ਬਾਬਾ ਦੇ ਵਕੀਲ ਏਪੀ ਸਿੰਘ ਦਾ ਦਾਅਵਾ- ਜ਼ਹਿਰੀਲੇ ਸਪਰੇਅ ਛਿੜਕਣ ਕਾਰਨ ਹੋਇਆ ਹਾਦਸਾ

Monday, Jul 08, 2024 - 01:03 AM (IST)

ਬਾਬਾ ਦੇ ਵਕੀਲ ਏਪੀ ਸਿੰਘ ਦਾ ਦਾਅਵਾ- ਜ਼ਹਿਰੀਲੇ ਸਪਰੇਅ ਛਿੜਕਣ ਕਾਰਨ ਹੋਇਆ ਹਾਦਸਾ

ਨੈਸ਼ਨਲ ਡੈਸਕ : ਭੋਲੇ ਬਾਬਾ ਦੇ ਵਕੀਲ ਏਪੀ ਸਿੰਘ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਅੱਖੀਂ ਵੇਖਣ ਵਾਲਿਆਂ ਨੇ ਉਨ੍ਹਾਂ ਨੂੰ ਦੱਸਿਆ ਕਿ 2 ਜੁਲਾਈ ਨੂੰ ਹਾਥਰਸ ਵਿਚ ਹੋਏ ਸਤਿਸੰਗ ਦੌਰਾਨ ਭੀੜ ਵਿਚ ਕੁਝ ਲੋਕਾਂ ਨੇ ਜ਼ਹਿਰੀਲੇ ਪਦਾਰਥ ਨਾਲ ਭਰੇ ਡੱਬੇ ਖੋਲ੍ਹੇ ਸਨ, ਜਿਸ ਨਾਲ ਭਾਜੜ ਮਚ ਗਈ। ਸਿੰਘ ਨੇ ਭਾਜੜ ਦੇ ਪਿੱਛੇ ਇਕ ਸਾਜ਼ਿਸ਼ ਦਾ ਵੀ ਦੋਸ਼ ਲਗਾਇਆ ਅਤੇ ਕਿਹਾ ਕਿ ਇਹ ਭੋਲੇ ਬਾਬਾ ਦੀ ਵਧ ਰਹੀ ਪ੍ਰਸਿੱਧੀ ਕਾਰਨ ਰਚੀ ਗਈ ਸੀ। ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਖੁਦ ਬਣੇ ਬਾਬਾ ਸੂਰਜਪਾਲ ਉਰਫ਼ ਨਾਰਾਇਣ ਸਾਕਾਰ ਹਰੀ ਉਰਫ਼ 'ਭੋਲੇ ਬਾਬਾ' ਦੇ ਸਤਿਸੰਗ ਤੋਂ ਬਾਅਦ ਮਚੀ ਭਾਜੜ ਵਿਚ 121 ਲੋਕ ਮਾਰੇ ਗਏ ਸਨ, ਜਿਨ੍ਹਾਂ ਵਿਚ ਜ਼ਿਆਦਾਤਰ ਔਰਤਾਂ ਸਨ।

ਇਹ ਵੀ ਪੜ੍ਹੋ : ਆਂਧਰ ਪ੍ਰਦੇਸ਼ ‘ਚ ਸੀਮੈਂਟ ਫੈਕਟਰੀ ‘ਚ ਧਮਾਕਾ, 15 ਮਜ਼ਦੂਰ ਜ਼ਖਮੀ

ਸਿੰਘ ਨੇ ਦਾਅਵਾ ਕੀਤਾ, "ਚਸ਼ਮਦੀਦਾਂ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਦੱਸਿਆ ਕਿ 15-16 ਲੋਕ ਜ਼ਹਿਰੀਲੇ ਪਦਾਰਥ ਦੇ ਕੈਨ ਲੈ ਕੇ ਆਏ ਸਨ, ਜਿਸ ਨੂੰ ਉਨ੍ਹਾਂ ਨੇ ਭੀੜ ਵਿਚ ਖੋਲ੍ਹਿਆ। ਮੈਂ ਮਾਰੇ ਗਏ ਲੋਕਾਂ ਦੀਆਂ ਪੋਸਟਮਾਰਟਮ ਰਿਪੋਰਟਾਂ ਦੇਖੀਆਂ ਹਨ ਅਤੇ ਇਹ ਸਾਹਮਣੇ ਆਇਆ ਹੈ ਕਿ ਉਨ੍ਹਾਂ ਦੀ ਮੌਤ ਦਮ ਘੁੱਟਣ ਕਾਰਨ ਹੋਈ ਹੈ, ਸੱਟਾਂ ਦੇ ਕਾਰਨ ਨਹੀਂ।'' ਭਾਜੜ ਪਿੱਛੇ ਸਾਜ਼ਿਸ਼ ਦਾ ਦੋਸ਼ ਲਗਾਉਂਦੇ ਹੋਏ ਉਸਨੇ ਕਿਹਾ, "ਲੋਕਾਂ ਨੂੰ ਭੱਜਣ ਵਿਚ ਮਦਦ ਕਰਨ ਲਈ ਮੌਕੇ 'ਤੇ ਵਾਹਨ ਖੜ੍ਹੇ ਸਨ। ਸਾਡੇ ਕੋਲ ਸਬੂਤ ਹਨ ਅਤੇ ਅਸੀਂ ਉਨ੍ਹਾਂ ਨੂੰ ਪੇਸ਼ ਕਰਾਂਗੇ। ਮੈਂ ਪਹਿਲੀ ਵਾਰ ਇਸ ਬਾਰੇ ਗੱਲ ਕਰ ਰਿਹਾ ਹਾਂ।"

ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਨਾਲ ਸੰਪਰਕ ਕਰਨ ਵਾਲੇ ਗਵਾਹਾਂ ਨੇ ਨਾਂ ਨਾ ਦੱਸਣ ਦੀ ਬੇਨਤੀ ਕੀਤੀ। “ਅਸੀਂ ਉਨ੍ਹਾਂ ਲਈ ਸੁਰੱਖਿਆ ਦੀ ਮੰਗ ਕਰਾਂਗੇ,” ਉਸ ਨੇ ਕਿਹਾ ਕਿ ਭਾਜੜ ਦੇ ਸਿਲਸਿਲੇ 'ਚ ਹੁਣ ਤੱਕ ਮੁੱਖ ਦੋਸ਼ੀ ਦੇਵ ਪ੍ਰਕਾਸ਼ ਮਧੂਕਰ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸ਼ਨੀਵਾਰ ਨੂੰ ਹਾਥਰਸ ਪੁਲਸ ਨੇ ਕਿਹਾ ਕਿ ਉਹ ਇਕ ਰਾਜਨੀਤਕ ਪਾਰਟੀ ਦੁਆਰਾ 'ਸਤਿਸੰਗ' ਦੇ ਸ਼ੱਕੀ ਫੰਡਿੰਗ ਦੀ ਵੀ ਜਾਂਚ ਕਰ ਰਹੀ ਹੈ ਜਿਸ ਵਿਚ ਸਖਤ ਸੰਭਵ ਕਾਰਵਾਈ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ : ਦਿੱਲੀ 'ਚ ਨਾਈਜੀਰੀਆ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਸ਼ੁਰੂ

ਅਧਿਕਾਰੀਆਂ ਨੇ ਕਿਹਾ ਕਿ ਮਧੂਕਰ 'ਸਤਿਸੰਗ' ਦਾ ਮੁੱਖ ਆਯੋਜਕ ਅਤੇ ਫੰਡ ਇਕੱਠਾ ਕਰਨ ਵਾਲਾ ਸੀ ਜਿੱਥੇ 80 ਹਜ਼ਾਰ ਦੀ ਇਜਾਜ਼ਤ ਸੀਮਾ ਦੇ ਵਿਰੁੱਧ 2.5 ਲੱਖ ਤੋਂ ਵੱਧ ਲੋਕ ਇਕੱਠੇ ਹੋਏ ਸਨ। ਸਥਾਨਕ ਸਿਕੰਦਰਾ ਰਾਓ ਪੁਲਸ ਸਟੇਸ਼ਨ ਵਿਚ ਦਰਜ ਐੱਫਆਈਆਰ ਵਿਚ ਬਾਬਾ ਦਾ ਨਾਂ ਮੁਲਜ਼ਮ ਵਜੋਂ ਨਹੀਂ ਹੈ। ਇਹ ਪੁੱਛੇ ਜਾਣ 'ਤੇ ਕਿ ਕੀ ਸੂਰਜਪਾਲ ਉਰਫ਼ 'ਭੋਲੇ ਬਾਬਾ' ਤੋਂ ਵੀ ਪੁੱਛਗਿੱਛ ਕੀਤੀ ਜਾਵੇਗੀ ਤਾਂ ਜਾਂਚ ਕਮਿਸ਼ਨ ਦੇ ਮੈਂਬਰ ਨੇ ਕਿਹਾ ਕਿ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਗਠਿਤ ਨਿਆਂਇਕ ਕਮਿਸ਼ਨ ਆਪਣੀ ਜਾਂਚ ਲਈ ਜ਼ਰੂਰੀ ਕਿਸੇ ਨਾਲ ਵੀ ਗੱਲ ਕਰੇਗਾ।

ਇਸ ਦੇ ਨਾਲ ਹੀ ਕਮਿਸ਼ਨ ਦੇ ਚੇਅਰਮੈਨ ਅਤੇ ਇਲਾਹਾਬਾਦ ਹਾਈ ਕੋਰਟ ਦੇ ਸੇਵਾਮੁਕਤ ਜੱਜ ਬ੍ਰਿਜੇਸ਼ ਕੁਮਾਰ ਸ਼੍ਰੀਵਾਸਤਵ ਨੇ ਹਾਥਰਸ ਵਿਚ ਦੱਸਿਆ ਕਿ ਕਮਿਸ਼ਨ ਜਲਦੀ ਹੀ ਇਕ ਜਨਤਕ ਨੋਟਿਸ ਜਾਰੀ ਕਰੇਗਾ, ਜਿਸ ਵਿਚ ਸਥਾਨਕ ਲੋਕਾਂ ਅਤੇ ਗਵਾਹਾਂ ਨੂੰ ਭਾਜੜ ਨਾਲ ਸਬੰਧਤ ਕੋਈ ਵੀ ਸਬੂਤ ਸਾਂਝਾ ਕਰਨ ਲਈ ਕਿਹਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 

 


author

DILSHER

Content Editor

Related News