ਇਨ੍ਹਾਂ ਕਾਰਨਾਂ ਕਰਕੇ ਔਰਤਾਂ ਸੰਬੰਧ ਬਣਾਉਣ ਤੋਂ ਹਨ ਕਤਰਾਉਂਦੀਆਂ

Wednesday, Apr 05, 2017 - 12:37 PM (IST)

ਇਨ੍ਹਾਂ ਕਾਰਨਾਂ ਕਰਕੇ ਔਰਤਾਂ ਸੰਬੰਧ ਬਣਾਉਣ ਤੋਂ ਹਨ ਕਤਰਾਉਂਦੀਆਂ

ਮੁੰਬਈ— ਪਤੀ-ਪਤਨੀ ਦਾ ਰਿਸ਼ਤਾ ਬਹੁਤ ਹੀ ਖੂਬਸੂਰਤ ਰਿਸ਼ਤਾ ਹੁੰਦਾ ਹੈ। ਆਪਣੇ ਰਿਸ਼ਤੇ ਨੂੰ ਮਜ਼ਬੂਤ ਕਰਨ ਲਈ ਪਤੀ-ਪਤਨੀ ਦੋਆਂ ਦਾ ਇਕ ਦੂਜੇ ''ਤੇ ਵਿਸ਼ਵਾਸ ਕਰਨਾ ਬਹੁਤ ਜ਼ਰੂਰੀ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਔਰਤਾਂ ਸੰਬੰਧ ਬਣਾਉਣ ਤੋਂ ਡਰਦੀਆਂ ਹਨ। ਪਰ ਤੁਸੀਂ ਇਹ ਜਾਨ ਕੇ ਹੈਰਾਨ ਹੋ ਜਾਵੋਗੇ ਕਿ ਸੰਬੰਧ ਬਣਾਉਣ ਦੇ ਦੌਰਾਨ ਔਰਤਾਂ ਦੇ ਦਿਮਾਗ ''ਚ ਹੋਰ ਵੀ ਬਹੁਤ ਗੱਲਾਂ ਚੱਲ ਰਹੀਆਂ ਹੁੰਦੀਆਂ ਹਨ ਜਿਸ ਕਰਕੇ ਉਹ ਕਈ ਵਾਰ ਡਰ ਜਾਂਦੀਆਂ ਹਨ। ਆਓ ਜਾਣਦੇ ਹਾਂ ਕਿ ਔਰਤਾਂ ਸੰਬੰਧ ਬਣਾਉਣ ਸਮੇਂ ਕਿਹੜੀਆਂ-ਕਿਹੜੀਆਂ ਗੱਲਾਂ ਤੋਂ ਡਰਦੀਆਂ ਹਨ। 
1. ਜਜ਼ਬਾਤੀ
ਸੰਬੰਧ ਜਿੱਥੇ ਮਰਦਾਂ ਦੇ ਲਈ ਅਜੀਬੋ-ਗਰੀਬ ਕਲਪਨਾ ਨੂੰ ਪੂਰਾ ਕਰਨ ਦਾ ਸਾਧਨ ਹੈ, ਉੱਥੇ ਹੀ ਔਰਤਾਂ ਲਈ ਇਹ ਬਹੁਤ ਹੀ ਜਜ਼ਬਾਤੀ ਅਟੈਚਮੈਂਟ ਹੁੰਦੀ ਹੈ ਪਰ ਕਈ ਵਾਰ ਦੇਖਿਆ ਗਿਆ ਹੈ ਕਿ ਮਰਦਾਂ ਲਈ ਸੰਬੰਧ ਬਣਾਉਣਾ ਸਿਰਫ ਸਰੀਰਕ ਸੰਤੁਸ਼ਟੀ ਹੁੰਦੀ ਹੈ। 
2. ਗਰਭਵਤੀ ਹੋਣ ਦਾ ਡਰ
ਕਈ ਔਰਤਾਂ ਗਰਭਵਤੀ ਹੋਣ ਦੇ ਡਰ ਤੋਂ ਵੀ ਸੰਬੰਧ ਬਣਾਉਣ ਤੋਂ ਡਰਦੀਆਂ ਹਨ। 
3. ਵੈਕਸ ਨਾ ਹੋਣ ਦੀ ਵਜ੍ਹਾ ਕਰਕੇ
ਕਈ ਵਾਰ ਔਰਤਾਂ ਵੈਕਸ ਨਾ ਹੋਣ ਕਰਕੇ ਵੀ ਸੰਬੰਧ ਬਣਾਉਣ ਤੋਂ ਬੱਚਦੀਆਂ ਹਨ। ਠੀਕ ਤਰੀਕੇ ਨਾਲ ਵੈਕਸ ਨਾ ਹੋਣ ਦੀ ਵਜ੍ਹਾ ਕਰਕੇ ਔਰਤਾਂ ਅਜੀਬ ਮਹਿਸੂਸ ਕਰਦੀਆਂ ਹਨ। ਇਸ ਲਈ ਉਹ ਸੰਬੰਧ ਬਣਾਉਣ ਤੋਂ ਡਰਦੀਆਂ ਹਨ। 
4. ਮਾਹਵਾਰੀ ਦੇ ਦੌਰਾਨ
ਇਹ ਔਰਤਾਂ ਦੇ ਡਰ ਦਾ ਬਹੁਤ ਵੱਡਾ ਕਾਰਨ ਹੈ। ਖੋਜਕਾਰਾਂ ਦਾ ਮੰਣਨਾ ਹੈ ਕਿ ਮਾਹਵਾਰੀ ਦੇ ਦੌਰਾਨ ਔਰਤਾਂ ''ਚ ਸੰਬੰਧ ਬਣਾਉਣ ਦੀ ਇੱਛਾ ਕਾਫੀ ਵੱਧ ਜਾਂਦੀ ਹੈ ਪਰ ਕਈ ਔਰਤਾਂ ਮਾਹਵਾਰੀ ਦੇ ਦੌਰਾਨ ਸੰਬੰਧ ਬਣਾਉਣ ''ਚ ਰੁੱਚੀ ਨਹੀਂ ਦਿੰਦੀਆਂ। 
5. ਮਰਦਾਂ ਦਾ ਸੁਆਰਥੀ ਸੁਭਾਅ
ਸੰਬੰਧ ਬਣਾਉਣ ਸਮੇਂ ਮਰਦ ਔਰਤਾਂ ਦੀ ਇੱਛਾਵਾਂ ਨੂੰ ਧਿਆਨ ''ਚ ਨਹੀਂ ਰੱਖਦੇ ਅਤੇ ਉਹ ਸਿਰਫ ਆਪਣੀ ਸੰਤੁਸ਼ਟੀ ਨਾਲ ਮਤਲਬ ਰੱਖਦੇ ਹਨ। ਮਰਦਾਂ ਦਾ ਇਹ ਸੁਆਰਥੀ ਸੁਭਾਅ ਔਰਤਾਂ ਲਈ ਡਰ ਦਾ ਕਾਰਨ ਬਣ ਜਾਂਦਾ ਹੈ।


Related News