ਗੁਲਾਬ ਵਰਗਾ ਚਿਹਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ

Monday, Jan 23, 2017 - 02:02 PM (IST)

 ਗੁਲਾਬ ਵਰਗਾ ਚਿਹਰਾ ਪਾਉਣ ਲਈ ਅਪਣਾਓ ਇਹ ਘਰੇਲੂ ਨੁਸਖਾ

ਜਲੰਧਰ— ਹਰ ਕੋਈ ਚਮਕਦਾਰ ਚਿਹਰਾ ਪਾਉਂਣ  ਦੀ ਖਵਾਹਿਸ਼ ਰੱਖਦਾ ਹੈ। ਪਰ ਭੱਜ-ਦੌੜ ਭਰੀ ਜ਼ਿੰਦਗੀ ''ਚ ਅੱਜਕਲ ਹਰ ਕੋਈ ਮੁਰਝਾਏ ਚਿਹਰੇ ਤੋਂ ਪਰੇਸ਼ਾਨ ਹੈ। ਜੇਕਰ ਚਿਹਰੇ ''ਤੇ ਚਮਕ ਨਾ ਹੋਵੇ ਤਾਂ ਸਾਰੇ ਵਿਅਕਤੀਤਵ ''ਚ ਕਮੀ ਆ ਜਾਂਦੀ ਹੈ। ਅੱਜ ਅਸੀਂ ਤੁਹਾਨੂੰ ਇਕ ਇਸ ਤਰ੍ਹਾਂ ਦੇ ਜੂਸ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਸ ਦੀ ਵਰਤੋਂ ਜੇਕਰ ਤੁਸੀਂ 3 ਮਹੀਨੇ ਲਗਾਤਾਰ ਕਰਦੇ ਹੋ ਤਾਂ ਤੁਹਾਡਾ ਚਿਹਰਾ ਗੁਲਾਬ ਦੀ ਤਰ੍ਹਾਂ ਨਿਖਰ ਜਾਵੇਗਾ ਅਤੇ ਹਰ ਕੋਈ ਤੁਹਾਡੀ ਇਸ ਸੁੰਦਰਤਾ ਨੂੰ ਦੇਖ ਕੇ ਹੈਰਾਨ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਬਾਰੇ........

ਸਮੱਗਰੀ
- 250 ਗ੍ਰਾਮ ਗਾਜਰ 
- 250 ਗ੍ਰਾਮ ਅਨਾਰ 
- 250 ਗ੍ਰਾਮ ਚਕੁੰਦਰ
- 2 ਪੀਸ ਟਮਾਟਰ
- ਮਿਸ਼ਰੀ
ਵਿਧੀ
1. ਸਭ ਤੋਂ ਪਹਿਲਾਂ ਗਾਜਰ, ਅਨਾਰ, ਚਕੁੰਦਰ ਅਤੇ ਟਮਾਟਰ ਦਾ ਜੂਸ ਕੱਢ ਲਓ।
2. ਫਿਰ ਇਸ ''ਚ ਮਿਸ਼ਰੀ ਮਿਲਾਕੇ ਹੌਲੀ-ਹੌਲੀ ਪੀਸੋ।
3. ਇਸ ਜੂਸ ਨੂੰ ਤੁਸੀਂ ਰੋਜ਼ ਦੁਪਹਿਰ ਦੇ ਸਮੇਂ ਪੀਓ ਗੇ ਤਾਂ ਇਸਦਾ ਜ਼ਿਆਦਾ ਫਾਇਦਾ ਮਿਲੇਗਾ।
4. ਤੁਸੀਂ ਦੇਖੋਗੇ ਕਿ 3 ਮਹੀਨੇ ਬਾਅਦ ਤੁਹਾਡੀ ਚਮੜੀ ਗੁਲਾਬ ਵਰਗੀ ਹੋ ਜਾਵੇਗੀ।
ਜੇਕਰ ਤੁਸੀਂ ਇਸ ਜੂਸ ਦੇ ਨਾਲ 100 ਗ੍ਰਾਮ ਕਿਸ਼ਮਿਸ਼ ਜੋ ਰਾਤ ਨੂੰ ਪਾਣੀ ''ਚ ਭਿਓ ਕੇ ਰੱਖੇ ਹੋਣ, ਉਸਨੂੰ ਸਵੇਰੇ 
ਉੱਠ ਕੇ ਰੋਜ਼ਾਨਾ 1 ਮਹੀਨੇ ਤੱਕ ਖਾਓ ਤਾਂ ਇਸਦਾ ਅਸਰ ਜਲਦੀ ਦਿਖਾਈ ਦੇਵੇਗਾ। ਕਿਸ਼ਮਿਸ਼ ਦੀ ਵਰਤੋਂ ਨਾਲ ਖੂਨ ਦੀ ਕਮੀ ਦੂਰ ਹੁੰਦੀ ਹੈ ਜਿਸ ਨਾਲ ਗਲਾਂ ''ਤੇ ਲਾਲੀ ਆਉਂਦੀ ਹੈ।


Related News