Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ

Wednesday, Dec 16, 2020 - 02:47 PM (IST)

ਜਲੰਧਰ: ਹਰ ਇਕ ਕੁੜੀ ਚਾਹੁੰਦੀ ਹੈ ਕੀ ਉਸ ਦੇ ਵਾਲ਼ ਲੰਬੇ ਅਤੇ ਚਮਕਦਾਰ ਦਿਖਾਈ ਦੇਣ। ਜਿਸ ਨੂੰ ਲੈ ਕੇ ਉਹ ਹਰ ਤਰ੍ਹਾਂ ਦੀ ਕੋਸ਼ਿਸ਼ ਕਰਦੀਆਂ ਹਨ। ਜਿਸ ਨੂੰ ਧਿਆਨ 'ਚ ਰੱਖਦੇ ਹੋਏ ਅੱਜ ਅਸੀਂ ਤੁਹਾਡੇ ਲਈ ਕੁਝ ਉਪਾਅ ਲੈ ਕੇ ਆਏ ਹਾਂ ਜਿਸ ਨੂੰ ਅਪਣਾ ਕੇ ਤੁਸੀਂ ਆਪਣੇ ਵਾਲ਼ਾਂ ਨੂੰ ਲੰਬੇ, ਮਜ਼ਬੂਤ ਅਤੇ ਚਮਕਦਾਰ ਬਣਾ ਸਕਦੇ ਹੋ। ਜੇਕਰ ਵਾਲ਼ਾਂ ਨੂੰ ਸਹੀ ਤੇਲ ਦੇ ਪੋਸ਼ਣ ਤੱਤ ਮਿਲਣ ਤਾਂ ਇਸ ਦੀ ਸੁੰਦਰਤਾ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਅੱਜ-ਕੱਲ ਦੇ ਪ੍ਰਦੂਸ਼ਿਤ ਮਾਹੌਲ 'ਚ ਅਸੀਂ ਆਪਣੇ ਵਾਲ਼ਾਂ ਦਾ ਪੂਰੀ ਤਰ੍ਹਾਂ ਖਿਆਲ ਵੀ ਨਹੀਂ ਰੱਖ ਸਕਦੇ ਜਿਸ ਕਾਰਨ ਸਾਡੇ ਵਾਲ਼ ਬਹੁਤ ਛੇਤੀ ਚਿੱਟੇ ਹੋ ਰਹੇ ਹਨ। ਜੇਕਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਤੇਲ ਲਗਾ ਕੇ ਵਾਲਾਂ ਦੀ ਦੇਖਭਾਲ ਕੀਤੀ ਜਾਵੇ ਤਾਂ ਤੁਹਾਨੂੰ ਆਪਣੇ ਵਾਲ਼ਾਂ 'ਚ ਇਕ ਨਵੀਂ ਚਮਕ ਦੇਖਣ ਨੂੰ ਮਿਲੇਗੀ।

PunjabKesari
ਨਾਰੀਅਲ ਤੇਲ: ਨਾਰੀਅਲ ਤੇਲ 'ਚ ਕੈਲਸ਼ੀਅਮ, ਆਇਰਨ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਵਰਗੇ ਕਈ ਤੱਤ ਮੌਜੂਦ ਹੁੰਦੇ ਹਨ, ਜੋ ਵਾਲ਼ਾਂ ਨੂੰ ਮਜ਼ਬੂਤ ਬਣਾਉਣ ਨਾਲ ਚਮਕਦਾਰ ਅਤੇ
ਮੁਲਾਇਮ ਵੀ ਬਣਾਉਂਦਾ ਹੈ।

PunjabKesari
ਬਦਾਮ ਤੇਲ: ਬਦਾਮ ਦੇ ਤੇਲ 'ਚ ਵਿਟਾਮਿਨ ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਬਾਦਾਮ ਦੇ ਤੇਲ ਨਾਲ ਵਾਲ਼ਾਂ ਦੀ ਮਾਲਿਸ਼ ਕਰਨ ਨਾਲ ਉਹ ਚਮਕਦਾਰ ਅਤੇ ਮੁਲਾਇਮ ਹੋਣਗੇ। ਇਸ ਲਈ ਹਰ ਰੋਜ਼ ਵਾਲ਼ਾਂ 'ਚ ਬਾਦਾਮ ਦਾ ਤੇਲ ਲਗਾਓ।

PunjabKesari
ਕੈਸਟਰ ਆਇਲ: ਵਾਲ਼ਾਂ ਲਈ ਕੈਸਟਰ ਆਇਲ ਵੀ ਕਾਫ਼ੀ ਚੰਗਾ ਮੰਨਿਆ ਜਾਂਦਾ ਹੈ। ਇਸ ਨੂੰ ਵਾਲ਼ਾਂ 'ਚ ਲਗਾਉਣ ਨਾਲ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਹੋ ਜਾਂਦੀਆਂ ਹੈ। ਕੈਸਟਰ ਆਇਲ 'ਚ ਐਂਟੀ ਬੈਕਟੀਰੀਅਲ ਗੁਣਾਂ ਦੇ ਨਾਲ-ਨਾਲ ਐਂਟੀ ਫੰਗਲ ਗੁਣ ਵੀ ਪਾਏ ਜਾਂਦੇ ਹਨ। ਵਾਲ਼ਾਂ ਦੀਆਂ ਜੜ੍ਹਾਂ ਦੀ ਇਸ ਤੇਲ ਦੀ ਮਾਲਿਸ਼ ਕਰਨ ਨਾਲ ਉਹ ਮਜ਼ਬੂਤ ਹੁੰਦੇ ਹਨ।

PunjabKesari
ਜੈਤੂਨ ਦਾ ਤੇਲ: ਜੈਤੂਨ ਦਾ ਤੇਲ ਕਈ ਗੁਣਾਂ ਨਾਲ ਭਰਪੂਰ ਹੈ। ਇਸ ਤੇਲ 'ਚ ਵਿਟਾਮਿਨ ਹੁੰਦੇ ਹਨ ਜੋ ਸਾਡੇ ਵਾਲ਼ਾਂ ਨੂੰ ਮਜ਼ਬੂਤ ਬਣਾਉਂਦੇ ਹੈ। ਇਸ ਤੇਲ ਨਾਲ ਸਿਰ 'ਚੋਂ ਖ਼ੁਸ਼ਕੀ ਖ਼ਤਮ ਹੋ ਜਾਂਦੀ ਹੈ।
ਐਵੋਕਾਡੋ ਆਇਲ: ਐਵੋਕਾਡੋ ਆਇਲ 'ਚ ਵਿਟਾਮਿਨ-ਈ, ਵਿਟਾਮਿਨ-ਏ, ਵਿਟਾਮਿਨ-ਬੀ1, ਵਿਟਾਮਿਨ-ਬੀ2, ਵਿਟਾਮਿਨ-ਡੀ ਨਾਲ ਹੀ ਬੀਟਾ ਕੈਰੋਟੀਨ ਆਦਿ ਤੱਤ ਮੌਜੂਦ ਹੁੰਦੇ ਹਨ। ਇਸ ਤੇਲ ਨਾਲ ਵਾਲ਼ਾਂ 'ਚ ਚਮਕ ਆਉਂਦੀ ਹੈ।


Aarti dhillon

Content Editor

Related News