ਕੀੜੀਆਂ-ਮੱਕੜੀਆਂ ਤੋਂ ਛੁਟਕਾਰਾ ਪਾਉਣ ਲਈ ਅਪਨਾਓ ਇਹ ਤਰੀਕੇ

Thursday, Jan 26, 2017 - 05:29 PM (IST)

 ਕੀੜੀਆਂ-ਮੱਕੜੀਆਂ ਤੋਂ ਛੁਟਕਾਰਾ ਪਾਉਣ ਲਈ ਅਪਨਾਓ ਇਹ ਤਰੀਕੇ

ਨਵੀਂ ਦਿੱਲੀ— ਸਾਫ਼ ਸੁਥਰਾ ਅਤੇ ਖੂਬਸੂਰਤ ਘਰ ਪਾਉਣ ਦਾ ਸੁਪਨਾ ਹਰ ਕਿਸੇ ਦਾ ਹੁੰਦਾ ਹੈ। ਫਰਸ਼ ਦੀ ਸਫਾਈ ਕਰਨ ਨਾਲ ਘਰ ਸਾਫ਼ ਨਹੀਂ ਹੁੰਦਾ। ਇਸਦੇ ਲਈ ਹਰ ਕੋਨੇ ਦੀ ਸਫ਼ਾਈ ਦਾ ਖਾਸ ਧਿਆਨ ਰੱਖਣਾ ਪੈਂਦਾ ਹੈ। ਘਰ ''ਚ  ਛੋਟੇ-ਛੋਟੇ ਕੀੜੇ ਮਕੌੜੇ ਜਿਸ ਤਰ੍ਹਾਂ ਕੀੜੀਆਂ, ਮੱਕੜੀਆਂ ਆਮ ਦੇਖਣ ਨੂੰ ਮਿਲ ਜਾਂਦੀਆਂ ਹਨ। ਇਹ ਵੈਸੇ ਤਾਂ ਜ਼ਿਆਦਾ ਨੁਕਸਾਨ ਨਹੀਂ ਕਰਦੀਆਂ ਪਰ ਦੀਵਾਰਾਂ ਤੇ ਲੱਗੇ ਜਾਲੇ ਘਰ ਨੂੰ ਗੰਦਾ ਕਰ ਦਿੰਦੇ ਹਨ । ਵਾਰ-ਵਾਰ ਸਫ਼ਾਈ ਕਰਨ ਦੇ ਬਾਅਦ ਵੀ ਮੱਕੜੀਆਂ ਫਿਰ ਆ ਜਾਂਦੀਆਂ ਹਨ ਅਤੇ ਕੁਝ ਦੇਰ ਬਾਅਦ ਫਿਰ ਤੋਂ ਜਾਲੇ ਬਣਾਉਣੇ ਸ਼ੁਰੂ ਕਰ ਦਿੰਦੀਆਂ ਹਨ। ਇਨ੍ਹਾਂ ਨੂੰ ਘਰ ਤੋਂ ਭਜਾਉਣ ਲਈ ਬਜ਼ਾਰ ''ਚੋਂ ਕਈ ਤਰ੍ਹਾਂ ਦੇ ਕੀਟਨਾਸ਼ਕ ਮਿਲ ਜਾਂਦੇ ਹਨ ਪਰ ਇਨ੍ਹਾਂ ''ਚ ਮੌਜੂਦ ਕੈਮੀਕਲ ਤੁਹਾਡੇ ਬੱਚਿਆਂ ਦੇ ਲਈ ਨੁਕਸਾਨ ਦਾਇਕ ਹੋ ਸਕਦੇ ਹਨ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਉਪਾਅ ਦੱਸਣ ਜਾ ਰਹੇ ਹਾਂ, ਜਿਸਦੇ ਇਸਤੇਮਾਲ ਨਾਲ ਮੱਕੜੀਆਂ ਘਰ ਤੋਂ ਭੱਜ ਜਾਣਗੀਆਂ ਅਤੇ ਸਿਹਤ ਨੂੰ ਕੋਈ ਨੁਕਸਾਨ ਵੀ ਨਹੀਂ ਹੋਵੇਗਾ। 
