ਇਹਨਾਂ ਤਰੀਕਿਆਂ ਨਾਲ ਕਰੋ ਬੁਆਏਫ੍ਰੈਂਡ ਦੀ ਨਾਰਾਜ਼ਗੀ ਦੂਰ

2/4/2020 8:56:53 PM

ਨਵੀਂ ਦਿੱਲੀ- ਰਿਲੇਸ਼ਨਸ਼ਿਪ ਵਿਚ ਕਈ ਵਾਰ ਪ੍ਰੇਮੀ ਦਾ ਮੂਡ ਖਰਾਬ ਹੋ ਜਾਂਦਾ ਹੈ ਤੇ ਰਿਸ਼ਤੇ ਵਿਚ ਨਾਰਾਜ਼ਗੀ ਛਾਅ ਜਾਂਦੀ ਹੈ। ਲੜਕੀਆਂ ਇਸ ਗੱਲ ਨੂੰ ਲੈ ਕੇ ਪਰੇਸ਼ਾਨ ਹੋ ਜਾਂਦੀਆਂ ਹਨ ਕਿ ਉਹ ਆਪਣੇ ਪ੍ਰੇਮੀ ਨੂੰ ਕਿਵੇਂ ਮਨਾਉਣਗੀਆਂ। ਜੇਕਰ ਤੁਸੀਂ ਵੀ ਕੁਝ ਇਸ ਤਰ੍ਹਾਂ ਪਰੇਸ਼ਾਨ ਹੋ ਤਾਂ ਜ਼ਿਆਦਾ ਸੋਚਣ ਦੀ ਲੋੜ ਨਹੀਂ। ਤੁਸੀਂ ਕੁਝ ਖਾਸ ਤਰੀਕੇ ਅਪਣਾ ਕੇ ਆਪਣੇ ਸਾਥੀ ਦੀ ਨਾਰਾਜ਼ਰੀ ਮਿੰਟਾਂ ਵਿਚ ਦੂਰ ਕਰ ਸਕਦੇ ਹੋ। ਆਓ ਜਾਣਦੇ ਹਾਂ ਸਾਥੀ ਦੀ ਨਾਰਾਜ਼ਗੀ ਦੂਰ ਕਰਨ ਦੇ ਖਾਸ ਤਰੀਕਿਆਂ ਬਾਰੇ।

ਲੜਕੇ ਕਈ ਵਾਰ ਆਪਣੇ ਮਨ ਵਿਚ ਗੱਲਾਂ ਨੂੰ ਦਬਾ ਕੇ ਰੱਖ ਲੈਂਦੇ ਹਨ। ਵਧੀਆ ਹੋਵੇਗਾ ਕਿ ਜੇਕਰ ਤੁਸੀਂ ਆਪਣੇ ਪ੍ਰੇਮੀ ਨਾਲ ਸਿੱਧਾ ਉਹਨਾਂ ਦੇ ਮੂਡ ਖਰਾਬ ਹੋਣ ਦਾ ਕਾਰਨ ਪੁੱਛ ਲਓ। ਜੇਕਰ ਤੁਹਾਨੂੰ ਆਪਣੇ ਸਾਥੀ ਦੇ ਨਾਰਾਜ਼ ਹੋਣ ਦਾ ਕਾਰਨ ਪਤਾ ਲੱਗ ਜਾਵੇਗਾ ਤਾਂ ਤੁਸੀਂ ਆਸਾਨੀ ਨਾਲ ਉਹਨਾਂ ਗਲਤੀਆਂ ਨੂੰ ਸੁਧਾਰ ਸਕਦੇ ਹੋ।

