ਇਹ ਹਨ ਭਾਰਤ ਦੀਆਂ ਕੁਝ ਦਿਲਚਸਪ ਥਾਵਾਂ

03/26/2017 12:55:53 PM

ਨਵੀਂ ਦਿੱਲੀ— ਸਾਰੇ ਲੋਕਾਂ ਨੂੰ ਯਾਤਰਾ ਕਰਨਾ ਪਸੰਦ ਹੁੰਦਾ ਹੈ। ਉਹ ਯਾਤਰਾ ਭਾਵੇਂ ਆਪਣੇ ਦੇਸ਼ ਦੇ ਕਿਸੇ ਹਿੱਸੇ ਦੀ ਹੋਵੇ, ਚਾਹੇ ਵਿਦੇਸ਼ ਦੀ। ਭਾਰਤ ''ਚ ਅਜਿਹੀਆਂ ਬਹੁਤ ਸਾਰੀਆਂ ਦਿਲਚਸਪ ਥਾਵਾਂ ਹਨ, ਜਿੱਥੇ ਤੁਸੀਂ ਘੁੰਮਣ ਲਈ ਜਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਥਾਵਾਂ ਦੀ ਜਾਣਕਾਰੀ ਦੇ ਰਹੇ ਹਾਂ। ਕੁਦਰਤ ਦੀ ਗੋਦੀ ''ਚ ਵੱਸਦੀਆਂ ਇਨ੍ਹਾਂ ਥਾਵਾਂ ਬਾਰੇ ਬਹੁਤ ਘੱਟ ਲੋਕ  ਜਾਣਦੇ ਹਨ। ਆਓ ਇਨ੍ਹਾਂ ਟੂਰਿਸਟ ਥਾਵਾਂ ਦੀਆਂ ਕੁਝ ਦਿਲਚਸਪ ਗੱਲਾਂ ਬਾਰੇ ਜਾਣਕਾਰੀ ਹਾਸਲ ਕਰੀਏ।
1. ਮੋਕੋਕਚੁੰਗ, ਨਾਗਾਲੈਂਡ
ਨਾਗਾਲੈਂਡ ਦੀ ਸੱਭਿਆਚਾਰਕ ਰਾਜਧਾਨੀ ਦੇ ਨਾਂ ਨਾਲ ਜਾਣੀ ਜਾਂਦੀ ਮੋਕੋਕਚੁੰਗ ਇਕ ਖੂਬਸੂਰਤ ਥਾਂ ਹੈ। ਸਾਫ ਵਾਤਾਵਰਨ ਅਤੇ ਸ਼ਹਿਰੀ ਰੌਲੇ ਤੋਂ ਦੂਰ ਵੱਸਦੀ ਇਹ ਥਾਂ ਕੁਦਰਤੀ ਨਜ਼ਾਰਿਆਂ ਨਾਲ ਭਰਪੂਰ ਹੈ। ਇੱਥੇ ਪਹਾੜ, ਨਦੀਆਂ ਅਤੇ ਕੁਦਰਤੀ ਗੁਫਾਫਾਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੇ ਹਨ।
2. ਕਨਾਤਾਲ, ਉੱਤਰਾਖੰਡ
ਉੱਤਰਾਖੰਡ ਦਾ ਛੋਟਾ ਜਿਹਾ ਸ਼ਹਿਰ ਕਨਾਤਾਲ ਸ਼ਹਿਰੀ ਭੀੜ-ਭੱੜਕੇ ਤੋਂ ਬੱਚਿਆ ਹੈ। ਇੱਥੇ ਬਹੁਤ ਸ਼ਾਂਤ ਮਾਹੌਲ ਹੈ। ਹਾਈਕਿੰਗ , ਆਯੁਰਵੈਦ-ਸਪਾ ਅਤੇ ਕੁਦਰਤੀ ਸੈਰ ਲਈ ਇਹ ਵਧੀਆ ਥਾਂ ਹੈ।
3. ਸ਼ੋਜਾ, ਹਿਮਾਚਲ ਪ੍ਰਦੇਸ਼
ਇਸ ਪ੍ਰਦੇਸ਼ ਦੀ ਛੋਟੀ ਜਿਹੀ ਘਾਟੀ ਸ਼ੋਜਾ, ਜਾਲੋਰੀ ਦੇ ਕੋਲ ਹੈ। ਇੱਥੇ ਵਾਟਰ ਫਾਲ, ਤੀਰਥਨ ਘਾਟੀ, ਖੂਬਸੂਰਤ ਮੌਸਮ, ਉੱਚੇ-ਉੱਚੇ ਪਹਾੜ ਅਤੇ ਨਦੀਆਂ ਦਾ ਨਜ਼ਾਰਾ ਦੇਖਣ-ਯੋਗ ਹੈ।
4. ਪੋਨਮੁਡੀ, ਕੇਰਲ
ਕੇਰਲ ''ਚ ਪੋਨਮੁਡੀ ਪਹਾੜੀ ਸਟੇਸ਼ਨ ਕੁਦਰਤ ਨੂੰ ਪਿਆਰ ਕਰਨ ਵਾਲਿਆਂ ਲਈ ਬਹੁਤ ਖਾਸ ਹੈ। ਇੱਥੇ ਗੋਲ ਘਾਟੀ, ਪੇਪਾਰਾ ਜੰਗਲੀ ਜੀਵਾਂ ਦੇ ਰਹਿਣ ਵਾਲੀਆਂ ਥਾਵਾਂ ਦੇਖਣ-ਯੋਗ ਹਨ। ਇੱਥੇ ਕੁਦਰਤੀ ਪੰਛੀ ਅਤੇ ਜਾਨਵਰ ਦੇਖੇ ਜਾ ਸਕਦੇ ਹਨ।

Related News