ਰਾਸ਼ੀ ਦੇ ਹਿਸਾਬ ਨਾਲ ਘਰ ਨੂੰ ਕਰਵਾਓ ਰੰਗ ਹੋਵੇਗਾ ਲਾਭ

03/17/2018 12:35:49 PM

ਨਵੀਂ ਦਿੱਲੀ— ਘਰ ਦੀ ਰੌਨਕ ਨੂੰ ਵਧਾਉਣ ਲਈ ਲੋਕ ਆਪਣੀ ਪਸੰਦ ਦੇ ਹਿਸਾਬ ਨਾਲ ਰੰਗ ਦੀ ਚੌਨ ਕਰਦੇ ਹਨ। ਹਰ ਕੋਈ ਆਪਣਾ ਘਰ ਦੂਜਿਆਂ ਤੋਂ ਵੱਖਰਾ ਦਿਖਾਉਣਾ ਚਾਹੁੰਦਾ ਹੈ ਇਸ ਲਈ ਉਹ ਨਵੇਂ-ਨਵੇਂ ਅਤੇ ਯੂਨਿਕ ਰੰਗਾਂ ਦੀ ਵਰਤੋਂ ਕਰਦੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਰਾਸ਼ੀ ਦੇ ਮੁਤਾਬਕ ਘਰ 'ਚ ਰੰਗ ਕਰਵਾਉਣ ਨਾਲ ਲੋਕਾਂ ਦੇ ਜੀਵਨ 'ਤੇ ਚੰਗਾ ਪ੍ਰਭਾਵ ਪੈਂਦਾ ਹੈ। ਜੇ ਤੁਸੀਂ ਵੀ ਰਾਸ਼ੀ ਦੇ ਹਿਸਾਬ ਨਾਲ ਰੰਗ ਕਰਵਾਉਂਦੇ ਹੋ ਤਾਂ ਘਰ 'ਚ ਖੁਸ਼ੀਆਂ ਹੀ ਖੁਸ਼ੀਆਂ ਆਉਂਦੀਆਂ ਹਨ। ਆਓ ਜਾਣਦੇ ਹਾਂ ਕਿਸ ਰਾਸ਼ੀ ਨੂੰ ਕਿਹੜੇ ਰੰਗ ਦੀ ਵਰਤੋਂ ਕਰਕੇ ਘਰ ਨੂੰ ਸਜਾਉਣਾ ਚਾਹੀਦਾ ਹੈ।
1. ਮੇਖ ਰਾਸ਼ੀ
ਮੇਖ ਰਾਸ਼ੀ ਵਾਲੇ ਲੋਕ ਸੁਭਾਅ ਤੋਂ ਬਹੁਤ ਜ਼ਿਆਦਾ ਚੰਚਲ ਅਤੇ ਉਗਰ ਹੁੰਦੇ ਹਨ। ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਆਪਣੇ ਘਰ 'ਚ ਲਾਲ, ਪੀਲਾ, ਗੁਲਾਬੀ ਅਤੇ ਆਰੇਂਜ ਰੰਗ ਕਰਵਾਉਣਾ ਚਾਹੀਦਾ ਹੈ। ਇਸ ਨਾਲ ਹੀ ਬੈੱਡ ਕਵਰ,ਚਾਦਰ ਅਤੇ ਪਰਦੇ ਵੀ ਇਨ੍ਹਾਂ ਰੰਗਾਂ ਦੇ ਲਗਵਾਓ। ਇਸ ਤਰ੍ਹਾਂ ਨਾਲ ਘਰ ਸਜਾਉਣ ਨਾਲ ਪਰਿਵਾਰ 'ਚ ਸੁੱਖ ਸ਼ਾਂਤੀ ਬਣੀ ਰਹੇਗੀ।
2. ਬ੍ਰਿਖ
ਇਸ ਰਾਸ਼ੀ ਵਾਲੇ ਲੋਕਾਂ ਨੂੰ ਘਰ ਸਜਾਉਣ ਲਈ ਨੀਲਾ ਅਤੇ ਸਫੈਦ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਘਰ ਦੀਆਂ ਦੀਵਾਰਾਂ ਨੂੰ ਪੀਲਾ ਰੰਗ, ਕ੍ਰੀਮ ਜਾਂ ਵਾਈਟ ਕਲਰ ਕਰਵਾਉਣ ਨਾਲ ਘਰ 'ਚ ਸਾਕਾਰਾਤਮਕ ਊਰਜਾ ਬਣੀ ਰਹਿੰਦੀ ਹੈ।
