ਪਠਾਨਕੋਰਟ-ਜੋਗਿੰਦਰਨਗਰ ਟਰੇਨ ਦੇ 2 ਡੱਬੇ ਪਟੜੀ ਤੋਂ ਉਤਰੇ, ਟਲਿਆ ਹਾਦਸਾ

05/25/2018 5:45:47 PM

ਹਿਮਾਚਲ ਪ੍ਰਦੇਸ਼— ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲੇ 'ਚ ਸ਼ਾਮ ਨੂੰ ਇਕ ਟਰੇਨ ਦੇ ਡੱਬੇ ਪਟੜੀ ਤੋਂ ਉਤਰ ਗਏ। ਸ਼ੁੱਕਰਵਾਰ ਦੁਪਹਿਰ ਬਾਅਦ ਕਰੀਬ 4 ਵਜੇ ਦੇ ਆਸਪਾਸ ਪਠਾਨਕੋਰਟ ਤੋਂ ਚੱਲਣ ਵਾਲੀ ਟਰੇਨ ਦੇ ਇੰਜਨ ਦੇ ਅਗਲੇ ਦੋ ਟਾਇਰ ਪਟੜੀ ਤੋਂ ਉਤਰ ਗਏ।
ਇਸ ਨਾਲ ਟਰੇਨ ਦੇ 2 ਡੱਬੇ ਵੀ ਪਟੜੀ ਤੋਂ ਉਤਰ ਗਏ। ਇਸ ਘਟਨਾ 'ਚ ਕੋਈ ਨੁਕਸਾਨ ਨਹੀਂ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਚਾਲਕ ਦੀ ਸਮਝਦਾਰੀ ਨਾਲ ਹਾਦਸਾ ਹੋਣ ਤੋਂ ਬਚ ਗਿਆ। ਜਾਣਕਾਰੀ ਮੁਤਾਬਕ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਹੋਇਆ ਹੈ। ਰੇਲਵੇ ਪੁਲਸ ਦੇ ਅਧਿਕਾਰੀ ਮੁਤਾਬਕ ਕੋਈ ਨੁਕਸਾਨ ਨਹੀਂ ਹੋਇਆ ਹੈ। ਟਰੇਨ ਦੇ ਚਾਲਕ ਨੂੰ ਪੁਲਸ ਨੇ ਪੁੱਛਗਿਛ ਲਈ ਹਿਰਾਸਤ 'ਚ ਲਿਆ ਹੈ।


Related News