ਡਾਕ ਕਰਮਚਾਰੀ ਅਣਮਿੱਥੇ ਸਮੇਂ ਲਈ ਹਡ਼ਤਾਲ ’ਤੇ ਡਟੇ

Wednesday, May 23, 2018 - 07:38 AM (IST)

 ਨੂਰਪੁਰਬੇਦੀ (ਭੰਡਾਰੀ) - ਆਲ ਇੰਡੀਆ ਪੋਸਟਲ ਇੰਪਲਾਈਜ਼ ਯੂਨੀਅਨ (ਜੀ.ਡੀ.ਐੱਸ.) ਦੇ ਸੱਦੇ ’ਤੇ ਅੱਜ ਬਲਾਕ ਨੂਰਪੁਰਬੇਦੀ ਦੀਆਂ ਸਮੁੱਚੀਆਂ ਡਾਕਘਰ ਦੀਆਂ ਬ੍ਰਾਂਚਾਂ ਦੇ ਡਾਕ ਕਰਮਚਾਰੀਆਂ ਨੇ ਜਥੇਬੰਦੀ ਦੇ ਪੰਜਾਬ ਸਰਕਲ ਦੇ ਪ੍ਰਧਾਨ ਹਰੀਸ਼ ਕੁਮਾਰ ਤੇ ਚੰਡੀਗਡ਼੍ਹ ਡਵੀਜ਼ਨ ਦੇ ਸੈਕਟਰੀ ਜਤਿੰਦਰ ਰਾਣਾ ਦੀ ਅਗਵਾਈ ਹੇਠ ਅਾਪਣੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਲੈ ਕੇ ਅਣਮਿੱਥੇ ਸਮੇਂ ਲਈ ਹਡ਼ਤਾਲ ਆਰੰਭ ਕੀਤੀ।ਇਸ ਦੌਰਾਨ ਸਮੁੱਚੀਆਂ ਬ੍ਰਾਂਚਾਂ ’ਚ ਡਾਕ ਵੰਡਣ ਸਹਿਤ ਹੋਰ ਕੰਮ ਠੱਪ ਰਹੇ ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਪੇਸ਼ ਆਈ। ਨੂਰਪੁਰਬੇਦੀ ਡਾਕਘਰ ਮੂਹਰੇ ਹਡ਼ਤਾਲ ’ਤੇ ਡਟੇ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂ ਹਰੀਸ਼ ਕੁਮਾਰ ਤੇ ਜਤਿੰਦਰ ਰਾਣਾ ਨੇ ਕਿਹਾ ਕਿ ਢਾਈ ਸਾਲ ਬੀਤ ਜਾਣ ’ਤੇ ਵੀ ਕੇਂਦਰ ਸਰਕਾਰ ਵੱਲੋਂ ਕਮਲੇਸ਼ ਚੰਦਰ ਕਮੇਟੀ ਦੀ ਰਿਪੋਰਟ ਲਾਗੂ ਨਹੀਂ ਕੀਤੀ ਗਈ ਹੈ ਜਿਸ ਨੂੰ ਲੈ ਕੇ ਦੇਸ਼ ਭਰ ’ਚ ਡਾਕ ਕਰਮਚਾਰੀਆਂ ’ਚ ਰੋਸ ਤੇ ਗੁੱਸਾ ਪਾਇਆ ਜਾ ਰਿਹਾ ਹੈ।  ਜੇਕਰ ਉਨ੍ਹਾਂ ਦੀਆਂ ਸਮੁੱਚੀਆਂ ਮੰਗਾਂ ਨੂੰ ਜਲਦ ਪ੍ਰਵਾਨ ਨਾ ਕੀਤਾ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਪੋਸਟ ਮਾਸਟਰ ਟੱਪਰੀਆਂ ਭਾਗ ਸਿੰਘ, ਪਰਮਜੀਤ ਕੌਰ ਅਬਿਆਣਾ, ਚਰਨਜੀਤ ਧਮਾਣਾ, ਸੰਤੋਸ਼ ਕੁਮਾਰੀ ਬਜਰੂਡ਼, ਸਿੱਧ ਪੱਤ ਰਾਏ ਝਾਂਡੀਆਂ, ਸੁਰਜੀਤ ਕੁਮਾਰ ਟੱਪਰੀਆਂ, ਪਵਨ ਕੁਮਾਰ ਗਰਦਲੇ, ਗੁਰਚੇਤ ਕਲਵਾਂ, ਨਰਿੰਦਰ ਚਨੌਲੀ, ਧਰਮਪਾਲ ਮੁਕਾਰੀ, ਚੇਤ ਰਾਮ ਬਸਾਲੀ, ਨਰਿੰਦਰ ਕੌਰ ਧਮਾਣਾ, ਮਹਿੰਦਰ ਸਿੰਘ ਮੁਕਾਰੀ, ਕਾਂਤੀ ਖੇਡ਼ਾ ਤੇ ਭਜਨ ਕੌਰ ਆਦਿ ਵੱਖ-ਵੱਖ ਬ੍ਰਾਂਚਾਂ ਦੇ ਡਾਕ ਕਰਮਚਾਰੀ ਹਾਜ਼ਰ ਸਨ।


Related News