ਜਲੰਧਰ ''ਚ ਗੇਂਦ ਨੇ ਫਸਾ ''ਤਾ ਪੂਰਾ ਟੱਬਰ! ਪੂਰਾ ਮਾਮਲਾ ਜਾਣ ਹੋਵੋਗੇ ਹੈਰਾਨ
Friday, Dec 26, 2025 - 01:26 PM (IST)
ਜਲੰਧਰ (ਵਰੁਣ)–ਜਲੰਧਰ ਵਿਖੇ ਖਾਂਬਰਾ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਇਲਾਕੇ ਵਿਚ ਮਾਮੂਲੀ ਵਿਵਾਦ ਦੇ ਬਾਅਦ ਲਗਭਗ ਅੱਧੀ ਦਰਜਨ ਨੌਜਵਾਨਾਂ ਨੇ ਇਕ ਘਰ ਵਿਚ ਇੱਟਾਂ ਅਤੇ ਖੰਡੇ ਨਾਲ ਘਰ ਦੇ ਮੈਂਬਰਾਂ ’ਤੇ ਹਮਲਾ ਕਰ ਦਿੱਤਾ। ਇੰਨਾ ਹੀ ਨਹੀਂ ਹਮਲਾਵਰਾਂ ਵਿਚ ਸ਼ਾਮਲ ਕੁਝ ਨਸ਼ੇੜੀਆਂ ਨੇ 3 ਸਾਲ ਦੀ ਬੱਚੀ ਤਕ ਨੂੰ ਨਹੀਂ ਬਖ਼ਸ਼ਿਆ ਅਤੇ ਉਸ ਦੇ ਸਿਰ ’ਤੇ ਇੱਟ ਦੇ ਮਾਰੀ। ਇੱਟ ਬੱਚੀ ਦੀ ਅੱਖ ’ਤੇ ਲੱਗੀ, ਜਿਸ ਨਾਲ ਉਸ ਦੀ ਅੱਖ ਦੇ ਉੱਪਰ ਹੱਡੀ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਹੈਰਾਨੀ ਦੀ ਗੱਲ ਹੈ ਕਿ ਲੋਕਾਂ ਨੂੰ ਇਨਸਾਫ਼ ਦਿਵਾਉਣ ਵਾਲੀ ਪੁਲਸ ਦਾ ਮਨ ਬੱਚੀ ਦੀ ਹਾਲਤ ਵੇਖ ਕੇ ਵੀ ਨਹੀਂ ਪਿਘਲਿਆ ਅਤੇ ਸ਼ਿਕਾਇਤ ਦਰਜ ਕਰਕੇ ਐਕਸ਼ਨ ਲੈਣ ਦੀ ਥਾਂ ਪੀੜਤ ਪਰਿਵਾਰ ਨੂੰ ਥਾਣਿਆਂ ਦੀ ਹੱਦਬੰਦੀ ਵਿਚ ਫਸਾ ਦਿੱਤਾ। ਆਲਮ ਇਹ ਹੈ ਕਿ 24 ਘੰਟਿਆਂ ਤੋਂ ਵਧੇਰੇ ਸਮਾਂ ਬੀਤ ਜਾਣ ਦੇ ਬਾਅਦ ਵੀ ਪੁਲਸ ਨੇ ਪੀੜਤ ਪਰਿਵਾਰ ਦੀ ਸ਼ਿਕਾਇਤ ਨਹੀਂ ਦਰਜ ਕੀਤੀ।
ਇਹ ਵੀ ਪੜ੍ਹੋ: ਜੰਗ ਦਾ ਮੈਦਾਨ ਬਣਿਆ ਪੰਜਾਬ ਦਾ ਇਹ ਸਿਵਲ ਹਸਪਤਾਲ! ਗੁੰਡਾਗਰਦੀ ਦਾ ਨੰਗਾ ਨਾਚ, CCTV ਵੇਖ ਉੱਡਣਗੇ ਹੋਸ਼