1. ਸਭ ਤੋਂ ਪਹਿਲਾਂ ਇਸ ਗੱਲ ਦੀ ਜਾਂਚ ਕਰ ਲਵੋ ਕਿ ਦੀਵਾਰਾਂ ''ਤੇ ਕਿਹੜੇ ਕੋਨਿਆਂ ''ਤੇ ਜਾਲੇ ਲੱਗੇ ਹੋਏ ਹਨ। ਪਹਿਲਾਂ ਜਾਲਿਆਂ ਨੂੰ ਹਟਾਓ, ਇਸ ਨਾਲ ਮੱਕੜੀਆਂ ਭੱਜ ਜਾਣਗੀਆਂ । 
2.ਹਫਤੇ ''ਚ ਇਕਵਾਰ ਘਰ ਦੀ ਸਫ਼ਾਈ ਜਰੂਰ ਕਰੋ। ਕਈ ਵਾਰ ਦੀਵਾਰਾਂ ਦੇ ਕੋਨਿਆਂ ''ਤੇ ਮੱਕੜੀਆਂ ਛੋਟੇ-ਛੋਟੇ ਜਾਲੇ ਬਣਾ ਦਿੰਦੀਆਂ ਹਨ ਜੋ ਦੇਖਣ ਨੂੰ ਬਹੁਤ ਗੰਦੇ ਲੱਗਦੇ ਹਨ।
3. ਦੀਵਾਰਾਂ ''ਚ ਪਈਆਂ ਹੋਈਆਂ ਛੋਟੀਆਂ-ਛੋਟੀਆਂ ਦਰਾਰਾਂ ਦੇ ਵਿੱਚ ਮੱਕੜੀਆਂ ਅਸਾਨੀ ਨਾਲ ਛਿਪ ਜਾਂਦੀਆਂ ਹਨ। ਇਨ੍ਹਾਂ ਦਰਾਰਾਂ ਨੂੰ ਭਰ ਕੇ ਵੀ ਮੱਕੜੀਆਂ ਨੂੰ ਭਜਾਇਆ ਜਾ ਸਕਦਾ ਹੈ। 
4. ਕੀੜੇ ਮਕੋੜਿਆਂ ਨੂੰ ਭਜਾਉਣ ਲਈ ਸਿਰਕਾ ਬਹੁਤ ਅਸਰਦਾਰ ਹੁੰਦਾ ਹੈ । ਸਿਰਕੇ ''ਚ ਭਿਓ ਕੇ ਕੱਪੜੇ ਨੂੰ ਉਸ ਜਗ੍ਹਾਂ ''ਤੇ ਲਗਾ ਦਿਉ ਜਿੱਥੇ ਮੱਕੜੀਆਂ ਆਉਂਦੀਆਂ ਹਨ। ਇਸ ਨਾਲ ਛੋਟੇ-ਛੋਟੇ ਕੀੜੇ ਭੱਜ ਜਾਂਦੇ ਹਨ ਤੇ ਕੋਈ ਨੁਕਸਾਨ ਵੀ ਨਹੀਂ ਹੁੰਦਾ। 
5.ਮਕੜੀਆਂ ਨੂੰ ਭਜਾਉਣ ਦੇ ਲਈ ਬੇਕਿੰਗ ਸੋਡੇ ਦਾ ਵੀ ਇਸਤੇਮਾਲ ਕਰ ਸਕਦੇ ਹੋ। ਸਪਰੇ ਬੋਤਲ ''ਚ ਪਾਣੀ ਅਤੇ ਬੇਕਿੰਗ ਸੋਡੇ ਨੂੰ ਮਿਲਾਕੇ, ਇਸਦੀ ਸਪਰੇ ਕਰਨ ਨਾਲ ਵੀ ਮੱਕੜੀਆਂ ਭੱਜ ਜਾਂਦੀਆਂ ਹਨ। 
ਨਿੰਬੂ ਦੇ ਤੇਲ ਨੂੰ ਛਿੜਕਾਉਣ ਨਾਲ ਵੀ ਮੱਕੜੀਆਂ ਭੱਜ ਜਾਂਦੀਆਂ ਹਨ।


Related News