ਜੇਕਰ ਤੁਹਾਡੇ ਸਾਥੀ ਦਾ ਮੂਡ ਖਰਾਬ ਹੋ ਜਾਵੇ ਜਾਂ ਉਹ ਕਿਸੇ ਕਾਰਨ ਨਾਰਾਜ਼ ਹੋ ਜਾਵੇ ਤਾਂ ਤੁਸੀਂ ਉਸ ਨੂੰ ਸਰਪ੍ਰਾਈਜ਼ ਦੇ ਸਕਦੇ ਹੋ। ਤੁਸੀਂ ਉਸ ਦੇ ਲਈ ਕੋਈ ਤੋਹਫਾ ਲੈ ਸਕਦੇ ਹੋ ਜਾਂ ਉਸ ਦੇ ਲਈ ਕੁਝ ਖਾਸ ਚੀਜ਼ ਤਿਆਰ ਕਰ ਸਕਦੇ ਹੋ। ਸਿਰਫ ਇੰਨਾਂ ਹੀ ਨਹੀਂ ਤੁਸੀਂ ਉਸ ਦੀ ਪਸੰਦ ਦੇ ਕੱਪੜੇ ਪਾ ਕੇ ਤਿਆਰ ਵੀ ਹੋ ਸਕਦੇ ਹੋ। ਇਹ ਸਾਰੀਆਂ ਗੱਲਾਂ ਤੁਹਾਡੇ ਪ੍ਰੇਮੀ ਨੂੰ ਚੰਗੀਆਂ ਲੱਗਣਗੀਆਂ ਤੇ ਉਹ ਜਲਦੀ ਮੰਨ ਜਾਵੇਗਾ।

ਲੜਕੇ ਅਕਸਰ ਲੜਕੀਆਂ ਨੂੰ ਚਾਕਲੇਟ ਜਾਂ ਫੁੱਲ ਗਿਫਟ ਕਰਦੇ ਹਨ ਪਰ ਇਹ ਚੀਜ਼ਾਂ ਲੜਕਿਆਂ ਨੂੰ ਵੀ ਬਹੁਤ ਪਸੰਦ ਆਉਂਦੀਆਂ ਹਨ। ਜੇਕਰ ਤੁਹਾਡਾ ਸਾਥੀ ਨਾਰਾਜ਼ ਹੋਵੇ ਤਾਂ ਤੁਸੀਂ ਉਸ ਨੂੰ ਚਾਕਲੇਟ ਗਿਫਟ ਕਰ ਸਕਦੇ ਹੋ। ਕਹਿੰਦੇ ਹਨ ਕਿ ਮਿੱਠਾ ਖਾਣ ਨਾਲ ਮੂਡ ਚੰਗਾ ਹੋ ਜਾਂਦਾ ਹੈ ਤੇ ਫਿਰ ਤੁਹਾਡੇ ਪਾਰਟਨਰ ਦੀ ਨਾਰਾਜ਼ਗੀ ਤੁਰੰਤ ਦੂਰ ਹੋ ਜਾਵੇਗੀ।

ਬੁਆਏਫ੍ਰੈਂਡ ਦੀ ਨਾਰਾਜ਼ਗੀ ਨੂੰ ਦੂਰ ਕਰਨ ਲਈ ਤੁਸੀਂ ਉਸਦੀ ਪਸੰਦ ਦਾ ਖਾਣਾ ਬਣਾ ਸਕਦੇ ਹੋ। ਮੰਨਿਆ ਜਾਂਦਾ ਹੈ ਕਿ ਮਰਦਾਂ ਦੀ ਖੁਸ਼ੀ ਦਾ ਰਸਤਾ ਉਹਨਾਂ ਦੇ ਪੇਟ ਤੋਂ ਹੋ ਕੇ ਲੰਘਦਾ ਹੈ। ਅਜਿਹੇ ਵਿਚ ਜੇਕਰ ਤੁਸੀਂ ਆਪਣੇ ਬੁਆਏਫ੍ਰੈਂਡ ਨੂੰ ਪਸੰਦੀਦਾ ਖਾਣਾ ਬਣਾ ਕੇ ਖਵਾਓਗੇ ਤਾਂ ਉਸ ਦਾ ਮੂਡ ਠੀਕ ਹੋਣ ਦੀ ਸੰਭਾਵਨਾ ਵਧ ਜਾਵੇਗੀ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Baljit Singh

Edited By Baljit Singh