ਆਮ ਆਦਮੀ ਕਲੀਨਿਕ: ਸਿਹਤ ਸੇਵਾਵਾਂ 'ਚ ਬਦਲਾਅ ਦੀ ਨਵੀਂ ਲਹਿਰ

Thursday, Sep 26, 2024 - 02:02 PM (IST)

ਜਲੰਧਰ- ਪੰਜਾਬ ਸਰਕਾਰ ਵੱਲੋਂ ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਜੋ ਪੰਜਾਬ ਦੀ ਜਨਤਾ ਲਈ ਉੱਚ ਕੁਆਲਟੀ ਅਤੇ ਮੁਫਤ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਕਾਇਮ ਕੀਤੀ ਗਈ ਇੱਕ ਯੋਜਨਾ ਹੈ। ਇਸ ਕਲੀਨਿਕ 'ਚ ਬਿਮਾਰੀਆਂ ਦੀ ਪਛਾਣ, ਇਲਾਜ, ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀ ਸਹੂਲਤ ਦਿੱਤੀ ਜਾਂਦੀ ਹੈ। ਇਸਦਾ ਮੁੱਖ ਮਕਸਦ ਲੋਕਾਂ ਨੂੰ ਵੱਡੇ ਹਸਪਤਾਲਾਂ ਤੋਂ ਪਹਿਲਾਂ ਹੀ ਬੁਨਿਆਦੀ ਸਿਹਤ ਸੇਵਾਵਾਂ ਪਹੁੰਚਾਉਣਾ ਹੈ। ਕਲੀਨਿਕ ਵਿਸ਼ੇਸ਼ ਤੌਰ 'ਤੇ ਬਜ਼ੁਰਗਾਂ, ਬੱਚਿਆਂ, ਅਤੇ ਮਹਿਲਾਵਾਂ ਲਈ ਬਹੁਤ ਫਾਇਦੇਮੰਦ ਸਾਬਤ ਹੋਏ ਹਨ। ਇਨ੍ਹਾਂ ਕਲੀਨਿਕਾਂ ਨੇ ਸਿਹਤ ਦੀ ਪਹੁੰਚ ਨੂੰ ਆਸਾਨ ਅਤੇ ਕਿਫਾਇਤੀ ਬਣਾਇਆ ਹੈ, ਜਿਸ ਨਾਲ ਲੋਕਾਂ ਨੂੰ ਬੇਹਤਰੀਨ ਇਲਾਜ ਮਿਲ ਰਿਹਾ ਹੈ। ਪੰਜਾਬ 'ਚ ਹੁਣ ਤੱਕ 900 ਦੇ  ਕਰੀਬ  "ਆਮ ਆਦਮੀ ਕਲੀਨਿਕਾਂ" ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿੱਚ ਖੋਲ੍ਹੇ ਗਏ ਹਨ।

ਇਸ ਦੌਰਾਨ ਆਮ ਆਦਮੀ ਮੁਹੱਲਾ ਕਲੀਨਿਕ(ਫਤਿਹਗੜ੍ਹ ਸਾਹਿਬ)  ਦੀ ਡਾ. ਜਨੰਤਬੀਰ ਕੌਰ ਨੇ ਦੱਸਿਆ  ਕਿ ਮੈਂ ਅਕਤੂਬਰ 2023 ਤੋਂ ਬਤੌਰ ਮੈਡੀਕਲ ਅਫ਼ਸਰ ਵਜੋਂ ਕੰਮ ਕਰ ਰਹੀ ਹਾਂ। ਉਨ੍ਹਾਂ ਦੱਸਿਆ ਕਿ ਇੱਥੇ ਆਮ ਆਦਮੀ ਕਲੀਨਿਗ ਸੋਨਾ ਕਾਸਟਿੰਗ 'ਚ ਹੈ ਜਿਥੇ ਮਰੀਜ਼ ਜ਼ਿਆਦਾਤਰ ਮਜ਼ਦੂਰ ਵਰਗ ਦੇ ਆਉਂਦੇ ਹਨ। ਕਲੀਨਿਕ 'ਚ ਹੋਰ ਵੀ ਕਈ ਥਾਵਾਂ ਤੋਂ ਲੋਕ ਮੁਫ਼ਤ ਇਲਾਜ ਕਰਵਾਉਂਣ ਲਈ ਆਉਂਦੇ ਹਨ।

