ਦਿਮਾਗ਼ ਨੂੰ ਤੇਜ਼ ਕਰਨ ਲਈ ਸਰਦੀਆਂ ''ਚ ਰੋਜ਼ ਖਾਓ ਚਵਨਪ੍ਰਾਸ਼, ਹੋਣਗੇ ਹੋਰ ਵੀ ਕਈ ਲਾਭ

Saturday, Dec 05, 2020 - 11:14 AM (IST)

ਦਿਮਾਗ਼ ਨੂੰ ਤੇਜ਼ ਕਰਨ ਲਈ ਸਰਦੀਆਂ ''ਚ ਰੋਜ਼ ਖਾਓ ਚਵਨਪ੍ਰਾਸ਼, ਹੋਣਗੇ ਹੋਰ ਵੀ ਕਈ ਲਾਭ

ਜਲੰਧਰ: ਸਰਦੀਆਂ ਦੇ ਮੌਸਮ 'ਚ ਸਰਦੀ-ਖਾਂਸੀ ਹੋਣਾ ਦਾ ਖ਼ਤਰਾ ਜ਼ਿਆਦਾ ਰਹਿੰਦਾ ਹੈ। ਰੋਜ਼-ਰੋਜ਼ ਦਵਾਈਆਂ ਖਾਣ ਨਾਲ ਸਿਹਤ ਸਬੰਧੀ ਹੋਰ ਬਹੁਤ ਸਾਰੀਆਂ ਬੀਮਾਰੀਆਂ ਹੋਣ ਦਾ ਡਰ ਰਹਿੰਦਾ ਹੈ। ਜ਼ਰੂਰੀ ਨਹੀਂ ਕਿ ਕੋਈ ਵੀ ਛੋਟੀ-ਮੋਟੀ ਬੀਮਾਰੀ ਹੋਵੇ ਤਾਂ ਡਾਕਟਰ ਕੋਲ ਜਾਓ ਅਤੇ ਦਵਾਈਆਂ ਖਾਓ। ਸਰਦੀਆਂ ਦੇ ਮੌਸਮ 'ਚ ਚਵਨਪਰਾਸ਼ ਖਾ ਕੇ ਅਸੀਂ ਸਰਦੀਆਂ ਦੀਆਂ ਛੋਟੀਆਂ-ਮੋਟੀਆਂ ਪ੍ਰੇਸ਼ਾਨੀਆਂ ਤੋਂ ਨਿਜ਼ਾਤ ਪਾ ਸਕਦੇ ਹਾਂ। ਇਸ ਨੂੰ ਖਾਣ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੱਧਦੀ ਹੈ। ਆਓ ਜਾਣਦੇ ਹਾਂ ਚਵਨਪਰਾਸ਼ ਤੋਂ ਹੋਣ ਵਾਲੇ ਹੋਰ ਬਹੁਤ ਸਾਰੇ ਫ਼ਾਇਦਿਆਂ ਬਾਰੇ।

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਬਣਾ ਕੇ ਖਾਓ ਅਲਸੀ ਦੀਆਂ ਪਿੰਨੀਆਂ, ਜਾਣੋ ਵਿਧੀ

