ਮਕਰ ਰਾਸ਼ੀ ਵਾਲੇ ਮੌਸਮ ਦੇ ਐਕਸਪੋਜ਼ਰ ਤੋਂ ਰੱਖਣ ਬਚਾਅ, ਬਾਕੀ ਵੀ ਦੇਖੋ ਆਪਣੀ ਰਾਸ਼ੀ ਦਾ ਹਾਲ
Thursday, Apr 04, 2024 - 03:04 AM (IST)
 
            
            ਮੇਖ : ਕਿਸੇ ਅਫਸਰ ਦੇ ਰੁਖ ’ਚ ਨਰਮੀ, ਆਪ ਦੇ ਕਿਸੇ ਸਰਕਾਰੀ ਕੰਮ ਦੇ ਸਿਰੇ ਚੜ੍ਹਣ ਦੇ ਪ੍ਰੋਸੈੱਸ ’ਚ ਮਦਦਗਾਰ ਰਹੇਗੀ, ਵੱਡੇ ਲੋਕ ਆਪ ਦਾ ਲਿਹਾਜ਼ ਕਰਨਗੇ।
ਬ੍ਰਿਖ : ਧਾਰਮਿਕ ਅਤੇ ਸਮਾਜਿਕ ਕੰਮਾਂ ’ਚ ਧਿਆਨ, ਆਪ ਦਾ ਰੁਖ ਦੂਜਿਆਂ ਦੇ ਪ੍ਰਤੀ ਸਾਫਟ ਸੁਪੋਰਟਿਵ ਅਤੇ ਹਮਦਰਦਾਨਾ ਰਹੇਗਾ, ਤੇਜ ਪ੍ਰਭਾਵ ਵੀ ਬਣਿਆ ਰਹੇਗਾ।
ਮਿਥੁਨ : ਖਾਣਾ-ਪੀਣਾ ਸੰਭਲ-ਸੰਭਾਲ ਕੇ ਕਰੋ, ਕਿਉਂਕਿ ਪੂਰਾ ਪਰਹੇਜ਼ ਰੱਖਣ ਦੇ ਬਾਵਜੂਦ ਵੀ ਪੇਟ ’ਚ ਕੁਝ ਗੜਬੜੀ ਜ਼ਰੂਰ ਰਹੇਗੀ, ਵਾਈ ਵਸਤਾਂ ਦੀ ਵਰਤੋਂ ਘੱਟ ਕਰੋ।
ਕਰਕ : ਅਰਥ ਅਤੇ ਕਾਰੋਬਾਰੀ ਦਸ਼ਾ ਚੰਗੀ, ਇਰਾਦਿਆਂ ’ਚ ਸਫਲਤਾ ਮਿਲੇਗੀ, ਦੋਵੇਂ ਪਤੀ-ਪਤਨੀ ਇਕ-ਦੂਜੇ ਦੇ ਪ੍ਰਤੀ ਸਾਫਟ-ਕੰਸੀਡ੍ਰੇਟ ਰਹਿਣਗੇ।
ਸਿੰਘ : ਅਸ਼ਾਂਤ, ਟੈਂਸ ਅਤੇ ਡਿਸਟਰਬ ਮਨ ਕਰ ਕੇ ਆਪ ਕਿਸੇ ਵੀ ਕੰਮ ਨੂੰ ਉਸ ਦੇ ਟਾਰਗੈੱਟ ਵੱਲ ਅੱਗੇ ਨਾ ਵਧਾ ਸਕੋਗੇ, ਸਫਰ ਵੀ ਨਾ ਕਰੋ।
ਕੰਨਿਆ : ਜਨਰਲ ਸਿਤਾਰਾ ਸਟ੍ਰਾਂਗ, ਜਿਹੜਾ ਆਪ ਦੇ ਕਦਮ ਨੂੰ ਅੱਗੇ ਵਧਣ ਵੱਲ ਰੱਖੇਗਾ, ਇਰਾਦਿਆਂ-ਪ੍ਰੋਗਰਾਮਾਂ ’ਚ ਸਫਲਤਾ ਮਿਲੇਗੀ।
ਤੁਲਾ : ਕਿਸੇ ਜਾਇਦਾਦੀ ਕੰਮ ਲਈ ਯਤਨ ਕਰਨ ’ਤੇ ਚੰਗੀ ਰਿਟਰਨ ਮਿਲੇਗੀ, ਕੋਈ ਸ਼ਤਰੂ ਆਪ ਨਾਲ ਟਕਰਾਵੀ ਮੂਡ ’ਚ ਨਜ਼ਰ ਆਵੇਗਾ।
ਬ੍ਰਿਸ਼ਚਕ : ਆਪ ਨੂੰ ਆਪਣੇ ਉਤਸ਼ਾਹੀ ਮਨ ਅਤੇ ਹਾਈ ਮੋਰਾਲ ਕਰ ਕੇ ਹਰ ਕੰਮ ਆਸਾਨ ਦਿਸੇਗਾ, ਕੰਮਕਾਜੀ ਭੱਜਦੌੜ ਵੀ ਚੰਗਾ ਨਤੀਜਾ ਦੇਵੇਗੀ।
ਧਨ : ਗੱਡੀਆਂ ਦੀ ਸੇਲ ਪਰਚੇਜ਼ ਅਤੇ ਉਨ੍ਹਾਂ ਨੂੰ ਡੈਕੋਰੇਟ ਕਰਨ ਦਾ ਕੰਮ ਕਰਨ ਵਾਲਿਆਂ ਦੀ ਅਰਥ ਦਸ਼ਾ ਕੰਫਰਟੇਬਲ ਰਹੇਗੀ।