ਡਾ. ਜਨੰਤਬੀਰ ਕੌਰ ਨੇ ਦੱਸਿਆ ਜਦੋਂ ਵੀ ਸਾਡੇ ਕੋਲ ਕੋਈ ਮਰੀਜ਼ ਆਉਂਦਾ ਹੈ ਉਸ ਦੀ ਸਭ ਤੋਂ ਪਹਿਲਾਂ ਮੋਬਾਇਲ ਨੰਬਰ 'ਤੇ ਰੇਜਿਸਟ੍ਰੇਸ਼ਨ ਕੀਤੀ ਜਾਂਦੀ ਹੈ ਅਤੇ ਨਾਲ ਹੀ ਉਸ ਦਾ ਸੀ. ਆਰ. ਜਨਰੇਟ ਕਰ ਦਿੱਤਾ ਜਾਂਦਾ ਹੈ। ਜਦੋਂ ਮਰੀਜ਼ ਡਾਕਟਰ ਕੋਲ ਆਉਂਦਾ ਹੈ ਤਾਂ ਉਸ ਦੀ ਆਈ. ਡੀ. ਡਾਕਟਰ ਆਪਣੇ ਪੋਰਟਲ 'ਤੇ ਖੋਲ੍ਹ ਕੇ ਵੇਖਦੇ ਹਨ, ਜਿਸ 'ਚ ਮਰੀਜ਼ ਦੀ ਸਾਰੀ ਡਿਟੇਲ ਪਹੁੰਚ ਜਾਂਦੀ ਹੈ ਅਤੇ ਜੋ ਵੀ ਮਰੀਜ਼ ਨੂੰ ਪ੍ਰੇਸ਼ਾਨੀ ਹੁੰਦੀ ਹੈ ਉਸ ਹਿਸਾਬ ਨਾਲ ਦਵਾਈ ਦਿੱਤੀ ਜਾਂਦੀ ਹੈ।

ਇਸ ਦੌਰਾਨ ਆਮ ਆਦਮੀ ਮੁਹੱਲਾ ਕਲੀਨਿਕ 'ਚ ਆਈ ਮਹੀਲਾ ਮਰੀਜ਼ ਸਿਮਰਨ ਚੌਪੜਾ ਨੇ ਦੱਸਿਆ ਕਿ ਇੱਥੇ ਸਾਡੇ ਟੈਸਟ ਬਹੁਤ ਵਧੀਆ ਤਰੀਕੇ ਨਾਲ ਹੁੰਦੇ ਹਨ, ਨਾਲ ਹੀ ਇੱਥੇ ਸਟਾਫ਼ ਵੀ ਬਹੁਤ ਚੰਗਾ ਹੈ। ਸਾਨੂੰ ਕੋਈ ਸਰੀਰਕ ਪ੍ਰੇਸ਼ਾਨੀ ਹੋਵੇ ਤਾਂ ਅਸੀਂ ਇੱਥੇ ਦਵਾਈ ਲੈਣ ਲਈ ਆ ਜਾਂਦੇ ਹਨ। ਪੰਜਾਬ ਸਰਕਾਰ ਵੱਲੋਂ ਸਾਨੂੰ ਮੁਫ਼ਤ ਦਵਾਈ ਦਿੱਤੀ ਜਾ ਰਹੀ ਹੈ ਜਿਸ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ।
 


Shivani Bassan

Content Editor

Related News