Beauty Tips: ਚਿਹਰੇ ਨੂੰ ਚਮਕਦਾਰ ਬਣਾਉਂਦੈ ਔਲਿਆਂ ਦਾ ਫੇਸ ਪੈਕ, ਇੰਝ ਕਰੋ ਵਰਤੋਂ

Friday, Jan 28, 2022 - 03:24 PM (IST)

ਨਵੀਂ ਦਿੱਲੀ- ਔਲਿਆਂ ਨੂੰ ਗੁਣਾਂ ਦੀ ਖਾਨ ਕਿਹਾ ਜਾਂਦਾ ਹੈ। ਇਹ ਨਾ ਸਿਰਫ ਵਾਲਾਂ ਨੂੰ ਪੋਸ਼ਣ ਦਿੰਦਾ ਸਗੋਂ ਚਿਹਰੇ ਲਈ ਵੀ ਕਾਫੀ ਚੰਗਾ ਹੁੰਦਾ ਹੈ। ਔਲਿਆਂ ਨਾਲ ਬਣੇ ਫੇਸ ਪੈਕ ਸਕਿਨ ਨਾਲ ਜੁੜੀਆਂ ਕਈ ਸਮੱਸਿਆ ਨੂੰ ਦੂਰ ਕਰਨ ’ਚ ਮਦਦਗਾਰ ਹੁੰਦੇ ਹਨ। ਤੁਸੀਂ ਘਰ ’ਚ ਹੀ ਔਲਿਆਂ ਦਾ ਫੈਸ ਪੈਕ ਆਸਾਨੀ ਨਾਲ ਬਣਾ ਸਕਦੇ ਹੋ। ਇੱਥੇ ਇਸ ਨਾਲ ਜੁੜੇ ਕੁਝ ਟਿਪਸ ਦੱਸੇ ਗਏ ਹਨ- 
ਔਲੇ, ਦਹੀਂ ਅਤੇ ਸ਼ਹਿਦ 
ਔਲੇ, ਦਹੀ ਅਤੇ ਸ਼ਹਿਦ ਦਾ ਫੇਸ ਪੈਕ ਸਨ ਟੈਨ ਨੂੰ ਘੱਟ ਕਰਨ ’ਚ ਅਸਰਦਾਰ ਹੁੰਦਾ ਹੈ। ਦੋ ਚਮਚੇ ਔਲਿਆਂ ਦਾ ਪੇਸਟ ਲਓ। ਇਸ ’ਚ 1 ਚਮਚਾ ਦਹੀਂ ਅਤੇ ਸ਼ਹਿਦ ਨੂੰ ਚੰਗੀ ਤਰਾਂ ਮਿਲਾ ਲਓ। ਹੁਣ ਇਸ ਮਿਸ਼ਰਣ ਨੂੰ 5 ਮਿੰਟ ਢੱਕ ਕੇ ਛੱਡ ਦਿਓ। 5 ਮਿੰਟਾਂ ਬਾਅਦ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ ਇਸ ਪੈਕ ਨੂੰ ਲਗਾਓ। 20 ਮਿੰਟਾਂ ਬਾਅਦ ਕੋਸੇ ਪਾਣੀ ਨਾਲ ਚਿਹਰੇ ਨੂੰ ਧੋ ਲਓ। ਹਫਤੇ ’ਚ ਦੋ ਵਾਰ ਫੇਸ ਪੈਕ ਦੀ ਵਰਤੋਂ ਕਰੋ, ਸਨ ਟੈਨਿੰਗ ਘੱਟ ਹੋਵੇਗੀ। 

