤੁਸੀਂ ਆਪਣੇ ਰਿਸ਼ਤੇ ਨੂੰ ਹੋਰ ਮਜ਼ਬੂਤ ਬਣਾ ਸਕਦੇ ਹੋ, ਜਿਵੇਂ....
1. ਝਗੜਾ ਘੱਟ ਤੇ ਪਿਆਰ ਜ਼ਿਆਦਾ
ਪਤੀ-ਪਤਨੀ ’ਚ ਛੋਟੇ-ਮੋਟੇ ਝਗੜੇ ਤਾਂ ਹੁੰਦੇ ਹੀ ਰਹਿੰਦੇ ਹਨ ਪਰ ਇਸ ਨੂੰ ਜ਼ਿਆਦਾ ਵੱਡਾ ਨਾ ਬਣਾਓ। ਆਪਣੇ ਝਗੜੇ ਨੂੰ ਉਸੇ ਸਮੇਂ ਸੁਲਝਾਉਣ ਦੀ ਕੋਸ਼ਿਸ਼ ਕਰੋ। ਰਿਸ਼ਤੇ ਨੂੰ ਮਜ਼ਬੂਤ ਬਣਾਉਣ ਲਈ ਝਗੜਾ ਘੱਟ ਅਤੇ ਪਿਆਰ ਜ਼ਿਆਦਾ ਕਰੋ।
ਪੜ੍ਹੋ ਇਹ ਵੀ ਖ਼ਬਰ - Health Tips: ‘ਹਾਈ ਬਲੱਡ ਪ੍ਰੈਸ਼ਰ’ ਤੋਂ ਪਰੇਸ਼ਾਨ ਲੋਕਾਂ ਲਈ ਖ਼ਾਸ ਖ਼ਬਰ, ਜਾਣੋ ਇਸ ਦੇ ਕਾਰਨ, ਲੱਛਣ ਤੇ ਘਰੇਲੂ ਉਪਾਅ
2. ਮੈਸੇਜ ਘੱਟ, ਗੱਲਾਂ ਜ਼ਿਆਦਾ
ਆਪਣੇ ਜੀਵਨ ਸਾਥੀ ਨਾਲ ਵਾਟਸਐਪਸ 'ਤੇ ਚੈਟ ਕਰਨ ਦੀ ਥਾਂ ਦਿਨ 'ਚ 2-3 ਵਾਰ ਫੋਨ 'ਤੇ ਗੱਲ ਜ਼ਰੂਰ ਕਰੋ। ਜੀਵਨ ਸਾਥੀ ਦੀ ਆਵਾਜ਼ ਸੁਣਨ ਨਾਲ ਇਕ ਵੱਖਰੀ ਖੁਸ਼ੀ ਤਾਂ ਮਿਲਦੀ ਹੀ ਹੈ ਨਾਲ ਹੀ ਇਸ ਨਾਲ ਟੈਂਸ਼ਨ ਵੀ ਘੱਟ ਹੋ ਜਾਂਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips : ਕੀ ਹੈ ‘ਥਾਇਰਾਇਡ’? ਵਿਸਥਾਰ ਨਾਲ ਜਾਣੋ ਇਸ ਦੇ ਲੱਛਣ ਤੇ ਹੋਣ ਵਾਲੀਆਂ ਸਮੱਸਿਆਵਾਂ ਬਾਰੇ
3. ਜੀਵਨ ਸਾਥੀ ਨਾਲ ਖਾਓ ਖਾਣਾ
ਦਿਨ 'ਚ ਇਕ ਵਾਰ ਤੁਸੀਂ ਆਪਣੇ ਜੀਵਨ ਸਾਥੀ ਨਾਲ ਖਾਣਾ ਜ਼ਰੂਰ ਖਾਓ, ਫਿਰ ਚਾਹੇ ਉਹ ਬ੍ਰੇਕਫਾਸਟ ਹੋਵੇ ਜਾਂ ਫਿਰ ਡਿਨਰ। ਜੀਵਨ ਸਾਥੀ ਨਾਲ ਬੈਠ ਕੇ ਖਾਣਾ ਖਾਣ 'ਚ ਇਕ ਵੱਖਰੀ ਹੀ ਖੁਸ਼ੀ ਮਿਲਦੀ ਹੈ।
ਪੜ੍ਹੋ ਇਹ ਵੀ ਖ਼ਬਰ - Health Tips: ਗਰਮੀਆਂ ਦੇ ਮੌਸਮ ’ਚ ਜੇਕਰ ਤੁਸੀਂ ਵੀ ‘ਪਸੀਨੇ’ ਤੋਂ ਰਹਿੰਦੇ ਹੋ ਪਰੇਸ਼ਾਨ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
4. ਵੀਕੈਂਡ 'ਤੇ ਜਾਓ ਘੁੰਮਣ
ਕੰਮ ਦੇ ਚੱਕਰ 'ਚ ਤੁਸੀਂ ਆਪਣੇ ਜੀਵਨ ਸਾਥੀ ਨਾਲ ਕਿਤੇ ਵੀ ਘੁੰਮਣ ਨਹੀਂ ਜਾਂਦੇ। ਵੀਕੈਂਡ 'ਤੇ ਤਾਂ ਤੁਸੀਂ ਉਨ੍ਹਾਂ ਨੂੰ ਕਿਸੇ ਨਾ ਕਿਸੇ ਥਾਂ ’ਤੇ ਆਪਣੇ ਨਾਲ ਲਿਜਾ ਸਕਦੇ ਹੋ। ਜੇ ਤੁਸੀਂ ਜ਼ਿਆਦਾ ਦੂਰ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਨਾਲ ਪਿਕਨਿਕ ਜਾਂ ਡਿਨਰ ਡੇਟ ਹੀ ਪਲੈਨ ਕਰ ਲਓ।
5. ਜੀਵਨ ਸਾਥੀ ਨਾਲ ਮਿਲਦਾ-ਜੁਲਦਾ ਸ਼ੌਂਕ
ਹਰ ਕਿਸੇ ਦਾ ਸ਼ੌਂਕ ਵੱਖ-ਵੱਖ ਹੁੰਦਾ ਹੈ ਪਰ ਤੁਸੀਂ ਕੋਸ਼ਿਸ਼ ਤਾਂ ਕਰ ਸਕਦੀ ਹੋ ਕਿ ਤੁਹਾਡੀ ਕੋਈ ਚੁਆਇਸ ਮਿਲਦੀ ਹੋਵੇ। ਤੁਸੀਂ ਚਾਹੋ ਤਾਂ ਆਪਣੇ ਜੀਵਨ ਸਾਥੀ ਦੀ ਪਸੰਦ ਦਾ ਕੰਮ ਕਰਕੇ ਰਿਸ਼ਤੇ 'ਚ ਪਿਆਰ ਅਤੇ ਰੋਮਾਂਸ ਨੂੰ ਬਰਕਰਾਰ ਰੱਖ ਸਕਦੇ ਹੋ।
ਪੜ੍ਹੋ ਇਹ ਵੀ ਖ਼ਬਰ - ਸਬਜ਼ੀਆਂ ਦਾ ਸੁਆਦ ਵਧਾਉਣ ਦੇ ਨਾਲ-ਨਾਲ ਇਨ੍ਹਾਂ ਬੀਮਾਰੀਆਂ ਦਾ ਜੜ੍ਹ ਤੋਂ ਇਲਾਜ ਕਰਦੈ ‘ਹਰਾ ਧਨੀਆ’