''ਸਿੱਖ ਗੁਰੂ ਸਾਹਿਬਾਨ ਨੂੰ ਵਿਵਾਦਾਂ ਜਾਂ ਰਾਜਨੀਤੀ ਤੋਂ ਰੱਖੋ ਦੂਰ'', ਲਾਲਪੁਰਾ ਦੀ ਵੱਡੀ ਅਪੀਲ
Monday, Jan 12, 2026 - 08:00 AM (IST)
ਚੰਡੀਗੜ੍ਹ (ਅੰਕੁਰ) : ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ, ਭਾਜਪਾ ਦੇ ਕੌਮੀ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ ਨੇ ਸਿੱਖ ਗੁਰੂ ਸਾਹਿਬਾਨ ਨੂੰ ਵਿਵਾਦਾਂ ਜਾਂ ਰਾਜਨੀਤੀ ਤੋਂ ਦੂਰ ਰੱਖਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਹਾਲੀਆ ਵਿਵਾਦਤ ਘਟਨਾਵਾਂ ਨੇ ਨਾ ਸਿਰਫ਼ ਸਿੱਖ ਧਰਮ ’ਚ ਆਸਥਾ ਰੱਖਣ ਵਾਲਿਆਂ ਨੂੰ ਸਗੋਂ ਹਰ ਉਸ ਵਿਅਕਤੀ ਨੂੰ ਗਹਿਰਾ ਦੁੱਖ ਪਹੁੰਚਾਇਆ ਹੈ, ਜੋ ਸਮਝਦਾ ਹੈ ਕਿ ਧਰਮ ਆਸਥਾ ਦਾ ਵਿਸ਼ਾ ਹੈ। ਧਰਮ ਸ਼ਰਧਾ ਅਤੇ ਵਿਸ਼ਵਾਸ ਦਾ ਮਾਮਲਾ ਹੈ।
ਇਹ ਵੀ ਪੜ੍ਹੋ : ਰਾਸ਼ਨ ਕਾਰਡ ਧਾਰਕਾਂ ਨੂੰ ਮਿਲਣਗੇ 3-3 ਹਜ਼ਾਰ ਰੁਪਏ ਨਕਦ, ਸੂਬਾ ਸਰਕਾਰ ਦਾ ਵੱਡਾ ਐਲਾਨ
ਉਨ੍ਹਾਂ ਕਿਹਾ ਕਿ ਜੇ ਤੁਸੀਂ ਗੁਰੂ ਨਾਨਕ ਦੇਵ ਜੀ ਦੀ ਫ਼ਲਸਫ਼ੇ ’ਤੇ ਵਿਸ਼ਵਾਸ ਰੱਖਦੇ ਹੋ ਤਾਂ ਉਸ ਨੂੰ ਸੱਚੀ ਸ਼ਰਧਾ ਤੇ ਨੀਅਤ ਨਾਲ ਅਪਣਾਓ ਅਤੇ ਗੁਰਮੁਖ ਬਣਨ ਦੀ ਕੋਸ਼ਿਸ਼ ਕਰੋ। ਜੇ ਤੁਹਾਨੂੰ ਸ਼ਰਧਾ ਤੇ ਵਿਸ਼ਵਾਸ ਨਹੀਂ ਹੈ ਤਾਂ ਆਪਣੀ ਜ਼ਿੰਦਗੀ ਜੀਓ ਪਰ ਗੁਰਮਤਿ, ਸਿੱਖ ਗੁਰੂ ਸਾਹਿਬਾਨ ਜਾਂ ਸਿੱਖ ਧਰਮ ਬਾਰੇ ਟਿੱਪਣੀ, ਵਾਦ-ਵਿਵਾਦ ਜਾਂ ਸ਼ੋਸ਼ਣ ਕਰਨ ਦਾ ਤੁਹਾਨੂੰ ਕੋਈ ਅਧਿਕਾਰ ਵੀ ਨਹੀਂ ਹੈ। ਕਿਸੇ ਧਰਮ ਬਾਰੇ ਆਸਥਾ ਥੋਪੀ ਨਹੀਂ ਜਾ ਸਕਦੀ ਪਰ ਸ਼ਰਧਾ ਨਾ ਰੱਖਣ ਵਾਲੇ ਕਿਸੇ ਵਿਅਕਤੀ ਨੂੰ ਧਰਮ ਦੀਆਂ ਪਵਿੱਤਰ ਪਰੰਪਰਾਵਾਂ ਨੂੰ ਠੇਸ ਪਹੁੰਚਾਉਣ ਦੀ ਆਜ਼ਾਦੀ ਵੀ ਨਹੀਂ ਦਿੱਤੀ ਜਾ ਸਕਦੀ ।