ਮਕਰ : ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ, ਸਫਲਤਾ ਸਾਥ ਦੇਵੇਗੀ ਪਰ ਮੌਸਮ ਦੇ ਐਕਸਪੋਜ਼ਰ ਤੋਂ ਆਪਣਾ ਬਚਾਅ ਰੱਖਣਾ ਜ਼ਰੂਰੀ।
ਕੁੰਭ : ਸਿਤਾਰਾ ਖਰਚਿਆਂ ਨੂੰ ਵਧਾਉਣ ਅਤੇ ਅਰਥ ਦਸ਼ਾ ਤੰਗ ਰੱਖਣ ਵਾਲਾ, ਲੈਣ-ਦੇਣ ਕਰਦੇ ਸਮੇਂ ਧਿਆਨ ਰੱਖੋ ਕਿ ਆਪ ਦੀ ਕੋਈ ਪੇਮੈਂਟ ਕਿਧਰੇ ਫਸ ਨਾ ਜਾਵੇ।
ਮੀਨ : ਲੋਹਾ, ਲੋਹਾ-ਮਸ਼ੀਨਰੀ, ਹਾਰਡ ਵੇਅਰ, ਸਰੀਆ,ਸਟੀਲ ਫਰਨੀਚਰ ਦਾ ਕੰਮ ਕਰਨ ਵਾਲਿਆਂ ਨੂੰ ਆਪਣੇ ਕੰਮਾਂ ’ਚ ਭਰਪੂਰ ਲਾਭ ਮਿਲੇਗਾ।
4 ਅਪ੍ਰੈਲ 2024, ਵੀਰਵਾਰ
ਚੇਤ ਵਦੀ ਤਿੱਥੀ ਦਸਮੀ (ਸ਼ਾਮ 4.15 ਤੱਕ) ਅਤੇ ਮਗਰੋਂ ਤਿੱਥੀ ਇਕਾਦਸ਼ੀ।
ਸੂਰਜ ਉਦੇ ਸਮੇਂ ਸਿਤਾਰਿਆਂ ਦੀ ਸਥਿਤੀ
ਸੂਰਜ ਮੀਨ ’ਚ
ਚੰਦਰਮਾ ਮਕਰ ’ਚ
ਮੰਗਲ ਕੁੰਭ ’ਚ
ਬੁੱੱਧ ਮੇਖ ’ਚ
ਗੁਰੂ ਮੇਖ ’ਚ
ਸ਼ੁੱਕਰ ਮੀਨ ’ਚ
ਸ਼ਨੀ ਕੁੰਭ ’ਚ
ਰਾਹੂ ਮੀਨ ’ਚ
ਕੇਤੂ ਕੰਨਿਆ ’ਚ
ਬਿਕ੍ਰਮੀ ਸੰਮਤ : 2080, ਚੇਤ ਪ੍ਰਵਿਸ਼ਟੇ 22, ਰਾਸ਼ਟਰੀ ਸ਼ਕ ਸੰਮਤ: 1946, ਮਿਤੀ: 15 (ਚੇਤ), ਹਿਜਰੀ ਸਾਲ 1445, ਮਹੀਨਾ: ਰਮਜ਼ਾਨ, ਤਰੀਕ : 24, ਸੂਰਜ ਉਦੇ ਸਵੇਰੇ 6.17 ਵਜੇ, ਸੂਰਜ ਅਸਤ ਸ਼ਾਮ 6.45 ਵਜੇ (ਜਲੰਧਰ ਟਾਈਮ), ਨਕਸ਼ੱਤਰ : ਸ਼੍ਰਵਣ (ਰਾਤ 8.12 ਤੱਕ) ਅਤੇ ਮਗਰੋਂ ਨਕਸ਼ੱਤਰ ਧਨਿਸ਼ਠਾ, ਯੋਗ : ਸਿੱਧ, (ਦੁਪਹਿਰ 1.15 ਤੱਕ) ਅਤੇ ਮਗਰੋਂ ਯੋਗ ਸਾਧਿਯ, ਚੰਦਰਮਾ : ਮਕਰ ਰਾਸ਼ੀ ’ਤੇ (ਪੂਰਾ ਦਿਨ ਰਾਤ) , ਭਦਰਾ ਰਹੇਗੀ (ਸ਼ਾਮ 4.15 ਤਕ), ਦਿਸ਼ਾ ਸ਼ੂਲ : ਦੱਖਣ ਅਤੇ ਆਗਨੇਯ, ਦਿਸ਼ਾ ਲਈ ਰਾਹੂ ਕਾਲ : ਦੁਪਹਿਰ ਡੇਢ ਤੋਂ ਤਿੰਨ ਵਜੇ ਤੱਕ।
–(ਪੰ. ਅਸੁਰਾਰੀ ਨੰਦ ਸ਼ਾਂਡਲ ਜੋਤਿਸ਼ ਰਿਸਰਚ ਸੈਂਟਰ, 381 ਮੋਤਾ ਸਿੰਘ ਨਗਰ, ਜਲੰਧਰ)

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            