ਇਨ੍ਹਾਂ Smart ਤਰੀਕਿਆਂ ਨਾਲ ਕਰੋ ਘਰ ਵਿੱਚ ਹੀ ਕਲੀਨਜਿੰਗ

Friday, Aug 03, 2018 - 10:15 AM (IST)

ਮੁੰਬਈ— ਚਿਹਰੇ ਦੀ ਖੂਬਸੂਰਤੀ ਵਧਾਉਣ ਦੇ ਲਈ ਔਰਤਾਂ ਆਪਣੇ ਚਿਹਰੇ ਉੱਤੇ ਕਈ ਤਰ੍ਹਾਂ ਦੇ ਫੇਸ਼ੀਅਲ ਕਰਵਾਉਂਦੀਆਂ ਹਨ। ਇਸ ਦੇ ਲਈ ਉਹ ਕਲੀਨਜਿੰਗ ਵੀ ਕਰਵਾਉਂਦੀਆਂ ਹਨ। ਇਸ ਨੂੰ ਕਰਵਾਉਣ ਨਾਲ ਚਮੜੀ ਦੀ ਗੰਦਗੀ ਸਾਫ ਹੋ ਜਾਂਦੀ ਹੈ। ਕਈ ਬਾਰ ਕਲੀਨਜਿੰਗ ਕਰਵਾਉਣ ਦੇ ਲਈ ਵੀ ਪਾਰਲਰ ਵਿੱਚ ਬਹੁਤ ਦੇਰ ਇੰਤਜਾਰ ਕਰਨਾ ਪੈਂਦਾ ਹੈ। ਇਸ ਨਾਲ ਤੁਹਾਡਾ ਕਾਫੀ ਸਮਾਂ ਬਰਬਾਦ ਹੁੰਦਾ ਹੈ। ਅਜਿਹੀ ਹਾਲਤ ਵਿੱਚ ਘਰ ਵਿੱਚ ਹੀ ਇਨ੍ਹਾਂ ਤਰੀਕਿਆਂ ਨੂੰ ਆਪਣਾ ਕੇ ਕਲੀਨਜਿੰਗ ਕਰ ਸਕਦੇ ਹੋ।
1. ਕਲੀਨਜਿੰਗ ਮਿਲਕ
ਚਿਹਰੇ ਦੀ ਅੰਦਰੂਨੀ ਸਫਾਈ ਕਰਨ ਦੇ ਲਈ 1-2 ਮਿੰਟ ਕਲੀਨਜਿੰਗ ਮਿਲਕ ਨਾਲ ਮਸਾਜ ਕਰੋ। ਇਸ ਨਾਲ ਚਿਹਰੇ ਉੱਤੇ ਜਮੀ ਹੋਈ ਮਿੱਟੀ ਸਾਫ ਹੋ ਜਾਵੇਗੀ।
2. ਸਕਰਬ
ਚਿਹਰੇ ਉੱਤੇ 2-3 ਮਿੰਟ ਦੇ ਲਈ ਹਲਕੇ ਹੱਥਾਂ ਨਾਲ ਸਕਰਬ ਕਰੋ। ਇਹ ਚਮੜੀ ਦੀ ਡੈੱਡ ਸਕਿਨ ਨੂੰ ਖਤਮ ਕਰਦਾ ਹੈ।
3. ਮਸਾਜ
ਇਸ ਤੋਂ ਬਾਅਦ ਚਿਹਰੇ ਉੱਤੇ ਸ਼ਹਿਦ ਲਗਾਓ ਅਤੇ 10 ਮਿੰਟਾਂ ਤੱਕ ਚਿਹਰੇ ਦੀ ਮਸਾਜ ਕਰੋ। ਇਸ ਵਿੱਚ ਐਂਟੀ ਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਇਸ ਨਾਲ ਚਮੜੀ ਵਿੱਚ ਨਮੀ ਆਉਂਦੀ ਹੈ।
4. ਸਟੀਮ
ਇਸ ਤੋਂ ਬਾਅਦ ਸਟੀਮ ਲਓ। ਸਟੀਮ ਲੈਂਦੇ ਵੇਲੇ ਧਿਆਨ ਰੱਖੋ ਕਿ ਤੁਹਾਡਾ ਚਿਹਰਾ ਪੂਰੀ ਤਰ੍ਹਾਂ ਤੋਲੀਏ ਨਾਲ ਢੱਕਿਆ ਹੋਵੇ।
5. ਫੇਸ ਪੈਕ
ਹਲਦੀ ਅਤੇ ਵੇਸਣ ਦਾ ਪੈਕ ਬਹੁਤ ਹੀ ਅਸਰਦਾਰ ਹੁੰਦਾ ਹੈ। 3 ਚਮਚ ਵੇਸਣ, ਦੁੱਧ ਅਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੈਕ ਤਿਆਰ ਕਰ ਲਓ ਅਤੇ 20 ਮਿੰਟ ਤੱਕ ਚਿਹਰੇ ਉੱਤੇ ਲਗਾਓ। ਫਿਰ ਪਾਣੀ ਨਾਲ ਚਿਹਰਾ ਧੋ ਲਓ।


Related News