ਜਾਣਕਾਰੀ ਦਿੰਦਿਆਂ ਵਿਕਾਸ ਕੁਮਾਰ ਨਿਵਾਸੀ ਖਾਂਬਰਾ ਨੇ ਦੱਸਿਆ ਕਿ ਘਰ ਦੇ ਨੇੜੇ ਇਕ ਗਰਾਊਂਡ ਵਿਚ ਰਾਜਾ ਨਾਂ ਦਾ ਇਕ ਨੌਜਵਾਨ ਆਪਣੇ ਸਾਥੀਆਂ ਸਮੇਤ ਕ੍ਰਿਕਟ ਖੇਡ ਰਿਹਾ ਸੀ। ਉਹ ਜਿੱਥੇ ਬੈਠ ਕੇ ਧੁੱਪ ਸੇਕ ਰਹੇ ਸਨ, ਉਥੇ ਉਨ੍ਹਾਂ ਦੀ ਵਾਰ-ਵਾਰ ਗੇਂਦ ਆ ਰਹੀ ਸੀ। ਉਨ੍ਹਾਂ ਨੂੰ ਧਿਆਨ ਨਾਲ ਖੇਡਣ ਨੂੰ ਕਿਹਾ ਤਾਂ ਉਹ ਗਾਲੀ-ਗਲੋਚ ਕਰਕੇ ਪਰਤ ਗਏ ਪਰ ਬਾਅਦ ਵਿਚ ਰਾਜਾ ਆਪਣੇ ਨਾਲ ਅੱਧੀ ਦਰਜਨ ਤੋਂ ਵਧੇਰੇ ਨੌਜਵਾਨ ਲੈ ਆਇਆ ਅਤੇ ਆਉਂਦੇ ਹੀ ਗਾਲੀ-ਗਲੋਚ ਕਰਨ ਲੱਗਾ। ਉਹ ਡਰ ਦੇ ਮਾਰੇ ਘਰ ਵਿਚ ਦਾਖ਼ਲ ਹੋ ਗਏ ਪਰ ਵੇਖਦੇ ਹੀ ਵੇਖਦੇ ਉਕਤ ਨੌਜਵਾਨਾਂ ਨੇ ਘਰ ਵਿਚ ਦਾਖ਼ਲ ਹੋ ਕੇ ਪਰਿਵਾਰਕ ਮੈਂਬਰਾਂ ’ਤੇ ਇੱਟਾਂ ਅਤੇ ਖੰਡੇ ਨਾਲ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਵਿਕਾਸ ਦਾ ਸਿਰ ਪਾੜ ਦਿੱਤਾ, ਜਦਕਿ 3 ਸਾਲ ਦੀ ਉਸ ਦੀ ਭਤੀਜੀ ਪੱਲਵੀ ਦੇ ਸਿਰ ’ਤੇ ਵੀ ਇੱਟ ਦੇ ਮਾਰੀ। ਚਾਚਾ-ਭਤੀਜੀ ਦੋਵੇਂ ਖੂਨ ਨਾਲ ਲਥਪਥ ਹੋ ਗਏ।

ਦੋਸ਼ ਹਨ ਕਿ ਹਮਲਾਵਰਾਂ ਵਿਚ ਕੁਝ ਨਸ਼ੇੜੀ ਵੀ ਸਨ, ਜੋ ਵਿਕਾਸ ਦੀ ਭਾਬੀ ਦੇ ਗਲੇ ਵਿਚੋਂ ਮੰਗਲਸੂਤਰ ਅਤੇ ਘਰ ਵਿਚੋਂ ਕੈਸ਼ ਵੀ ਚੋਰੀ ਕਰਕੇ ਲੈ ਗਏ। ਦੋਵਾਂ 3 ਸਾਲ ਦੀ ਪੱਲਵੀ ਅਤੇ ਵਿਕਾਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਵਿਕਾਸ ਨੇ ਕਿਹਾ ਕਿ ਇਸ ਸਬੰਧੀ ਉਹ ਥਾਣਾ ਨੰਬਰ 7 ਵਿਚ ਸ਼ਿਕਾਇਤ ਦੇਣ ਗਏ ਤਾਂ ਉਨ੍ਹਾਂ ਨੇ ਇਲਾਕਾ ਪ੍ਰਤਾਪਪੁਰਾ ਚੌਕੀ ਦਾ ਦੱਸਿਆ। ਜਦੋਂ ਉਹ ਚੌਕੀ ਗਏ ਤਾਂ ਉਨ੍ਹਾਂ ਨੇ ਥਾਣਾ ਨੰਬਰ 7 ਵਿਚ ਭੇਜ ਦਿੱਤਾ। ਇਸ ਹਾਲਾਤ ਵਿਚ ਉਹ ਵੀ ਪੀੜਤ ਪਰਿਵਾਰ ਥਾਣਿਆਂ ਦੇ ਚੱਕਰ ਲਗਾਉਂਦਾ ਰਿਹਾ ਪਰ ਕਿਸੇ ਨੇ ਵੀ ਉਨ੍ਹਾਂ ਦੀ ਸ਼ਿਕਾਇਤ ਹੀ ਨਹੀਂ ਲਈ।
ਇਹ ਵੀ ਪੜ੍ਹੋ: ਪੰਜਾਬ ਦੇ ਇਸ ਜ਼ਿਲ੍ਹੇ 'ਚ ਵਧਾ 'ਤੀ ਸੁਰੱਖਿਆ! 6 ਸੈਕਟਰਾਂ 'ਚ ਵੰਡਿਆ ਏਰੀਆ, 3,400 ਪੁਲਸ ਮੁਲਾਜ਼ਮ ਤਾਇਨਾਤ
ਹੈਰਾਨੀ ਦੀ ਗੱਲ ਹੈ ਕਿ ਇਕ ਪਾਸੇ ਕਮਿਸ਼ਨਰੇਟ ਪੁਲਸ ਦੇ ਆਲਾ ਅਧਿਕਾਰੀ ਲੋਕਾਂ ਨੂੰ ਸੁਰੱਖਿਅਤ ਮਾਹੌਲ ਦੇਣ ਦਾ ਭਰੋਸਾ ਦਿੰਦੇ ਹਨ ਤਾਂ ਜ਼ਮੀਨੀ ਹਕੀਕਤ ਵਿਚ ਥਾਣਿਆਂ ਵਿਚ ਲੋਕਾਂ ਦੀ ਸੁਣਵਾਈ ਨਹੀਂ ਹੋ ਰਹੀ ਅਤੇ ਬਾਹੂਬਲੀਆਂ ਦੇ ਹੌਸਲੇ ਬੁਲੰਦ ਹੁੰਦੇ ਜਾ ਰਹੇ ਹਨ। ਵਿਕਾਸ ਨੇ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਤੋਂ ਇਨਸਾਫ਼ ਦਿਵਾਉਣ ਦੀ ਫਰਿਆਦ ਕੀਤੀ ਅਤੇ ਹਮਲਾਵਰਾਂ ਖ਼ਿਲਾਫ਼ ਸਖ਼ਤ ਐਕਸ਼ਨ ਲੈਣ ਦੀ ਮੰਗ ਕੀਤੀ।
ਇਹ ਵੀ ਪੜ੍ਹੋ: ਪੰਜਾਬ ਦੇ ਇਨ੍ਹਾਂ ਡਾਕਟਰਾਂ 'ਤੇ ਲਿਆ ਗਿਆ ਵੱਡਾ ਐਕਸ਼ਨ! ਕਦੇ ਵੀ ਹੋ ਸਕਦੀ ਹੈ ਗ੍ਰਿਫ਼ਤਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
