ਏਅਰ ਹੋਸਟੇਸ ਪਾਉਂਦੀਆਂ ਹਨ ਇਸ ਤਰ੍ਹਾਂ ਦੇ ਕੱਪੜੇ
Friday, Mar 31, 2017 - 02:53 PM (IST)

ਮੁੰਬਈ— ਹਵਾਈ ਜਹਾਜ਼ ''ਚ ਯਾਤਰਾ ਕਰਦੇ ਹੋਏ ਯਾਤਰੀ ਨੂੰ ਜੇ ਕੋਈ ਪਰੇਸ਼ਾਨੀ ਹੁੰਦੀ ਹੈ ਤਾਂ ਏਅਰ ਹੋਸਟੇਸ ਉਸ ਪਰੇਸ਼ਾਨੀ ਨੂੰ ਆਸਾਨੀ ਨਾਲ ਦੂਰ ਕਰ ਦਿੰਦੀ ਹੈ। ਯਾਤਰੀਆਂ ਦੀ ਹਰ ਤਰ੍ਹਾਂ ਦੀ ਸਹੂਲਤ ਦਾ ਧਿਆਨ ਏਅਰ ਹੋਸਟੇਸ ਹੀ ਰੱਖਦੀ ਹੈ। ਹਰ ਦੇਸ਼ ਆਪਣੀ ਸੰਸਕ੍ਰਿਤੀ ਮੁਤਾਬਕ ਏਅਰ ਹੋਸਟੇਸ ਲਈ ਡਰੈੱਸ ਚੁਣਦਾ ਹੈ। ਅੱਜ ਅਸੀਂ ਤੁਹਾਨੂੰ ਵੱਖ-ਵੱਖ ਦੇਸ਼ਾਂ ਦੀਆਂ ਏਅਰ ਹੋਸਟੇਸ ਦੀਆਂ ਡਰੈੱਸਾਂ ਦੀ ਜਾਣਕਾਰੀ ਦੇ ਰਹੇ ਹਾਂ।
1. ਯੂ. ਏ. ਈ. ਅਮੀਰਾਤ ਏਅਰਲਾਈਨਜ਼
ਅਮੀਰਾਤ ਏਅਰਲਾਈਨਜ਼ ਦੀ ਹੋਸਟੇਸ ਦੀ ਡਰੈੱਸ ਹਲਕੇ ਗੇਰੂਏ ਅਤੇ ਲਾਲ ਰੰਗ ਦੀ ਹੁੰਦੀ ਹੈ। ਟੋਪੀ ਦੇ ਨਾਲ ਲਾਲ ਰੰਗ ਦਾ ਸਕਾਰਫ ਅਤੇ ਲਾਲ ਰੰਗ ਦੀ ਲਿਪਸਟਿਕ ਲਗਾਉਣੀ ਜ਼ਰੂਰੀ ਹੁੰਦੀ ਹੈ।
2. ਸਿੰਗਾਪੁਰ, ਸਿੰਗਾਪੁਰ ਏਅਰਲਾਈਨਜ਼
ਸਿੰਗਾਪੁਰ ਏਅਰਲਾਈਨਜ਼ ਦੀ ਏਅਰ ਹੋਸਟੇਸ ਲੰਮੀ ਸਕਰਟ ਪਾਉਂਦੀਆਂ ਹਨ। ਇੱਥੇ ਏਅਰਲਾਈਨਜ਼ ਤਾਂ ਵੱਖ-ਵੱਖ ਹਨ ਪਰ ਏਅਰ ਹੋਸਟੇਸ ਦੀ ਡਰੈੱਸ ਇਕ ਤਰ੍ਹਾਂ ਦੀ ਹੈ। ਸਿਰਫ ਰੰਗ ਵੱਖ-ਵੱਖ ਹਨ।
3. ਇੰਡੀਆ, ਇੰਡੀਗੋ ਏਅਰਲਾਈਨਜ਼
ਇੰਡੀਆ ''ਚ ਕਈ ਏਅਰਲਾਈਨਜ਼ ਹਨ। ਇਨ੍ਹਾਂ ਦੀਆਂ ਏਅਰਹੋਸਟੇਸ ਦੀਆਂ ਡਰੈੱਸਾਂ ਦੇ ਵੱਖ-ਵੱਖ ਕੋਡ ਹਨ। ਇਨ੍ਹਾਂ ਚੋਂ ਇੰਡੀਗੋ ਏਅਰਲਾਈਨਜ਼ ਦੀਆਂ ਏਅਰ ਹੋਸਟੇਸ ਦੀ ਡਰੈੱਸ ਗੂੜੇ ਨੀਲੇ ਰੰਗ ਦੀ ਹੈ। ਇਸ ਦੇ ਨਾਲ ਹੀ ਨੀਲੇ ਰੰਗ ਦੀ ਟੋਪੀ, ਸਕਾਰਫ ਅਤੇ ਬੈਲਟ ਲਗਾਉਂਦੀਆਂ ਹਨ।
4. ਰੂਸ, ਰੂਸੀਆ ਏਅਰਲਾਈਨਜ਼
ਰੂਸ ਦੀ ਰੂਸੀਆ ਏਅਰਲਾਈਨਜ਼ ਦੀ ਏਅਰ ਹੋਸਟੇਸ ਲਾਲ ਰੰਗ ਦੀ ਡਰੈੱਸ ਪਾਉਂਦੀਆਂ ਹਨ। ਲਾਲ ਸਕਾਰਫ ਦੇ ਨਾਲ ਲਾਲ ਰੰਗ ਦੀ ਟੋਪੀ ਪਾਉਣੀ ਜ਼ਰੂਰੀ ਹੈ।
5. ਕਤਰ, ਕਤਰ ਏਅਰਵੇਜ਼
ਕਤਰ ਏਅਰਵੇਜ਼ ਦੀਆਂ ਏਅਰ ਹੋਸਟੇਸ ਗੂੜੇ ਬੈਂਗਨੀ ਰੰਗ ਦੀਆਂ ਡਰੈੱਸਾਂ ਪਾਉਂਦੀਆਂ ਹਨ। ਇਨ੍ਹਾਂ ਨੂੰ ਗੂੜੇ ਰੰਗ ਦੀ ਲਿਪਸਟਿਕ ਲਗਾਉਣੀ ਜ਼ਰੂਰੀ ਹੁੰਦਾ ਹੈ।
6. ਇੰਡੀਆ, ਏਅਰ ਇੰਡੀਆ
ਏਅਰ ਇੰਡੀਆ ਦੀਆਂ ਏਅਰ ਹੋਸਟੇਸ ਸਾੜ੍ਹੀ ਪਾਉਂਦੀਆਂ ਹਨ। ਜਦਕਿ ਮੁੰਡੇ ਨੀਲੇ ਕੋਟ-ਪੈਂਟ ''ਚ ਨਜ਼ਰ ਆਉਂਦੇ ਹਨ।
7. ਤੁਰਕੀ, ਤੁਰਕੀ ਏਅਰਲਾਈਨਜ਼
ਇੱਥੋਂ ਦੀਆਂ ਏਅਰ ਹੋਸਟੇਸ ਦੀ ਡਰੈੱਸ ਚਿੱਟੀ ਕਮੀਜ਼ ਅਤੇ ਪੂਰੀਆਂ ਬਾਹਵਾਂ ਵਾਲੀ ਸਕਰਟ ਹੁੰਦੀ ਹੈ। ਗਲੇ ''ਚ ਨੀਲੇ ਰੰਗ ਦਾ ਸਕਾਰਫ ਹੁੰਦਾ ਹੈ।