PunjabKesari
ਔਲੇ ਅਤੇ ਪਪੀਤਾ 
ਔਲੇ-ਪਪੀਤੇ ਦਾ ਫੈਸ ਪੈਕ ਸਕਿਨ ਨੂੰ ਸਾਫ ਕਰਨ ਅਤੇ ਪਿਗਮੈਂਟੇਸ਼ਨ ਨੂੰ ਘੱਟ ਕਰਨ ’ਚ ਸਹਾਈ ਹੁੰਦਾ ਹੈ। ਇਸ ਨੂੰ ਬਣਾਉਣ ਲਈ ਇਕ ਕੱਪ ਕੱਟਿਆ ਹੋਇਆ ਪਪੀਤਾ ਅਤੇ ਦੋ ਔਲੇ ਲਓ। ਕੱਟੇ ਪਪੀਤੇ ਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਪੇਸਟ ਬਣਾ ਲਓ। ਤੁਸੀਂ ਚਾਹੋ ਤਾਂ ਪਪੀਤੇ ਨੂੰ ਮਿਕਸੀ ’ਚ ਵੀ ਪੀਸ ਸਕਦੇ ਹੋ। ਹੁਣ ਔਲਿਆਂ ਨੂੰ ਕੱਦੂਕਸ ਕਰ ਕੇ ਤੇਲ ਕੱਢ ਲਓ। ਇਕ ਕਟੋਰੇ ’ਚ ਮੈਸ਼ ਕੀਤਾ ਪਪੀਤਾ ਲਓ ਅਤੇ ਉਸ ’ਚ ਇਕ ਵੱਡਾ ਚਮਚਾ ਔਲਿਆਂ ਦਾ ਜੂਸ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ। ਕਾਟਨ ਪੈਡ ਦੀ ਮਦਦ ਨਾਲ ਇਸ ਪੇਸਟ ਨੂੰ ਚਿਹਰੇ ’ਤੇ ਲਗਾਓ ਅਤੇ ਘੱਟੋ ਘੱਟ 15 ਮਿੰਟਾਂ ਤੱਕ ਅਜਿਹੇ ਹੀ ਰੱਖੋ। ਇਸ ਦੇ ਬਾਅਦ ਚਿਹਰੇ ਨੂੰ ਕੋਸੇ ਪਾਣੀ ਨਾਲ ਧੋ ਲਓ। ਹਫਤੇ ’ਚ ਦੋ ਵਾਰ ਇਸ ਦੀ ਵਰਤੋਂ ਕਰੋ। 

PunjabKesari
ਔਲੇ ਅਤੇ ਟੀ-ਪੈਕ 
ਦੋ ਚਮਚੇ ਔਲਿਆਂ ਦਾ ਪਾਊਡਰ ਲਓ। ਉਸ ਨੂੰ ਚਾਹ ਦੀ ਪੱਤੀ ਦੇ ਉਬਲੇ ਪਾਣੀ ਨਾਲ ਮਿਲਾ ਕੇ ਪੇਸਟ ਬਣਾ ਲਓ। ਹੁਣ ਇਸ ਪੇਸਟ ਨੂੰ ਚਿਹਰੇ ਅਤੇ ਧੋਣ ’ਤੇ ਚੰਗੀ ਤਰ੍ਹਾਂ ਲਗਾਓ। 20 ਮਿੰਟਾਂ ਬਾਅਦ ਕੋਸੇ ਪਾਣੀ ਨਾਲ ਚਿਹਰਾ ਸਾਫ ਕਰ ਲਓ। 

PunjabKesari
ਔਲੇ ਅਤੇ ਹਲਦੀ
ਦੋ ਤੋਂ ਤਿੰਨ ਚਮਚੇ ਔਲਿਆਂ ਦਾ ਪਾਊਡਰ ਲਓ। ਉਸ ’ਚ ਇਕ ਚਮਚਾ ਹਲਦੀ ਪਾਊਡਰ ਅਤੇ ਨਿੰਬੂ ਦਾ ਰਸ ਪਾ ਕੇ ਮਿਸ਼ਰਣ ਤਿਆਰ ਕਰ ਲਓ। 10 ਮਿੰਟਾਂ ਤੱਕ ਇਸ ਨੂੰ ਚਿਹਰੇ ’ਤੇ ਲਗਾਈ ਰੱਖੋ। 10 ਮਿੰਟਾਂ ਬਾਅਦ ਠੰਡੇ ਪਾਣੀ ਨਾਲ ਚਿਹਰਾ ਸਾਫ ਕਰ ਲਓ। ਅਜਿਹਾ ਕਰਨ ਨਾਲ ਚਿਹਰੇ ਦੇ ਦਾਗ-ਧੱਬੇ ਦੂਰ ਹੋ ਜਾਣਗੇ। 


Aarti dhillon

Content Editor

Related News