ਇਹ ਵੀ ਪੜ੍ਹੋ : ਕੈਨੇਡਾ ਜਾਣ ਦੇ ਚਾਹਵਾਨ ਮਾਪਿਆਂ ਨੂੰ ਵੱਡਾ ਝਟਕਾ: ਸਪਾਂਸਰਸ਼ਿਪ ਵੀਜ਼ਾ 'ਤੇ ਲੱਗੀ ਰੋਕ
ਉਨ੍ਹਾਂ ਕਿਹਾ ਕਿ ਸਿੱਖ ਰਾਜਨੀਤਕ ਨੇਤਾਵਾਂ ਨੇ ਗੁਰਦੁਆਰਾ ਕਮੇਟੀਆਂ ਦੀ ਮੈਂਬਰੀ ਨੂੰ ਰਾਜਨੀਤਕ ਸੱਤਾ ਦੀ ਪਹਿਲੀ ਪੌੜੀ ਬਣਾ ਲਿਆ, ਜੋ ਅੱਜ ਵੀ ਜਾਰੀ ਹੈ। ਗੁਰਦੁਆਰਾ ਸਰੋਤਾਂ ਤੇ ਸਿੱਖ ਭਾਵਨਾਵਾਂ ਦਾ ਖੁੱਲ੍ਹੇਆਮ, ਰਾਜਨੀਤਕ ਲਾਭ, ਨਿੱਜੀ ਪ੍ਰਭਾਵ ਤੇ ਪਰਿਵਾਰ ਨੂੰ ਮਜ਼ਬੂਤ ਕਰਨ ਲਈ ਦੁਰਉਪਯੋਗ ਕਰਨਾ ਸ਼ੁਰੂ ਕਰ ਦਿੱਤਾ। ਸ਼ਾਇਦ ਇਸ ਕਾਰਨ ਹੀ ਸਿੱਖ ਸੰਸਥਾਵਾਂ ਨੂੰ ਬਾਹਰੀ ਤਾਕਤਾਂ ਨਾਲੋਂ ਵੱਧ ਨੁਕਸਾਨ ਅੰਦਰੋਂ ਹੋ ਰਿਹਾ ਹੈ। ਸਿੱਖ ਧਰਮ ਨੂੰ ਰਾਜਨੀਤਕ ਸਹਾਇਕਾਂ ਦੀ ਨਹੀਂ ਸਗੋਂ ਸੱਚੇ ਸ਼ਰਧਾਵਾਨ ਸਿੱਖਾਂ ਦੀ ਲੋੜ ਹੈ। ਸਿੱਖ ਆਗੂਆਂ ਨੂੰ ਵੀ ਆਤਮ-ਚਿੰਤਨ ਕਰਨ ਦੀ ਲੋੜ ਹੈ। ਗੁਰਦੁਆਰਿਆਂ ਦਾ ਆਰਥਿਕ ਲਾਭ, ਰਿਸ਼ਤੇਦਾਰਾਂ ਨੂੰ ਨੌਕਰੀਆਂ ਜਾਂ ਰਾਜਨੀਤਕ ਲਾਭ ਲਈ ਦੁਰਉਪਯੋਗ ਆਖ਼ਰਕਾਰ ਪੰਥਕ ਸ਼ਕਤੀ ਨੂੰ ਹੀ ਨਸ਼ਟ ਕਰਦਾ ਹੈ।
ਇਹ ਵੀ ਪੜ੍ਹੋ : ਅਗਲੇ 5 ਦਿਨ ਪਵੇਗਾ ਭਾਰੀ ਮੀਂਹ! ਵਧੇਗੀ ਹੋਰ ਠੰਡ, ਮੌਸਮ ਵਿਭਾਗ ਵੱਲੋਂ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ
ਉਨ੍ਹਾਂ ਕਿਹਾ ਕਿ ਸਿੱਖ ਪੰਥ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਧੰਨਵਾਦ ਵੀ ਕਰਨਾ ਚਾਹੀਦਾ ਹੈ, ਜਿਨ੍ਹਾਂ ਨੇ ਸਿੱਖ ਭਾਈਚਾਰੇ ਦੀ ਇੱਜ਼ਤ ਬਹਾਲ ਕਰਨ, ਜ਼ਖ਼ਮਾਂ ’ਤੇ ਮੱਲ੍ਹਮ ਰੱਖਣ ਅਤੇ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਯਤਨ ਕੀਤੇ ਤੇ ਕਰ ਰਹੇ ਹਨ। ਇਸ ਦੇ ਨਾਲ ਹੀ ਦੁਨੀਆ ਭਰ ਦੀਆਂ ਉਨ੍ਹਾਂ ਸਰਕਾਰਾਂ ਦਾ ਵੀ ਧੰਨਵਾਦ, ਜੋ ਸਿੱਖਾਂ ਦੀ ਮਦਦ ਕਰਦੀਆਂ ਹਨ ਪਰ ਉਨ੍ਹਾਂ ਨੂੰ ਭਾਰਤ ਦੇ ਵਿਰੁੱਧ ਵਰਤਦੀਆਂ ਨਹੀਂ। ਸਿੱਖ ਕੌਮ ਨੇ ਬਹੁਤ ਦੁੱਖ ਸਹੇ ਹਨ ਪਰ ਹੁਣ ਪੀੜਤ ਹੋਣ ਦੀ ਮਾਨਸਿਕਤਾ ਰੱਖਣ ਦਾ ਸਮਾਂ ਨਹੀਂ ਹੈ ਸਗੋਂ ਹੁਣ ਜ਼ਿੰਮੇਵਾਰੀ ਸੰਭਾਲ ਅੱਗੇ ਵਧਣ ਦਾ ਵੇਲਾ ਹੈ ਤੇ ਗੁਰੂ ਪੰਥ ਲਈ ਕੁਝ ਕਰ ਕੇ ਦਿਖਾਉਣ ਦਾ।
ਇਹ ਵੀ ਪੜ੍ਹੋ : ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ
ਉਨ੍ਹਾਂ ਕਿਹਾ ਕਿ ਇਹ ਕੋਈ ਰਾਜਨੀਤਕ ਬਿਆਨ ਨਹੀਂ, ਇਹ ਕਿਸੇ ਦੀ ਜਾਤ ’ਤੇ ਹਮਲਾ ਨਹੀਂ ਸਗੋਂ ਇਹ ਗੁਰੂ ਲਈ ਸ਼ਰਧਾ ਤੋਂ ਜਨਮੀ ਆਸਥਾ ਲਈ ਅਤੇ ਭਵਿੱਖ ਦੀ ਤਰੱਕੀ ਤੇ ਤਰੱਕੀ ਲਈ ਅਪੀਲ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੂੰ ਵਿਵਾਦਾਂ ਤੋਂ ਉੱਪਰ ਰੱਖੀਏ, ਸਿੱਖ ਸੰਸਥਾਵਾਂ ਨੂੰ ਉਨ੍ਹਾਂ ਦੇ ਮਕਸਦ ਵੱਲ ਵਾਪਸ ਲਿਆਈਏ ਤੇ ਸਿੱਖਾਂ ਨੂੰ ਫਿਰ ਤੋਂ ਧਰਤੀ ਦੇ ਦੇਵਤੇ ਬਣਨ ਦਾ ਰਾਹ ਪੱਧਰਾ ਕਰੀਏ, ਜੋ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਫਲਸਫ਼ੇ ਅਨੁਸਾਰ ਹੋਵੇ।
ਇਹ ਵੀ ਪੜ੍ਹੋ : Instagram 'ਤੇ 10K Views 'ਤੇ ਕਿੰਨੀ ਹੁੰਦੀ ਹੈ ਕਮਾਈ? ਜਾਣ ਤੁਸੀਂ ਵੀ ਬਣਾਉਣ ਲੱਗ ਜਾਓਗੇ Reels
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
