ਇੱਥੇ ਲੋਕ ਥੁੱਕ ਕੇ ਕਰਦੇ ਹਨ ਮਹਿਮਾਨਾਂ ਦਾ ਸਵਾਗਤ

03/28/2017 5:46:06 PM

ਨਵੀਂ ਦਿੱਲੀ—ਭਾਰਤ ''ਚ ਮਹਿਮਾਨਾਂ ਨੂੰ ਭਗਵਾਨ ਮੰਨਿਆ ਜਾਂਦਾ ਹੈ। ਘਰ ''ਚ ਮਹਿਮਾਨ ਆਉਣ ਤਾਂ ਨਵੇਂ-ਨਵੇਂ ਪਕਵਾਨ ਬਣਾਏ ਜਾਂਦੇ ਹਨ। ਅਤੇ ਬਹੁਤ ਹੀ ਸਨਮਾਣ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਜਾਂਦਾ ਹੈ। ਕਈਂ ਬਾਹਰੀ ਕਬੀਲਿਆਂ ''ਚ ਮਹਿਮਾਨਾਂ ਦਾ ਸਵਾਗਤ ਬਹੁਤ ਵੱਖਰੇ ਢੰਗ ਨਾਲ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੇ ਪਿੰਡ ਬਾਰੇ ਦੱਸਣ ਜਾ ਰਹੇ ਹਾਂ, ਜਿੱਥੇ ਮਹਿਮਾਨਾਂ ਦਾ ਸਵਾਗਤ ਉਨ੍ਹਾਂ ''ਤੇ ਥੁੱਕ ਕੇ ਕੀਤਾ ਜਾਂਦਾ ਹੈ। ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਇੰਝ ਕਿਓ? ਆਓ ਜਾਣਦੇ ਹਾਂ ਇਸ ਦੇ ਪਿੱਛੇ ਦੀ ਵਜ੍ਹਾ
ਮਸਾਈ ਜਨਜਾਤੀ ''ਚ ਇਸ ਅਨੋਖੀ ਰਸਮ ਨੂੰ ਨਿਭਾਇਆ ਜਾਂਦਾ ਹੈ। ਇਸ ਜਨਜਾਤੀ ਦੇ ਲੋਕ ਕੀਨੀਆ ਅਤੇ ਤੰਜਾਨੀਆ ''ਚ ਰਹਿੰਦੇ ਹਨ। ਇਸ ਜਾਤੀ ਦੇ ਲੋਕ ਇਕ-ਦੂਜੇ  ਦੇ ਹੱਥ ''ਤੇ ਥੁੱਕ ਕੇ ਸਵਾਗਤ ਕਰਦੇ ਹਨ। ਸੁਣਨ ''ਚ ਇਹ ਰੀਤ ਕਾਫੀ ਅਜੀਬ ਲੱਗਦੀ ਹੈ ਪਰ ਇਸ ਭਾਈਚਾਰੇ ''ਚ ਇਸ ਨੂੰ ਸਨਮਾਨ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇੱਥੇ ਬੱਚੇ ''ਤੇ ਥੁੱਕਣ ਦੀ ਵੀ ਰੀਤ ਹੈ ਜਿਸਨੂੰ ਲੋਕ ਨਿਭਾਉਂਦੇ ਵੀ ਹਨ। 
ਇੱਥੋਂ ਦੇ ਲੋਕਾਂ ਦਾ ਕਹਿਣਾ ਹੈ ਕਿ ਬੱਚੇ ''ਤੇ ਥੁੱਕਣ ਨਾਲ ਪਾਪ ਦੂਰ ਹੋ ਜਾਂਦੇ ਹਨ। ਮਸਾਈ ਜਨਜਾਤੀ ਦੇ ਲੋਕ ਲਾਲ ਕੱਪੜੇ ਪਹਿਨਦੇ ਹਨ। ਇੱਥੋਂ ਦੇ ਲੋਕ ਕਈਂ ਅਜੀਬ ਤਰੀਕੇ ਦੀਆਂ ਪਰੰਪਰਾਵਾਂ ਨੂੰ ਨਿਭਾਉਂਦੇ ਹਨ। ਇੱਥੇ ਕਿਸੇ ਦੀ ਮੌਤ ਹੋ ਜਾਣ ''ਤੇ ਉਸਦੀ ਲਾਸ਼ ਨੂੰ ਦਫਨ ਨਹੀਂ ਕੀਤਾ ਜਾਂਦਾ, ਇੰਝ ਹੀ ਖੁੱਲਾ ਛੱਡ ਦਿੱਤਾ ਜਾਂਦਾ ਹੈ। ਇਹ ਲੋਕ ਛੋਟੀ-ਛੋਟੀ ਝੋਪੜੀਆਂ ਬਣਾ ਕੇ ਰਹਿੰਦੇ ਹਨ।

Related News