ਜਲੰਧਰ ਦੇ ਇਸ ਇਲਾਕੇ ''ਚ ਸਾਂਬਰ ਨੇ ਪਾ ''ਤੀਆਂ ਭਾਜੜਾਂ, ਦਹਿਸ਼ਤ ''ਚ ਲੋਕ
Saturday, Jan 03, 2026 - 05:18 PM (IST)
ਜਲੰਧਰ (ਸੋਨੂੰ, ਵਰੁਣ)- ਜਲੰਧਰ ਦੇ ਪਠਾਨਕੋਟ ਚੌਕ ਨੇੜੇ ਉਸ ਸਮੇਂ ਹੜਕੰਪ ਮਚ ਗਿਆ, ਜਦੋਂ ਇਕ ਜੰਗਲੀ ਸਾਂਬਰ ਰਿਹਾਇਸ਼ੀ ਇਲਾਕੇ ਦੀਆਂ ਸੜਕਾਂ 'ਤੇ ਘੁੰਮਦਾ ਵੇਖਿਆ ਗਿਆ। ਠੰਡ ਅਤੇ ਸੰਘਣੀ ਧੁੰਦ ਦੇ ਮੌਸਮ ਵਿੱਚ ਖਾਣੇ ਦੀ ਭਾਲ ਵਿੱਚ ਜੰਗਲ ਤੋਂ ਭਟਕ ਕੇ ਸ਼ਹਿਰ ਪਹੁੰਚੇ ਇਸ ਸਾਂਬਰ ਨੂੰ ਵੇਖ ਕੇ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਜਾਣਕਾਰੀ ਅਨੁਸਾਰ ਸਰਦੀਆਂ ਅਤੇ ਲਗਾਤਾਰ ਪੈ ਰਹੀ ਧੁੰਦ ਕਾਰਨ ਜੰਗਲੀ ਜਾਨਵਰਾਂ ਦਾ ਆਬਾਦੀ ਵਾਲੇ ਇਲਾਕਿਆਂ ਵਿੱਚ ਆਉਣ ਦਾ ਸਿਲਸਿਲਾ ਵਧ ਗਿਆ ਹੈ। ਸਵੇਰੇ ਜਦੋਂ ਲੋਕਾਂ ਨੇ ਇਕ ਵੱਡੇ ਸਾਂਭਰ ਨੂੰ ਸੜਕ 'ਤੇ ਦੌੜਦੇ ਵੇਖਿਆ ਤਾਂ ਰਾਹਗੀਰਾਂ ਅਤੇ ਨੇੜਲੇ ਨਿਵਾਸੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਜਿਵੇਂ ਹੀ ਸਾਂਬਰ ਨੇ ਲੋਕਾਂ ਨੂੰ ਆਪਣੀ ਵੱਲ ਆਉਂਦੇ ਵੇਖਿਆ, ਉਹ ਘਬਰਾ ਕੇ ਇੱਧਰ-ਉੱਧਰ ਭੱਜਣ ਲੱਗਾ ਅਤੇ ਅੰਤ ਵਿੱਚ ਨੇੜੇ ਹੀ ਸਥਿਤ ਇਕ ਖਾਲੀ ਪਲਾਟ ਵਿੱਚ ਜਾ ਵੜਿਆ।
ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ: ਰੂਸ-ਯੂਕਰੇਨ ਦੀ ਜੰਗ 'ਚ ਜਲੰਧਰ ਦੇ ਮੁੰਡੇ ਦੀ ਮੌਤ

ਰੈਸਕਿਊ ਆਪ੍ਰੇਸ਼ਨ ਅਤੇ ਵਣ ਵਿਭਾਗ ਦੀ ਕਾਰਵਾਈ
ਘਟਨਾ ਦੀ ਸੂਚਨਾ ਮਿਲਦੇ ਹੀ ਕੰਟਰੋਲ ਰੂਮ ਰਾਹੀਂ ਪੀ. ਸੀ. ਆਰ. ਦੀ ਟੀਮ ਅਤੇ ਵਣ ਵਿਭਾਗ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ। ਸਾਂਬਰ ਕਾਫ਼ੀ ਘਬਰਾਇਆ ਹੋਇਆ ਸੀ ਅਤੇ ਵਾਰ-ਵਾਰ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਿਸ ਕਾਰਨ ਉਸ ਨੂੰ ਬਿਨਾਂ ਨੁਕਸਾਨ ਪਹੁੰਚਾਏ ਕਾਬੂ ਕਰਨਾ ਟੀਮ ਲਈ ਇਕ ਵੱਡੀ ਚੁਣੌਤੀ ਸੀ। ਵਣ ਵਿਭਾਗ ਨੇ ਪੁਲਸ ਅਤੇ ਸਥਾਨਕ ਲੋਕਾਂ ਦੇ ਸਹਿਯੋਗ ਅਤੇ ਸਾਵਧਾਨੀ ਨਾਲ ਕਾਫ਼ੀ ਦੇਰ ਚੱਲੇ ਰੈਸਕਿਊ ਆਪ੍ਰੇਸ਼ਨ ਤੋਂ ਬਾਅਦ ਸਾਂਬਰ ਨੂੰ ਸੁਰੱਖਿਅਤ ਫੜ ਲਿਆ।
ਵਣ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਵਿੱਚ ਸਾਂਬਰ ਕਾਫ਼ੀ ਕਮਜ਼ੋਰ ਅਤੇ ਥੱਕਿਆ ਹੋਇਆ ਲੱਗ ਰਿਹਾ ਹੈ, ਸ਼ਾਇਦ ਉਹ ਕਈ ਦਿਨਾਂ ਤੋਂ ਭੋਜਨ ਦੀ ਭਾਲ ਵਿੱਚ ਭਟਕ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸਾਂਭਰ ਦਾ ਮੁੱਢਲਾ ਇਲਾਜ ਕੀਤਾ ਜਾਵੇਗਾ ਅਤੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਤੋਂ ਬਾਅਦ ਉਸ ਨੂੰ ਹੁਸ਼ਿਆਰਪੁਰ ਦੇ ਜੰਗਲਾਂ ਵਿੱਚ ਸੁਰੱਖਿਅਤ ਛੱਡ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: ਪੰਜਾਬ 'ਚ Red Alert ਜਾਰੀ! ਮੌਸਮ ਦੀ ਪੜ੍ਹੋ ਨਵੀਂ ਅਪਡੇਟ, ਵਿਭਾਗ ਨੇ 7 ਜਨਵਰੀ ਤੱਕ ਕੀਤੀ ਵੱਡੀ ਭਵਿੱਖਬਾਣੀ
ਪ੍ਰਸ਼ਾਸਨ ਦੀ ਅਪੀਲ
ਇਸ ਸਫ਼ਲ ਰੈਸਕਿਊ ਤੋਂ ਬਾਅਦ ਸਥਾਨਕ ਲੋਕਾਂ ਨੇ ਸੁੱਖ ਦਾ ਸਾਹ ਲਿਆ ਅਤੇ ਪ੍ਰਸ਼ਾਸਨ ਦੀ ਮੁਸਤੈਦੀ ਦੀ ਸ਼ਲਾਘਾ ਕੀਤੀ। ਵਣ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਕਿਸੇ ਵੀ ਜੰਗਲੀ ਜਾਨਵਰ ਨੂੰ ਰਿਹਾਇਸ਼ੀ ਇਲਾਕੇ ਵਿੱਚ ਵੇਖਦੇ ਹਨ ਤਾਂ ਉਸ ਨੂੰ ਖ਼ੁਦ ਫੜਨ ਦੀ ਕੋਸ਼ਿਸ਼ ਨਾ ਕਰਨ ਸਗੋਂ ਤੁਰੰਤ ਪ੍ਰਸ਼ਾਸਨ ਜਾਂ ਕੰਟਰੋਲ ਰੂਮ ਨੂੰ ਸੂਚਨਾ ਦੇਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਹੋਣੀ ਤੋਂ ਬਚਿਆ ਜਾ ਸਕੇ।
ਇਹ ਵੀ ਪੜ੍ਹੋ: ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
