ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਵਾਲ-ਵਾਲ ਬਚਿਆ ਪਰਿਵਾਰ

Tuesday, May 12, 2026 - 03:52 PM (IST)

ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਕਾਰ ਨੂੰ ਮਾਰੀ ਟੱਕਰ, ਵਾਲ-ਵਾਲ ਬਚਿਆ ਪਰਿਵਾਰ

ਲੁਧਿਆਣਾ (ਅਸ਼ੋਕ): ਲੁਧਿਆਣਾ ਦੇ ਜੱਸੀਆਂ ਰੋਡ ਵਿਚ ਬਣ ਰਹੇ ਅੰਡਰਪਾਸ ਦੇ ਨੇੜੇ ਹਾਈਵੇਅ 'ਤੇ ਫਿਲੌਰ ਤੋਂ ਲੁਧਿਆਣਾ ਜਾ ਰਹੀ ਇਕ ਕਾਰ ਦੇ ਸਾਈਡ 'ਤੇ ਇਕ ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਪੂਰੀ ਤਰ੍ਹਾਂ ਘੁੰਮ ਗਈ ਅਤੇ ਹਾਈਵੇਅ 'ਤੇ ਪਏ ਪੱਥਰ ਅਤੇ ਟਿੱਪਰ ਵਿਚਕਾਰ ਫਸ ਗਈ। ਖੁਸ਼ਕਿਸਮਤੀ ਨਾਲ, ਪਰਿਵਾਰ ਹਾਦਸੇ ਵਿਚ ਵਾਲ-ਵਾਲ ਬਚ ਗਿਆ। ਹਾਲਾਂਕਿ, ਕਾਰ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਅਤੇ ਟਿੱਪਰ ਚਾਲਕ ਮੌਕੇ ਤੋਂ ਭੱਜ ਗਿਆ।

ਸਲੇਮ ਟਾਬਰੀ ਥਾਣੇ ਦੇ ਏ.ਐੱਸ.ਆਈ. ਸ਼ਿੰਗਾਰਾ ਸਿੰਘ ਮੌਕੇ 'ਤੇ ਪਹੁੰਚੇ ਅਤੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ। ਕਾਰ ਚਾਲਕ, ਫਿਲੌਰ ਕਿਲ੍ਹਾ ਪੁਲਸ ਵਿਭਾਗ ਦੇ ਇਕ ਸੇਵਾਮੁਕਤ ਪੁਲਸ ਅਧਿਕਾਰੀ, ਵਿਜੇ ਪਾਲ ਗੋਇਲ ਨੇ ਕਿਹਾ, "ਮੈਂ ਆਪਣੇ ਪਰਿਵਾਰ ਨਾਲ ਫਿਲੌਰ ਤੋਂ ਲੁਧਿਆਣਾ ਜਾ ਰਿਹਾ ਸੀ ਤਾਂ ਅਚਾਨਕ ਇਕ ਤੇਜ਼ ਰਫ਼ਤਾਰ ਟਿੱਪਰ ਟਰੱਕ ਨੇ ਸਾਨੂੰ ਸਾਈਡ ਤੋਂ ਟੱਕਰ ਮਾਰ ਦਿੱਤੀ ਅਤੇ ਭੱਜ ਗਿਆ।" ਜਾਂਚ ਅਫ਼ਸਰ ਸ਼ਿੰਗਾਰਾ ਸਿੰਘ ਨੇ ਦੱਸਿਆ ਕਿ ਟਿੱਪਰ ਚਲਾਕ ਮੌਕੇ ਤੇ ਨਹੀਂ ਮਿਲਿਆ ਅਤੇ  ਫਰਾਰ ਹੋ ਗਿਆ, ਫਿਲਹਾਲ ਟਿੱਪਰ ਕਬਜ਼ੇ ਵਿਚ ਲੈ ਕੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।


author

Anmol Tagra

Content Editor

Related News