ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਹਾਈ ਵੇਸਟ ਸਕਰਟ

Friday, Apr 18, 2025 - 01:35 PM (IST)

ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦੇ ਰਹੀ ਹੈ ਹਾਈ ਵੇਸਟ ਸਕਰਟ

ਮੁੰਬਈ- ਮੁਟਿਆਰਾਂ ਨੂੰ ਭਾਰਤੀ ਪਹਿਰਾਵੇ ਦੇ ਨਾਲ-ਨਾਲ ਪੱਛਮੀ ਪਹਿਰਾਵਾ ਵੀ ਬਹੁਤ ਪਸੰਦ ਹੁੰਦਾ ਹੈ। ਇਹੋ ਕਾਰਨ ਹੈ ਿਕ ਉਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਦੇ ਪੱਛਮੀ ਪਹਿਰਾਵਿਆਂ ਵਿਚ ਦੇਖਿਆ ਜਾ ਸਕਦਾ ਹੈ। ਪੱਛਮੀ ਪਹਿਰਾਵਿਆਂ ਵਿਚ ਮੁਟਿਆਰਾਂ ਜੀਨਸ ਟਾਪ ਤੋਂ ਲੈ ਕੇ ਸਕਰਟ ਟਾਪ ਵੀ ਪਹਿਨਣਾ ਬਹੁਤ ਪਸੰਦ ਕਰ ਰਹੀਆਂ ਹਨ। ਸਕਰਟ ਵਿਚ ਮੁਟਿਆਰਾਂ ਨੂੰ ਲਾਂਗ, ਮੀਡੀਅਮ ਅਤੇ ਸ਼ਾਰਟ ਸਕਰਟ ਬਹੁਤ ਪਸੰਦ ਆ ਰਹੀ ਹੈ। ਅੱਜਕੱਲ ਕਈ ਮੁਟਿਆਰਾਂ ਦੀ ਪਸੰਦ ਹਾਈ ਵੇਸਟ ਸ਼ਾਰਟ ਸਕਰਟ ਬਣੀ ਹੋਈ ਹੈ। ਮੁਟਿਆਰਾਂ ਇਨ੍ਹਾਂ ਨੂੰ ਤਰ੍ਹਾਂ-ਤਰ੍ਹਾਂ ਨਾਲ ਕੈਰੀ ਕਰ ਰਹੀਆਂ ਹਨ। ਇਹ ਸਕਰਟ ਮੁਟਿਆਰਾਂ ਨੂੰ ਬਹੁਤ ਸਟਾਈਲਿਸ਼ ਅਤੇ ਕੂਲ ਲੁਕ ਦਿੰਦੀ ਹੈ। ਇਹ ਪਹਿਨਣ ਵਿਚ ਬਹੁਤ ਕੰਫਰਟੇਬਲ ਹੁੰਦੀ ਹੈ। ਮੁਟਿਆਰਾਂ ਇਨ੍ਹਾਂ ਕਤ੍ਰਾਪ ਟਾਪ, ਸਿੰਪਲ ਟਾਪ ਤੋਂ ਲੈ ਕੇ ਟਾਪ ਸ਼ਰਟ ਨਾਲ ਵੀ ਪਹਿਨ ਰਹੀਆਂ ਹਨ। ਹਾਈ-ਵੇਸਟ ਸ਼ਾਰਟ ਸਕਰਟ ਇਕ ਤਰ੍ਹਾਂ ਦੀ ਸਕਰਟ ਹੈ ਜੋ ਲੱਕ ਦੇ ਉੱਪਰੋਂ ਸ਼ੁਰੂ ਹੁੰਦੀ ਹੈ ਅਤੇ ਗੋਡਿਆਂ ਦੇ ਉੱਪਰ ਤੱਕ ਆਉਂਦੀ ਹੈ। ਇਹ ਇਸ ਸਟਾਈਲਿਸ਼ ਅਤੇ ਆਕਰਸ਼ਕ ਬਦਲ ਹੈ ਜਿਸਨੂੰ ਵੱਖ-ਵੱਖ ਮੌਕਿਆਂ ’ਤੇ ਪਾਇਆ ਜਾ ਸਕਦਾ ਹੈ। ਹਾਈ-ਵੇਸਟ ਸਕਰਟ ਦਾ ਅੱਜਕੱਲ ਬਹੁਤ ਟਰੈਂਡ ਹੈ। ਖਾਸ ਕਰ ਕੇ ਲੰਬੀਆਂ ਮੁਟਿਆਰਾਂ ਲਈ ਜੋ ਆਪਣੀ ਲੁਕ ਨੂੰ ਸਟਾਈਲਿਸ਼ ਅਤੇ ਆਕਰਸ਼ਕ ਬਣਾਉਣਾ ਚਾਹੁੰਦੀਆਂ ਹਨ ਉਨ੍ਹਾਂ ਨੂੰ ਇਹ ਸਕਰਟ ਬਹੁਤ ਪਸੰਦ ਆ ਰਹੀ ਹੈ। ਇਹ ਸਕਰਟਾਂ ਵੱਖ-ਵੱਖ ਡਿਜ਼ਾਈਨਾਂ ਜਿਵੇਂ ਕਿ ਫਲੇਅਰਡ, ਸਲਿਮ, ਏ-ਲਾਈਨ, ਪਲੇਨ, ਪ੍ਰਿੰਟਿਡ ਜਾਂ ਐਂਬ੍ਰਾਇਡਰੀ ਡਿਜ਼ਾਈਨ ਵਿਚ ਵੀ ਮਿਲ ਰਹੀਆਂ ਹਨ।

