ਪੰਜਾਬ ਦੇ ਮੌਸਮ ''ਚ ਵੱਡੀ ਕਰਵਟ ਦੇ ਸੰਕੇਤ, ਤੇਜ਼ ਤੂਫਾਨ ਤੇ ਗੜੇਮਾਰੀ ਦੀ ਸੰਭਾਵਨਾ, 4 ਦਿਨਾਂ ਲਈ ਅਲਰਟ ਜਾਰੀ

Monday, May 11, 2026 - 06:35 PM (IST)

ਪੰਜਾਬ ਦੇ ਮੌਸਮ ''ਚ ਵੱਡੀ ਕਰਵਟ ਦੇ ਸੰਕੇਤ, ਤੇਜ਼ ਤੂਫਾਨ ਤੇ ਗੜੇਮਾਰੀ ਦੀ ਸੰਭਾਵਨਾ, 4 ਦਿਨਾਂ ਲਈ ਅਲਰਟ ਜਾਰੀ

ਚੰਡੀਗੜ੍ਹ: ਪੰਜਾਬ 'ਚ ਆਉਣ ਵਾਲੇ ਪੰਜ ਦਿਨਾਂ ਦੌਰਾਨ ਮੌਸਮ ਵੱਲੋਂ ਵੱਡਾ ਬਦਲਾਅ ਵੇਖਣ ਨੂੰ ਮਿਲ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਚੰਡੀਗੜ੍ਹ ਵੱਲੋਂ ਜਾਰੀ ਜ਼ਿਲ੍ਹਾਵਾਰ ਮੌਸਮ ਚੇਤਾਵਨੀ ਅਨੁਸਾਰ ਅੱਜ ਤੋਂ 15 ਮਈ  ਤੱਕ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਗਰਜ-ਚਮਕ, ਤੇਜ਼ ਹਵਾਵਾਂ ਅਤੇ ਮੀਂਹ ਦੀ ਸੰਭਾਵਨਾ ਹੈ। ਕੁਝ ਇਲਾਕਿਆਂ ਲਈ ਯੈਲੋ ਅਤੇ ਆਰੇਂਜ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਪੰਜਾਬ: 15 ਤੋਂ 20 ਅਣਪਛਾਤੇ ਵਿਅਕਤੀਆਂ ਵੱਲੋਂ ਭਾਜਪਾ ਦਫ਼ਤਰ ’ਤੇ ਹਮਲਾ

ਮੌਸਮ ਵਿਭਾਗ ਅਨੁਸਾਰ ਅੱਜ ਕੁਝ ਜ਼ਿਲ੍ਹਿਆਂ 'ਚ ਰਾਤ ਨੂੰ ਤੇਜ਼ ਤੂਫਾਨ ਦੇ ਨਾਲ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਇਸੇ ਦਰਮਿਆਨ ਅੱਜ ਦਿਨ ਵੇਲੇ ਕਈ ਥਾਵਾਂ ਦੇ ਗੜੇਮਾਰੀ ਨਾਲ ਮੀਂਹ ਪਿਆ। ਉੱਥੇ ਹੀ 12 ਮਈ ਯਾਨੀ ਕਿ ਭਲਕੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬਿਜਲੀ ਲਿਸ਼ਕਣ ਨਾਲ 40 ਤੋਂ 60 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਤੇ ਨਾਲ ਗੜੇਮਾਰੀ ਦੀ ਸੰਭਵਾਨਾ ਹੈ। ਖਾਸ ਕਰਕੇ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਲੁਧਿਆਣਾ, ਸੰਗਰੂਰ, ਮਾਨਸਾ ਅਤੇ ਬਠਿੰਡਾ ਵਰਗੇ ਜ਼ਿਲ੍ਹਿਆਂ ਵਿੱਚ ਮੌਸਮ ਵਿਭਾਗ ਨੇ ਵਧੇਰੇ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ।

ਇਹ ਵੀ ਪੜ੍ਹੋ- ਪੰਜਾਬ: 20 ਮਈ ਨੂੰ ਦੁਕਾਨਾਂ ਬੰਦ ਦੇ ਐਲਾਨ ਬਾਰੇ ਆ ਗਿਆ ਨਵਾਂ ਫੈਸਲਾ

13 ਮਈ ਤੋਂ ਮੌਸਮ ਵਿੱਚ ਕੁਝ ਸੁਧਾਰ ਦੇ ਸੰਕੇਤ ਮਿਲ ਰਹੇ ਹਨ, ਹਾਲਾਂਕਿ ਦੋਆਬਾ ਦੇ ਕੁਝ ਜ਼ਿਲ੍ਹਿਆਂ 'ਚ ਗਰਜ-ਚਮਕ ਅਤੇ ਤੇਜ਼ ਹਵਾਵਾਂ ਦਾ ਅਸਰ ਜਾਰੀ ਰਹਿ ਸਕਦਾ ਹੈ। 14 ਅਤੇ 15 ਮਈ ਤੱਕ ਸੂਬੇ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਆਮ ਹੋਣ ਦੀ ਸੰਭਾਵਨਾ ਹੈ, ਪਰ ਕੁਝ ਇਲਾਕਿਆਂ 'ਚ ਹਨ੍ਹੇਰੀ-ਤੁਫਾਨ ਦੀ ਹਲਕੀ ਚੇਤਾਵਨੀ ਬਰਕਰਾਰ ਰਹੇਗੀ।

ਇਹ ਵੀ ਪੜ੍ਹੋ- SGPC ਮਨਾਏਗੀ ਰਵਿਦਾਸ ਮਹਾਰਾਜ ਜੀ ਦੀ 650ਵੀਂ ਜਨਮ ਸ਼ਤਾਬਦੀ, 18 ਤੋਂ 20 ਫਰਵਰੀ ਨੂੰ ਹੋਣਗੇ ਵਿਸ਼ਾਲ ਸਮਾਗਮ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


 


author

Shivani Bassan

Content Editor

Related News