ਇਨ੍ਹਾਂ ਕਾਰਨਾਂ ਕਰਕੇ ਧੋਖੇਬਾਜ ਪਤੀ ਨਾਲ ਰਹਿੰਦੀਆਂ ਹਨ ਔਰਤਾਂ

10/11/2017 3:04:00 PM

ਨਵੀਂ ਦਿੱਲੀ— ਕੁਝ ਲੋਕ ਵਿਆਹੁਤਾ ਹੁੰਦੇ ਹੋਏ Ýਵੀ ਕਿਸੇ ਦੂਜੇ ਇਨਸਾਨ ਨਾਲ ਰਿਸ਼ਤਾ ਰੱਖਦੇ ਹਨ। ਅਕਸਰ ਅਜਿਹਾ ਪਤੀ ਹੀ ਕਰਦੇ ਹਨ। ਕੁਝ ਔਰਤਾਂ ਇਸ ਗੱਲ ਨੂੰ ਜਾਣਦੇ ਹੋਏ ਵੀ ਆਪਣੇ ਪਤੀ ਨਾਲ ਰਿਸ਼ਤਾ ਨਹੀਂ ਤੋੜਦੀਆਂ ਅਤੇ ਉਨ੍ਹਾਂ ਨੂੰ ਮਾਫ ਕਰਕੇ ਸੁਧਰਨ ਦਾ ਦੂਜਾ ਮੌਕਾ ਦਿੰਦੀਆਂ ਹਨ। ਧੋਖੇਬਾਜ ਪਤੀ ਨਾਲ ਰਹਿਣ ਦੇ ਪਿੱਛੇ ਵੀ ਕਈ ਕਾਰਨ ਹੁੰਦੇ ਹਨ। ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੇ ਹਨ ਉਹ ਕਾਰਨ ਜਿਨ੍ਹਾਂ ਕਰਕੇ ਔਰਤਾਂ ਧੋਖੇਬਾਜ ਪਤੀ ਨਾਲ ਰਹਿੰਦੀਆਂ ਹਨ।
1. ਕੁਝ ਔਰਤਾਂ ਸੋਚਦੀਆਂ ਹਨ ਕਿ ਪਤੀ ਨੂੰ ਛੱਡਣ ਦੇ ਬਾਅਦ ਉਹ ਕਿਥੇ ਜਾਣਗੀਆਂ। ਕਈ ਵਾਰ ਪੜੀ ਲਿਖੀ ਫੈਮਿਲੀ ਵੀ ਲੜਕੀ ਦਾ ਸਾਥ ਨਹੀਂ ਦਿੰਦੀ। ਉਨ੍ਹਾਂ ਨੂੰ ਡਰ ਲੱਗਦਾ ਹੈ ਕਿ ਦੂਜਾ ਮੌਕਾ ਦੇਣ ਨਾਲ ਸ਼ਾਇਦ ਉਨ੍ਹਾਂ ਦਾ ਪਤੀ ਸੁਧਰ ਜਾਵੇਗਾ।
2. ਪਤੀ ਨੂੰ ਮੁਆਫ ਕਰਨ ਨਾਲ ਉਨ੍ਹਾਂ ਨੂੰ ਲੱਗਦਾ ਹੈ ਕਿ ਸਭ ਕੁਧ ਪਹਿਲਾਂ ਜਿਹਾ ਹੋ ਜਾਵੇਗਾ ਅਤੇ ਖੁਦ ਨੂੰ ਸੁਰੱਖਿਅਤ ਮਹਿਸੂਸ ਕਰਦੀ ਹੈ।
3. ਕੁਝ ਔਰਤਾਂ ਦਾ ਘੱਟ ਉਮਰ ਵਿਚ ਹੀ ਵਿਆਹ ਹੋ ਜਾਂਦਾ ਹੈ, ਜਿਸ ਕਾਰਨ ਉਹ ਜ਼ਿਆਦਾ ਪੜੀ-ਲਿਖੀ ਨਹੀਂ ਹੁੰਦੀ। ਉਨ੍ਹਾਂ ਨੂੰ ਲੱਗਦਾ ਹੈ ਕਿ ਪਤੀ ਦੇ ਛੱਡਣ ਦੇ ਬਾਅਦ ਘਰ ਕਿਵੇਂ ਚਲਾਏਗੀ।
4. ਕਈ ਪਤਨੀਆਂ ਆਪਣੇ ਬੱਚਿਆਂ ਲਈ ਸਭ ਸਹਿੰਦੀਆਂ ਰਹਿੰਦੀਆਂ ਹਨ। ਉਹ ਸੋਚਦੀਆਂ ਹਨ ਕਿ ਪਤੀ ਤੋਂ ਵੱਖ ਹੋਣ ਦੇ ਬਾਅਦ ਉਨ੍ਹਾਂ ਦੇ ਬੱਚਿਆਂ ਦੇ ਭਵਿੱਖ 'ਤੇ ਮਾੜਾ ਅਸਰ ਪਵੇਗਾ।
5. ਕੁਝ ਔਰਤਾਂ ਪਤੀ ਦੇ ਬਾਰੇ ਵਿਚ ਸਭ ਜਾਣਨ ਦੇ ਬਾਅਦ ਵੀ ਉਨ੍ਹਾਂ ਤੋਂ ਪਿਆਰ ਦੀ ਉਮੀਦ ਰੱਖਦੀਆਂ ਹਨ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਦਾ ਪਿਆਰ ਸੱਚਾ ਹੈ। ਉਹ ਖੁੱਦ ਨੂੰ ਇਸਦਾ ਜਿੰਮੇਵਾਰ ਸਮੱਝਦੀ ਹੈ।


Related News