ਫਲੇਅਰਡ ਡਿਜ਼ਾਈਨ ਵਿਚ ਇਹ ਸਕਰਟਾਂ ਮੁਟਿਆਰਾਂ ਨੂੰ ਸਟਾਈਲਿਸ਼ ਲੁਕ ਦਿੰਦੀਆਂ ਹਨ। ਸਲਿਮ ਹਾਈ-ਵੇਸਟ ਸਕਰਟ ਮੁਟਿਆਰਾਂ ਨੂੰ ਸਲਿਮ ਫਿਟ ਲੁਕ ਦੇਣ ਦੇ ਨਾਲ-ਨਾਲ ਬਾਡੀ ਨੂੰ ਸ਼ੇਪ ਵੀ ਦਿੰਦੀ ਹੈ। ਮੁਟਿਆਰਾਂ ਹਾਈ-ਵੇਸਟ ਸ਼ਾਰਟ ਸਕਰਟ ਕਈ ਤਰੀਕਿਆਂ ਨਾਲ ਪਹਿਨ ਰਹੀਆਂ ਹਨ। ਕਤ੍ਰਾਪ ਟਾਪ ਦੇ ਨਾਲ ਇਹ ਮੁਟਿਆਰਾਂ ਨੂੰ ਇਕ ਸਟਾਈਲਿਸ਼ ਅਤੇ ਆਕਰਸ਼ਕ ਲੁਕ ਦਿੰਦੀ ਹੈ। ਕੈਜੁਅਲ ਲੁਕ ਲਈ ਮੁਟਿਆਰਾਂ ਇਸਨੂੰ ਸਿੰਪਲ ਟਾਪ ਨਾਲ ਹੀ ਪਹਿਨ ਰਹੀਆਂ ਹਨ। ਹਾਈ-ਵੇਸਟ ਸ਼ਾਰਟ ਸਕਰਟ ਕੈਜੁਅਲ ਮੌਕਿਆਂ ਜਿਵੇਂ ਕਿ ਪਿਕਨਿਕ, ਪਾਰਟੀ ਅਤੇ ਦੋਸਤਾਂ ਨਾਲ ਘੁੰਮਣ ਲਈ ਮੁਟਿਆਰਾਂ ਦੀ ਬੈਸਟ ਚੁਆਇਸ਼ ਬਣੀ ਹੋਈ ਹੈ। ਇਨ੍ਹਾਂ ਸਕਰਟਾਂ ਦੀ ਕੀਮਤ ਵੱਖ-ਵੱਖ ਕਾਰਕਾਂ ਜਿਵੇਂ ਬ੍ਰਾਂਡ, ਡਿਜ਼ਾਈਨ, ਕੱਪੜੇ ਆਦਿ ’ਤੇ ਨਿਰਭਰ ਕਰਦੀ ਹੈ। ਆਮ ਤੌਰ ’ਤੇ ਇਹ ਸਕਰਟ ਦੀ ਕੀਮਤ 500 ਤੋਂ 2500 ਜਾਂ ਜ਼ਿਆਦਾ ਹੋ ਸਕਦੀ ਹੈ। ਮੁਟਿਆਰਾਂ ਆਪਣੀ ਲੁਕ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਇਨ੍ਹਾਂ ਦੇ ਨਾਲ ਤਰ੍ਹਾਂ-ਤਰ੍ਹਾਂ ਦੀ ਅਸੈਸਰੀਜ਼ ਜਿਵੇਂ ਬੈਲਟ, ਬੈਗ, ਵਾਚ, ਬ੍ਰੇਸਲੇ ਆਦਿ ਕੈਰੀ ਕਰ ਰਹੀਆਂ ਹਨ। ਜੁੱਤੀ ਵਿਚ ਮੁਟਿਆਰਾਂ ਇਨ੍ਹਾਂ ਨਾਲ ਹਾਈ ਹੀਲਸ, ਲਾਂਗ ਸ਼ੂਜ, ਐਂਕਲ ਲੈਂਥ ਬੂਟ, ਸੈਂਡਲ, ਲੇਸ ਅਪ ਸੈਂਡਲ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ। 


author

cherry

Content Editor

Related News