3. ਮਿਥੁਨ
ਮਿਥੁਨ ਰਾਸ਼ੀ ਵਾਲੇ ਥੋੜੇ ਉਗਰ ਅਤੇ ਕਠੋਰ ਦਿਲ ਵਾਲੇ ਹੁੰਦੇ ਹਨ। ਇਸ ਕਾਰਨ ਉਨ੍ਹਾਂ ਨੂੰ ਆਪਣੇ ਘਰ 'ਚ ਲਾਈਟ ਗ੍ਰੀਨ, ਲਾਈਟ ਬਲੂ, ਆਰੇਂਜ ਅਤੇ ਰੈੱਡ ਰੰਗ ਕਰਵਾਉਣਾ ਚਾਹੀਦਾ ਹੈ। ਇਨ੍ਹਾਂ ਰੰਗਾਂ ਨਾਲ ਘਰ ਸਜਾਉਣ ਨਾਲ ਲੜਾਈ ਝਗੜਾ ਘੱਟ ਹੁੰਦਾ ਹੈ।
4. ਕਰਕ
ਕਰਕ ਰਾਸ਼ੀ ਵਾਲੇ ਲੋਕ ਸਫੈਦ, ਸਿਲਵਰ ਅਤੇ ਕ੍ਰੀਮ ਕਲਰ ਕਰਨਾ ਸ਼ੁੱਭ ਰਹਿੰਦਾ ਹੈ। ਇਸ ਰਾਸ਼ੀ ਵਾਲੇ ਲੋਕਾਂ ਨੂੰ ਉਤਰ-ਪੂਰਬ ਦਿਸ਼ਾ ਦੇ ਕੋਨੇ 'ਚ ਪਾਣੀ ਦਾ ਘੜਾ ਜਾਂ ਵਹਿੰਦੇ ਪਾਣੀ ਦੀ ਤਸਵੀਰ ਲਗਾਉਣੀ ਚਾਹੀਦੀ ਹੈ।
5. ਸਿੰਘ
ਇਸ ਰਾਸ਼ੀ ਵਾਲੇ ਲੋਕ ਗੁੱਸੇ ਵਾਲੇ ਹੁੰਦੇ ਹਨ। ਆਪਣੇ ਗੁੱਸੇ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਨੂੰ ਵਾਈਟ, ਸਿਲਵਰ ਅਤੇ ਗੋਲਡਨ ਯੈਲੋ ਰੰਗ ਕਰਵਾਉਣਾ ਚਾਹੀਦਾ ਹੈ।
6. ਕੰਨਿਆ
ਇਸ ਰਾਸ਼ੀ ਵਾਲਿਆਂ ਦੇ ਲਈ ਲਾਈਟ ਗ੍ਰੀਨ, ਲਾਈਟ ਬਲੂ, ਪਿੰਕ, ਕ੍ਰੀਮ ਅਤੇ ਆਰੇਂਜ ਕਲਰਸ ਸ਼ੁੱਭ ਮੰਨੇ ਜਾਂਦੇ ਹਨ। ਇਸ ਦੇ ਨਾਲ ਹੀ ਜੇ ਕੰਨਿਆ ਰਾਸ਼ੀ ਵਾਲੇ ਘਰ ਦੇ ਵਿਹੜੇ 'ਚ ਤੁਲਸੀ ਦਾ ਪੌਦਾ ਲਗਾਉਂਦੇ ਹੋਣ ਤਾਂ ਕਈ ਬੀਮਾਰੀਆਂ ਤੋਂ ਬਚ ਸਕਦੇ ਹਨ।
7. ਤੁਲਾ
ਤੁਲਾ ਰਾਸ਼ੀ ਵਾਲੇ ਲੋਕਾਂ ਲਈ ਕ੍ਰੀਮ, ਵਾਈਟ, ਲਾਈਟ ਯੈਲੋ, ਪਿੰਕ ਅਤੇ ਲਾਈਟ ਬਲੂ ਕਲਰਸ ਕਰਵਾਉਣਾ ਚੰਗਾ ਰਹਿੰਦਾ ਹੈ। ਇਨ੍ਹਾਂ ਰੰਗਾਂ ਨੂੰ ਕਰਵਾਉਣ ਨਾਲ ਘਰ 'ਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਹੁੰਦੀ।
