ਚੋਰੀ ਦੇ ਮੋਟਰਸਾਈਕਲ ''ਤੇ ਜਾਅਲੀ ਨੰਬਰ ਲਿਖਾਉਣ ਦੇ ਮਾਮਲੇ ''ਚ ਭਗੌੜਾ ਨੱਪਿਆ

06/05/2018 7:30:35 AM

ਜਲੰਧਰ, (ਮਹੇਸ਼)- ਚੋਰੀ ਦੇ ਮੋਟਰਸਾਈਕਲ 'ਤੇ ਜਾਅਲੀ ਨੰਬਰ ਲਿਖਾਉਣ ਦੇ ਮਾਮਲੇ ਵਿਚ ਭਗੌੜੇ ਮੁਲਜ਼ਮ ਨੂੰ ਥਾਣਾ ਪਤਾਰਾ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ, ਜਿਸਦੀ ਪਛਾਣ ਗੁਰਚਰਨਜੀਤ ਸਿੰਘ ਉਰਫ ਵਿੱਕੀ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਸਰੀਂਹ, ਥਾਣਾ ਨਕੋਦਰ ਜਲੰਧਰ ਵਜੋਂ ਹੋਈ ਹੈ। 
ਐੱਸ. ਐੱਚ. ਓ. ਪਤਾਰਾ ਸਤਪਾਲ ਸਿੱਧੂ ਨੇ ਦੱਸਿਆ ਕਿ ਏ. ਐੱਸ. ਆਈ. ਮੇਜਰ ਸਿੰਘ ਵਲੋਂ ਕਾਬੂ ਕੀਤੇ ਗਏ ਉਪਰੋਕਤ ਮੁਲਜ਼ਮ ਦੇ ਖਿਲਾਫ ਥਾਣਾ ਪਤਾਰਾ ਦੀ ਪੁਲਸ ਵਲੋਂ 13 ਮਾਰਚ ਨੂੰ ਆਈ. ਪੀ. ਸੀ. ਦੀ ਧਾਰਾ 482 ਦੇ ਤਹਿਤ ਕੇਸ ਦਰਜ ਕੀਤਾ ਗਿਆ ਸੀ, ਜਿਸ ਤੋਂ ਬਾਅਦ ਉਸ ਨੂੰ ਧਾਰਾ 482 ਦੇ ਮਾਮਲੇ ਵਿਚ ਮਾਣਯੋਗ ਅਦਾਲਤ ਵਿਚ ਪੇਸ਼ ਨਾ ਹੋਣ 'ਤੇ ਮਾਣਯੋਗ ਜੱਜ ਈਤੂ ਸੋਢੀ ਵਲੋਂ ਭਗੌੜਾ ਕਰਾਰ ਦੇ ਦਿੱਤਾ ਗਿਆ ਸੀ। ਵਿੱਕੀ ਨੂੰ 18 ਜੂਨ ਤੱਕ ਜੇਲ ਭੇਜ ਦਿੱਤਾ ਗਿਆ ਹੈ।


Related News