PunjabKesari
-ਇਸ 'ਚ ਆਂਵਲਾਂ, ਬ੍ਰਹਮੀ, ਬਾਦਾਮ ਦਾ ਤੇਲ, ਅਸ਼ਵਗੰਧਾ ਵਰਗੀਆਂ ਔਸ਼ਧੀਆਂ ਹੁੰਦੀਆਂ ਹਨ, ਜੋ ਦਿਮਾਗ਼ ਨੂੰ ਤੇਜ਼ ਕਰਦੀਆਂ ਹਨ। ਜਿਸ ਦੇ ਨਾਲ ਕਿਸੇ ਵੀ ਚੀਜ਼ ਨੂੰ ਸਿੱਖਣ ਅਤੇ ਯਾਦ ਰੱਖਣ ਦੀ ਸਮਰੱਥਾ ਵੱਧਦੀ ਹੈ।
-ਅੱਜਕੱਲ ਹਰ 5 'ਚੋਂ 2 ਲੋਕ ਕੋਲੇਸਟ੍ਰੋਲ ਦੇ ਵੱਧਣ ਕਾਰਨ ਪ੍ਰੇਸ਼ਾਨ ਹਨ। ਰੋਜ਼ਾਨਾ ਦੁੱਧ ਦੇ ਨਾਲ ਇਕ ਚਮਚ ਚਨਵਪਰਾਸ਼ ਖਾਣ ਨਾਲ ਖੂਨ ਦਾ ਦੌਰਾ ਤੇਜ਼ ਹੁੰਦਾ ਹੈ। ਜਿਸ ਕਾਰਨ ਦਿਲ ਦੀਆਂ ਬੀਮਾਰੀਆਂ ਤੋਂ ਰਾਹਤ ਮਿਲਦੀ ਹੈ।
-ਭੋਜਨ ਅਸਾਨੀ ਨਾਲ ਪਚਾਉਣ ਲਈ ਚਵਨਪਰਾਸ਼ ਦੀ ਵਰਤੋਂ ਕਰੋ। ਇਸ ਨਾਲ ਬਹੁਤ ਫ਼ਾਇਦਾ ਹੁੰਦਾ ਹੈ। ਇਸ ਨਾਲ ਰੋਗਾਂ ਨਾਲ ਲੜਣ ਦੀ ਸ਼ਕਤੀ ਵੀ ਵੱਧਦੀ ਹੈ।

ਇਹ ਵੀ ਪੜ੍ਹੋ:Cooking Tips: ਸਰਦੀਆਂ ਦੇ ਮੌਸਮ 'ਚ ਲਓ ਗਰਮਾ-ਗਰਮ ਚੁਕੰਦਰ ਦੇ ਸੂਪ ਦਾ ਮਜ਼ਾ
-ਜੇਕਰ ਤੁਸੀਂ ਢਿੱਡ ਨਾਲ ਸਬੰਧਿਤ ਸਮੱਸਿਆਵਾਂ ਅਤੇ ਕਬਜ਼ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਚਵਨਪਰਾਸ਼ ਖਾਣਾ ਚਾਹੀਦਾ ਹੈ। ਇਹ ਇਨ੍ਹਾਂ ਸਾਰੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ।
-ਚਵਨਪਰਾਸ਼ ਖੂਨ ਦੇ ਗੇੜ ਨੂੰ ਬਿਹਤਰ ਬਣਾਉਣ ਦੇ ਨਾਲ-ਨਾਲ ਸਰੀਰ 'ਚ ਪੈਦਾ ਹੋਣ ਵਾਲੇ ਨੁਕਸਾਨਦੇਹ ਜ਼ਹਿਰਾਂ ਨੂੰ ਵੀ ਖ਼ਤਮ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀ ਪਾਚਨ ਪ੍ਰਣਾਲੀ 'ਚ ਵੀ ਸੁਧਾਰ ਲਿਆਉਂਦਾ ਹੈ।
-ਚਵਨਪਰਾਸ਼ ਤੁਹਾਡੇ ਸਰੀਰ 'ਚ ਤਾਕਤ ਵਧਾਉਣ ਦਾ ਕੰਮ ਕਰਦਾ ਹੈ। ਇਸ ਤੋਂ ਇਲਾਵਾ ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਵੀ ਮਜ਼ਬੂਤ ਬਣਾਉਂਦਾ ਹੈ।
-ਚਵਨਪਰਾਸ਼ ਤੁਹਾਡੇ ਸਰੀਰ ਦੇ ਅੰਗਾਂ ਨੂੰ ਮਜ਼ਬੂਤ ​​ਬਣਾਉਣ ਦਾ ਕੰਮ ਕਰਦਾ ਹੈ। ਇਹ ਹੀਮੋਗਲੋਬਿਨ ਦੇ ਨਾਲ-ਨਾਲ ਚਿੱਟੇ ਲਹੂ ਦੇ ਸੈੱਲਾਂ ਨੂੰ ਵੀ ਵਧਾਉਂਦਾ ਹੈ।


author

Aarti dhillon

Content Editor

Related News