ਗਰਮੀ ਦਾ ਪ੍ਰਕੋਪ ਵਧਿਆ, ਸਿਹਤ ਵਿਭਾਗ ਬੇਖ਼ਬਰ

05/23/2018 7:52:19 AM

 ਮੋਗਾ (ਗੋਪੀ ਰਾਊਕੇ) - ਗਰਮੀ  ਵਧਣ  ਕਾਰਨ ਦੁਪਹਿਰ ਵੇਲੇ ਬਾਜ਼ਾਰਾਂ ’ਚ ਕਰਫਿਊ  ਵਰਗੀ ਸਥਿਤੀ ਬਣਨ ਲੱਗੀ ਹੈ। ਬਜ਼ੁਰਗਾਂ ਤੋਂ ਲੈ ਕੇ ਬੱਚੇ ਤੱਕ ਹਰ ਕੋਈ ਬੁਰੀ ਤਰ੍ਹਾਂ  ਪ੍ਰਭਾਵਿਤ ਦਿਖਾਈ ਦੇ ਰਿਹਾ ਹੈ। ਇਥੋਂ ਤੱਕ ਕਿ ਪਸ਼ੂ-ਪੰਛੀ ਵੀ ਗਰਮੀ ਤੋਂ ਬੇਚੈਨ ਹਨ।  ਗਰਮੀ ਦੇ ਮੌਸਮ ਵਿਚ ਹੋਣ ਵਾਲੀਆਂ  ਬੀਮਾਰੀਆਂ ਪ੍ਰਤੀ ਲੋਕਾਂ ਨੂੰ  ਜਾਗਰੂਕ  ਕਰਨ  ਲਈ  ਅਜੇ ਤੱਕ ਸਿਹਤ ਵਿਭਾਗ ਵੱਲੋਂ ਕੋਈ ਵੀ ਜਾਗਰੂਕਤਾ ਮੁਹਿੰਮ ਨਹੀਂ ਚਲਾਈ ਗਈ ਹੈ। ਸ਼ਹਿਰ ’ਚ  ਖੁੱਲ੍ਹੇ ਅਾਸਮਾਨ ਹੇਠ ਖਾਣ  ਵਾਲੀਆਂ ਚੀਜ਼ਾਂ ਵੇਚਣ ਵਾਲੇ ਆਮ ਦਿਖਾਈ ਦੇ ਰਹੇ ਹਨ।  ਅਜਿਹਾ ਲੱਗਦਾ ਹੈ ਕਿ ਉਨ੍ਹਾਂ ’ਤੇ ਸਿਹਤ ਵਿਭਾਗ ਦਾ ਕੋਈ ਵੀ ਕਾਨੂੰਨ ਲਾਗੂ ਨਹੀਂ  ਹੁੰਦਾ।

 ਸਿਹਤ ਵਿਭਾਗ ਦਾ ਪੱਖ

 ਇਸ ਸਬੰਧੀ ਜ਼ਿਲੇ ਦੇ ਸਿਵਲ ਸਰਜਨ ਡਾ. ਸੁਨੀਲ ਜੈਨ ਨੇ ਕਿਹਾ ਕਿ ਵਿਭਾਗ ਵੱਲੋਂ ਗਰਮੀ  ਸਬੰਧੀ ਲੋਡ਼ੀਂਦੇ ਕਦਮ ਚੁੱਕੇ ਜਾ ਰਹੇ ਹਨ। ਅਣਢਕੇ ਫ਼ਲਾਂ ਤੇ ਹੋਰ ਵਸਤਾਂ ਦੀ ਵਿਕਰੀ  ਰੋਕਣ ਲਈ ਫੂਡ ਸੇਫ਼ਟੀ ਟੀਮ ਵੱਲੋਂ ਸਮੇਂ-ਸਮੇਂ ਤੇ ਨਿਰੀਖਣ ਕੀਤਾ ਜਾ ਰਿਹਾ ਹੈ। ਜਿਹਡ਼ੇ  ਇਲਾਕਿਆਂ ਵਿਚ ਪਿਛਲੇ ਵਰ੍ਹੇ ਗਰਮੀ ਮਹੀਨੇ ਦੌਰਾਨ ਦਸਤ ਅਤੇ ਉਲਟੀਆਂ ਦੀਆਂ ਬੀਮਾਰੀਆਂ  ਫੈਲੀਆਂ ਸਨ ਉੱਥੇ ਸ਼ੁੱਧ ਪਾਣੀ ਦੀ ਸਪਲਾਈ ਲੋਕਾਂ ਨੂੰ ਮੁਹੱਈਆਂ ਕਰਵਾਉਣ ਲਈ ਨਗਰ ਨਿਗਮ  ਮੋਗਾ ਨੂੰ ਵੀ ਸੂਚਿਤ ਕੀਤਾ ਗਿਆ ਹੈ।


Related News