ਸ਼ਖਸ ਨੇ 'ਫਾਇਰਫਾਲ' ਵਾਲਾ ਵੀਡੀਓ ਕੀਤਾ ਸ਼ੇਅਰ, ਲੋਕ ਹੋਏ ਹੈਰਾਨ

01/21/2020 2:04:15 PM

ਵਾਸ਼ਿੰਗਟਨ (ਬਿਊਰੋ:) ਅਕਸਰ ਕੁਦਰਤ ਵਿਚ ਸ਼ਾਨਦਾਰ ਨਜ਼ਾਰੇ ਦੇਖਣ ਨੂੰ ਮਿਲਦੇ ਹਨ। ਕੁਦਰਤ ਦੇ ਇਕ ਸ਼ਾਨਦਾਰ ਨਜ਼ਾਰੇ ਨੂੰ ਅਮਰੀਕਾ ਦੇ ਇਕ ਸ਼ਖਸ ਨੇ ਕੈਦ ਕੀਤਾ ਆਪਣੇ ਟਵਿੱਟਰ ਅਕਾਊਂਟ 'ਤੇ ਸ਼ੇਅਰ ਕਰ ਦਿੱਤਾ। ਸ਼ਖਸ ਵੱਲੋਂ ਅਮਰੀਕਾ ਵਿਚ ਇਕ ਚੱਟਾਨ ਤੋਂ ਬਣਾਇਆ 'ਫਾਇਰਫਾਲ' ਵਾਲਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ 2 ਦਿਨ ਵਿਚ 30 ਲੱਖ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ। ਵੀਡੀਓ ਨੂੰ ਐਤਵਾਰ ਨੂੰ @CaliaDomenico ਨੇ ਟਵਿੱਟਰ 'ਤੇ ਸ਼ੇਅਰ ਕੀਤਾ ਸੀ। ਜਿਹੜੇ ਲੋਕਾਂ ਨੇ ਇਹ ਵੀਡੀਓ ਦੇਖੀ ਉਹ ਇਹ ਨਹੀਂ ਸਮਝ ਪਾ ਰਹੇ ਸਨ ਕਿ ਇਹ ਕਿਵੇਂ ਹੋ ਰਿਹਾ ਹੈ। ਕੀ ਅਸਲ ਵਿਚ ਅੱਗ ਚੱਟਾਨ ਤੋਂ ਹੇਠਾਂ ਡਿੱਗ ਰਹੀ ਹੈ। ਇਸ ਦਾ ਜਵਾਬ ਹੈ ਨਹੀਂ।

ਇਹ ਇਕ ਸਧਾਰਨ ਵਾਟਰਫਾਲ ਹੈ। ਇਹ ਵੀਡੀਓ ਡੋਮੇਨਿਸੋ ਕਾਲੀਆ ਨੇ ਕੈਲੀਫੋਰਨੀਆ ਦੇ ਯੋਸੇਮਾਈਟ ਨੈਸ਼ਨਲ ਪਾਰਕ ਵਿਚ ਬਣਾਇਆ ਅਤੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਕਰ ਦਿੱਤਾ।  @CaliaDomenico ਦੀ ਪੋਸਟ 'ਤੇ  @Alsmoviegroove ਯੂਜ਼ਰ ਨੇ ਪੋਸਟ ਕਰ ਕੇ ਲਿਖਿਆ ਹੈ ਕਿ ਸਾਡੇ ਕੋਲ ਇਹ ਹਕੀਕਤ ਵਿਚ ਹੈ ਜਿਸ ਦੇ ਬਾਰੇ ਵਿਚ ਤੁਸੀਂ ਦੱਸ ਰਹੇ ਹੋ। ਫਰਕ ਇੰਨਾ ਹੈ ਕਿ ਇਹ ਫਾਇਰਫਾਲ ਹੇਠਾਂ ਨਹੀਂ ਡਿੱਗ ਰਿਹਾ ਸਗੋਂ ਉੱਪਰ ਵੱਲ ਉੱਠ ਰਿਹਾ ਹੈ। ਯੂਜ਼ਰ ਨੇ ਪੋਸਟ ਦੇ ਨਾਲ ਆਸਟ੍ਰੇਲੀਆ ਦੇ ਜੰਗਲਾਂ ਵਿਚ ਇਕ ਘਾਟੀ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ ਵਿਚ ਘਾਟੀ ਦੇ ਤਲ ਤੋਂ ਉਚਾਈ ਤੱਕ ਅੱਗ ਲੱਗੀ ਹੋਈ ਹੈ।

 

ਨੈਸ਼ਨਲ ਪਾਰਕ ਦੇ ਅਫਸਰਾਂ ਨੇ ਦੱਸਿਆ ਕਿ ਇਹ ਕੈਲੀਫੋਰਨੀਆ ਦਾ ਹੋਰਸੇਟੈਲ ਫਾਲ ਹੈ। ਹਰੇਕ ਸਾਲ ਫਰਵਰੀ ਵਿਚ ਦੋ ਵਾਰੀ ਇਹ ਲਾਲ ਅਤੇ ਸੰਤਰੇ ਦੇ ਰੰਗ ਵਾਲੀ ਚਮਕ ਦਿੰਦਾ ਹੈ। ਇਹ ਉਦੋਂ ਹੁੰਦਾ ਹੈ ਜਦੋਂ ਸੂਰਜ ਦੀ ਕਿਰਨ ਇਹਨਾਂ 'ਤੇ ਸਿੱਧੀ ਪੈਂਦੀ ਹੈ। ਉਦੋਂ ਇਹ ਅੱਗ ਜਾਂ ਲਾਵਾ ਦੀ ਚਮਕਦੀ ਨਦੀ ਵਾਂਗ ਦਿਖਾਈ ਦਿੰਦਾ ਹੈ ਜਿਵੇਂ ਜਵਾਲਾਮੁਖੀ ਤੋਂ ਹੇਠਾਂ ਡਿੱਗ ਰਹੀ ਹੋਵੇ। ਇਹ ਵਾਟਰਫਾਲ 2000 ਫੁੱਟ ਹੇਠਾਂ ਡਿੱਗਦਾ ਹੈ।


Vandana

Content Editor

Related News