ਪੰਜਾਬ ''ਚ ਵੱਡੀ ਘਟਨਾ, ਫਿਰੌਤੀ ਲਈ ਵਾਰਦਾਤ ਕਰਨ ਆਏ ਸ਼ੂਟਰ ਨੇ ਸਾਥੀ ਦੇ ਸਿਰ ''ਚ ਮਾਰ ''ਤੀ ਗੋਲ਼ੀ

Wednesday, May 13, 2026 - 11:27 AM (IST)

ਪੰਜਾਬ ''ਚ ਵੱਡੀ ਘਟਨਾ, ਫਿਰੌਤੀ ਲਈ ਵਾਰਦਾਤ ਕਰਨ ਆਏ ਸ਼ੂਟਰ ਨੇ ਸਾਥੀ ਦੇ ਸਿਰ ''ਚ ਮਾਰ ''ਤੀ ਗੋਲ਼ੀ

ਤਰਨਤਾਰਨ (ਰਮਨ) : ਵਿਧਾਨ ਸਭਾ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਕਸਬਾ ਫਤਿਹਾਬਾਦ ਵਿਖੇ ਬੀਤੇ ਕੁਝ ਦਿਨ ਪਹਿਲਾਂ ਪੰਜਾਬ ਪੋਲਟਰੀ ਫਾਰਮ ਮਾਲਕ ਪਾਸੋਂ ਮੰਗੀ ਗਈ ਫਿਰੌਤੀ ਦੀ ਲੱਖਾਂ ਰੁਪਏ ਦੀ ਰਕਮ ਨਾ ਦੇਣ ਦੇ ਚੱਲਦਿਆਂ ਫਾਇਰਿੰਗ ਕਰਨ ਦੇ ਮਾਮਲੇ ਵਿਚ ਪੁਲਸ ਵੱਲੋਂ ਮੁਲਾਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ। ਬੀਤੀ ਦੇਰ ਰਾਤ ਮੁੜ ਤੋਂ ਪੋਲਟਰੀ ਫਾਰਮ ਮਾਲਕ ਦੇ ਘਰ ਉਪਰ ਫਾਇਰਿੰਗ ਕਰਨ ਉਪਰੰਤ ਫਰਾਰ ਹੋਏ ਕਥਿਤ ਦੋ ਮੁਲਜ਼ਮਾਂ ਵਿਚੋ ਇਕ ਦੇ ਸਿਰ ਵਿਚ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ ਹੈ ਜਦਕਿ ਪੁਲਸ ਵਲੋਂ ਦੂਸਰੇ ਨੂੰ ਕਾਬੂ ਕਰ ਲਿਆ ਗਿਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਵੀ ਪੁੱਤਰ ਚਰਨਜੀਤ ਸਿੰਘ ਨਿਵਾਸੀ ਫਤਿਹਾਬਾਦ ਆਪਣੇ ਸਾਥੀ ਡੀ.ਸੀ ਸਮੇਤ ਇਕ ਘਰ ਉਪਰ ਦੇਰ ਰਾਤ ਲਖਬੀਰ ਸਿੰਘ ਲੰਡਾ ਵਲੋਂ ਮੰਗੀ ਲੱਖਾਂ ਰੁਪਏ ਫਿਰੌਤੀ ਦੇ ਚੱਲਦਿਆਂ ਫਾਇਰਿੰਗ ਕਰਨ ਪੁੱਜੇ ਸਨ।

ਇਹ ਵੀ ਪੜ੍ਹੋ : ਡਿਫਾਲਟਰਾਂ ਨੂੰ ਲੈ ਕੇ ਪਾਵਰਕਾਮ ਦਾ ਸਖ਼ਤ ਕਦਮ, ਪੰਜਾਬ ਦੇ ਇਨ੍ਹਾਂ ਬਿਜਲੀ ਕੁਨੈਕਸ਼ਨਾਂ ਨੂੰ ਦਿੱਤਾ ਇਕ ਹਫਤੇ ਦਾ ਸਮਾਂ

ਸੂਤਰਾਂ ਅਨੁਸਾਰ ਦੋਵੇਂ ਮੁਲਜ਼ਮ ਘਰ ਦੇ ਬਾਹਰ ਫਾਇਰਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਫਰਾਰ ਹੋ ਗਏ। ਜੋ ਘਰੋਂ ਕਿਸੇ ਧਾਰਮਿਕ ਅਸਥਾਨ 'ਤੇ ਜਾਣ ਬਾਰੇ ਦੱਸ ਕੇ ਨਿਕਲੇ ਸਨ। ਦੋਵਾਂ ਵਲੋਂ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਡੀ.ਸੀ ਪੁੱਤਰ ਲੱਖਾ ਸਿੰਘ ਵਾਸੀ ਫਤਿਹਾਬਾਦ ਦੇ ਹੱਥ ਵਿਚ ਮੌਜੂਦ ਪਿਸਤੌਲ ਤੋਂ ਨਿਕਲੀ ਗੋਲੀ ਉਸਦੇ ਸਾਥੀ ਰਵੀ ਦੇ ਸਿਰ ਵਿਚ ਲੱਗ ਗਈ। ਜਿਸ ਦੇ ਚੱਲਦਿਆਂ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਗੋਇੰਦਵਾਲ ਸਾਹਿਬ ਦੇ ਮੁਖੀ ਸਬ ਇੰਸਪੈਕਟਰ ਬਲਜੀਤ ਕੌਰ ਵੱਲੋਂ ਕਾਰਵਾਈ ਕਰਦੇ ਹੋਏ ਜਿੱਥੇ ਮ੍ਰਿਤਕ ਦੇਹ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ, ਉੱਥੇ ਹੀ ਇਸ ਦੇ ਦੂਸਰੇ ਸਾਥੀ ਨੂੰ ਹਿਰਾਸਤ ਵਿਚ ਲੈਂਦੇ ਹੋਏ ਅਗਲੇਰੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਪੰਜਾਬ ਦੀ ਸਿਆਸਤ 'ਚ ਭੂਚਾਲ, ਇਹ ਵੱਡਾ ਆਗੂ ਭਾਜਪਾ ਵਿਚ ਸ਼ਾਮਲ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News