ਸਾਈਕਲ ਚਲਾਉਣ ਦੇ ਹੁੰਦੇ ਹਨ ਕਈ ਫਾਇਦੇ
Wednesday, Dec 21, 2016 - 05:40 PM (IST)

ਜਲੰਧਰ—ਸਾਈਕਲ ਚਲਾਉਣ ਦਾ ਸ਼ੌਕ ਜ਼ਿਆਦਾਤਰ ਲੋਕਾਂ ਨੂੰ ਹੁੰਦਾ ਹੈ। ਸਾਈਕਲ ਚਲਾਉਣ ਨਾਲ ਸਾਰੇ ਸਰੀਰ ਦੀ ਕਸਰਤ ਹੋ ਜਾਂਦੀ ਹੈ ਅਤੇ ਕਈ ਬਿਮਾਰੀਆ ਦੂਰ ਹੁੰਦੀਆ ਹਨ। ਵਿਅਸਥ ਜਿੰਦਗੀ ਚੋਂ ਥੋੜਾ ਜਿਹ੍ਹਾਂÎ ਸਮਾਂ ਕੱਢ ਕੇ ਸਾਈਕਲ ਜ਼ਰੂਰ ਚਲਾਓ ਤਾਂ ਕਿ ਤੁਹਾਡਾ ਸਰੀਰ ਫਿੱਟ ਰਹੇ।
1. ਡਾਇਬੀਟੀਜ
ਡਾਇਬੀਟੀਜ ਦੇ ਮਰੀਜ਼ਾਂ ਦੇ ਲਈ ਸਾਈਕਲ ਚਲਾਉਣਾ ਬਹੁਤ ਫਾਈਦੇਮੰਦ ਹੈ। ਇਸ ਨਾਲ ਕੈਲੋਰੀ ਖਰਚ ਹੁੰਦੀ ਹੈ ਅਤੇ ਖੂਨ ''ਚ ਗਲੂਕੋਜ਼ ਦੀ ਮਤਾਰਾ ਕੰਟਰੋਲ ਰਹਿੰਦੀ ਹੈ।
2. ਦਿਲ ਦੀਆਂ ਬਿਮਾਰੀਆ ਤੋ ਰੱਖੇ ਦੂਰ
ਸਾਈਕਲ ਚਲਾਉਣ ਨਾਲ ਦਿਲ ਨਾਲ ਜੁੜੀਆ ਬਿਮਾਰੀਆ ਦੇ ਹੋਣ ਦਾ ਖਤਰਾ ਘੱਟ ਹੋ ਜਾਂਦਾ ਹੈ। ਇਸ ਨਾਲ ਧੜਕਣ ਤੇਜ ਅਤੇ ਖੂਨ ਦਾ ਸਰਕੂਲੈਸ਼ਨ ਠੀਕ ਰਹਿੰਦਾ ਹੈ।
3. ਭਾਰ ਘਟਾਉਣ ''ਚ ਮਦਦਗਾਰ
ਭਾਰ ਘੱਟ ਕਰਨ ਦੇ ਲਈ ਰੋਜ਼ਾਨਾ ਕੁਝ ਸਮੇਂ ਸਾਈਕਲ ਚਲਾਓ। ਇਸ ਨਾਲ ਸਰੀਰ ''ਚ ਮੌਜੂਦ ਵਾਧੂ ਚਰਬੀ ਘੱਟ ਹੋ ਜਾਵੇਗੀ।
4.ਤਨਾਅ ਤੋਂ ਰਹੋ ਦੂਰ
ਰੋਜ਼ਾਨਾ ਸਾਈਕਲ ਚਲਾਉਣ ਨਾਲ ਤਨਾਅ ਦੂਰ ਹੁੰਦਾ ਹੈ। ਇਸ ਨਾਲ ਦਿਮਾਗ ਫਰੈਸ਼ ਰਹਿੰਦਾ ਹੈ।
5. ਇਮਿਊਨ ਸਿਸਟਮ
ਸਾਈਕਲ ਚਲਾਉਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਬਿਮਾਰੀਆ ਨਾਲ ਲੜਨ ਦੀ ਸਮਰੱਤਾ ਵੱਧ ਦੀ ਹੈ।