8. ਬ੍ਰਿਸ਼ਚਕ
ਇਸ ਰਾਸ਼ੀ ਦੇ ਲੋਕ ਕੁਦਰਤ ਪ੍ਰੇਮੀ, ਸ਼ਾਂਤ ਹੋਣ ਦੇ ਨਾਲ ਹੀ ਪ੍ਰਤੀਸ਼ੋਧ ਦੀ ਭਾਵਨਾ ਰੱਖਣ ਵਾਲੇ ਹੁੰਦੇ ਹਨ। ਇਨ੍ਹਾਂ ਲੋਕਾਂ ਨੂੰ  ਰੈੱਡ, ਲਾਈਟ, ਯੈਲੋ ਅਤੇ ਆਰੇਂਜ ਕਲਰ ਦੀ ਵਰਤੋਂ ਜ਼ਿਆਦਾ ਕਰਨੀ ਚਾਹੀਦੀ ਹੈ।
9. ਧਨ
ਧਨ ਰਾਸ਼ੀ ਵਾਲਿਆਂ ਨੂੰ ਘਰ ਸਜਾਉਣ ਲਈ ਪੀਲੇ, ਲਾਲ ਅਤੇ ਆਰੇਂਜ ਰੰਗ ਦੀ ਜ਼ਿਆਦਾ ਵਰਤੋਂ ਕਰਨੀ ਚਾਹੀਦੀ ਹੈ। ਇਸ ਨਾਲ ਪਰਿਵਾਰ 'ਚ ਪ੍ਰੇਮ ਅਤੇ ਵਿਸ਼ਵਾਸ ਵਧਦਾ ਹੈ।
10. ਮਕਰ
ਇਸ ਰਾਸ਼ੀ ਵਾਲੇ ਲੋਕਾਂ ਨੂੰ ਜੀਵਨ 'ਚ ਸਫਲਤਾ ਪ੍ਰਾਪਤ ਕਰਨ ਲਈ ਗਹਿਰਾ ਨੀਲਾ ਰੰਗ, ਹਰਾ ਰੰਗ, ਕਾਲਾ ਅਤੇ ਭੂਰੇ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਰੰਗ ਮਕਰ ਰਾਸ਼ੀ ਵਾਲਿਆਂ ਲਈ ਬੇਹੱਦ ਸ਼ੁੱਭ ਮੰਨੇ ਜਾਂਦੇ ਹਨ।
11. ਕੁੰਭ
ਇਸ ਰਾਸ਼ੀ ਦੇ ਲੋਕ ਸੰਵੇਦਨਸ਼ੀਲ ਅਤੇ ਮਿਹਨਤੀ ਹੁੰਦੇ ਹਨ। ਘਰ ਨੂੰ ਖੂਬਸੂਰਤੀ ਨਾਲ ਸਜਾਉਣ ਲਈ ਅਤੇ ਘਰ ਪਰਿਵਾਰ 'ਚ ਸ਼ਾਂਤੀ ਰੱਖਣ ਲਈ ਇਸ ਕੁੰਭ ਰਾਸ਼ੀ ਵਾਲਿਆਂ ਨੂੰ ਡਾਰਕ ਬਲੂ, ਡਾਰਕ ਗ੍ਰੀਨ, ਬਲੈਕ ਅਤੇ ਬ੍ਰਾਊਨ ਰੰਗ ਦੀ ਵਰਤੋਂ ਕਰਨੀ ਚਾਹੀਦੀ ਹੈ।
12. ਮੀਨ
ਇਸ ਰਾਸ਼ੀ ਦੇ ਲਈ ਪੀਲਾ, ਕ੍ਰੀਮ ਅਤੇ ਗੋਲਡਨ ਰੰਗ ਸ਼ੁੱਭ ਮੰਨਿਆ ਜਾਂਦਾ ਹੈ। ਇਨ੍ਹਾਂ ਰੰਗਾਂ ਦੀ ਵਰਤੋਂ ਕਰਨ ਨਾਲ ਘਰ 'ਚ ਸੁੱਖ-ਸ਼ਾਂਤੀ ਬਣੀ ਰਹਿੰਦੀ ਹੈ।

 


Related News