Cooking Tips: ਬੱਚਿਆਂ ਨੂੰ ਬਣਾ ਕੇ ਖਵਾਓ ਨੂਡਲਜ਼ ਡੋਸਾ
Thursday, Apr 22, 2021 - 09:59 AM (IST)

ਨਵੀਂ ਦਿੱਲੀ- ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਰੈਸਿਪੀ ਲੈ ਕੇ ਆਏ ਹਾਂ ਜੋ ਸਾਰਿਆਂ ਨੂੰ ਹੀ ਬਹੁਤ ਪਸੰਦ ਆਉਣ ਵਾਲੀ ਹੈ। ਇਸ ਰੈਸਿਪੀ ਦਾ ਨਾਮ ਹੈ ਨੂਡਲਜ਼ ਡੋਸਾ। ਇਸ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਇਹ ਵੀ ਪੜ੍ਹੋ-ਭਾਰ ਘਟਾਉਣ ਅਤੇ ਸਰੀਰ ਦੀ ਕਮਜ਼ੋਰੀ ਨੂੰ ਦੂਰ ਕਰਦੈ ਚੁਕੰਦਰ ਦਾ ਜੂਸ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ
ਸਮੱਗਰੀ—
ਤੇਲ
ਅਦਰਕ- 1/2 ਚਮਚ (ਬਾਰੀਕ ਕੱਟਿਆ ਹੋਇਆ)
ਗੰਢੇ- 30 ਗ੍ਰਾਮ
ਸਪਰਿੰਗ ਓਨੀਅਨ- 30 ਗ੍ਰਾਮ
ਗਾਜਰਾਂ- 25 ਗ੍ਰਾਮ ਕੱਟੀਆਂ ਹੋਈਆਂ
ਸ਼ਿਮਲਾ ਮਿਰਚ- 25 ਗ੍ਰਾਮ ਕੱਟੀ ਹੋਈ
ਬੰਦਗੋਭੀ- 30 ਗ੍ਰਾਮ
ਲੂਣ- 1/2 ਚਮਚਾ
ਸੈਂਡਵਿਚ ਸਾਸ- 1 ਚਮਚਾ
ਸੋਇਆ ਸਾਸ- 1 ਚਮਚਾ
ਸਿਰਕਾ- 1 ਚਮਚ
ਨੂਡਲਜ਼- 400 ਗ੍ਰਾਮ ਉੱਬਲੇ ਹੋਏ
ਡੋਸਾ ਬਟਰ
ਬਟਰ
ਸੈਂਡਵਿਚ ਸਾਸ
ਇਹ ਵੀ ਪੜ੍ਹੋ-Beauty Tips : ਇਸ ਕੁਦਰਤੀ ਤਰੀਕੇ ਨਾਲ ਹਟਾਓ ਚਿਹਰੇ ’ਤੋਂ ਅਣਚਾਹੇ ਵਾਲ਼
ਬਣਾਉਣ ਦੀ ਵਿਧੀ
ਇਕ ਪੈਨ 'ਚ 1 ਚਮਚਾ ਤੇਲ ਪਾਓ ਅਤੇ ਗਰਮ ਹੋਣ 'ਤੇ ਉਸ 'ਚ ਅਦਰਕ, ਗੰਢੇ,ਸਪਰਿੰਗ ਓਨੀਅਨ, ਗਾਜਰਾਂ, ਸ਼ਿਮਲਾ ਮਿਰਚ, ਬੰਦਗੋਭੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਇਸ ਤੋਂ ਬਾਅਦ ਇਸ 'ਚ ਲੂਣ, ਸੈਂਡਵਿਚ ਸਾਸ, ਸੋਇਆ ਸਾਸ, ਸਿਰਕਾ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ। ਇਸ ਤੋਂ ਬਾਅਦ ਇਸ 'ਚ ਨੂਡਲਜ਼ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
ਫਿਰ ਇਕ ਨਾਨਸਟਿਕ ਤਵਾ ਲਓ ਅਤੇ ਉਸ 'ਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਉਸ ਨੂੰ ਕਿਸੇ ਕੱਪੜੇ ਨਾਲ ਤਵਾ ਸਾਫ ਕਰ ਲਓ।
ਇਸ ਤੋਂ ਬਾਅਦ ਡੋਸਾ ਬਟਰ ਨੂੰ ਤਵੇ 'ਤੇ ਰਾਊਡ ਸ਼ੇਪ 'ਚ ਫੈਲਾਓ। ਇਸ ਤੋਂ ਬਾਅਦ ਇਸ 'ਤੇ ਥੋੜ੍ਹਾ ਜਿਹਾ ਬਟਰ, ਸੈਂਡਵਿਚ ਸਾਓਸ ਅਤੇ ਥੋੜ੍ਹੇ ਜਿਹੇ ਨੂਡਲਜ਼ ਪਾ ਕੇ ਰਾਊਂਡ ਸ਼ੇਪ 'ਚ ਗੋਲ ਕਰ ਲਓ। ਤੁਹਾਡਾ ਨੂਡਲਜ਼ ਡੋਸਾ ਬਣ ਕੇ ਤਿਆਰ ਹੈ। ਹੁਣ ਇਸ ਨੂੰ ਬੱਚਿਆਂ ਨੂੰ ਖਾਣ ਲਈ ਦਿਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।