Medical Leave ਦਾ ਨਾਜਾਇਜ਼ ਫ਼ਾਇਦਾ ਉਠਾਉਣ ਵਾਲੇ ਹੋ ਜਾਓ ਸਾਵਧਾਨ, ਜਾਰੀ ਹੋ ਗਏ ਨਵੇਂ ਨਿਯਮ
Monday, Jul 08, 2024 - 04:34 AM (IST)
ਲੁਧਿਆਣਾ (ਵਿੱਕੀ)- ਛੁੱਟੀ ਦਾ ਨਾਜਾਇਜ਼ ਫਾਇਦਾ ਚੁੱਕਣ ਵਾਲਿਆਂ ਖਿਲਾਫ਼ ਸਿੱਖਿਆ ਵਿਭਾਗ ਨੇ ਸਖ਼ਤੀ ਸ਼ੁਰੂ ਕਰ ਦਿੱਤੀ ਹੈ। ਸਕੂਲ ਸਿੱਖਿਆ ਵਿਭਾਗ ਨੇ ਮੈਡੀਕਲ ਛੁੱਟੀ ਲੈਣ ਦੇ ਨਿਯਮਾਂ ’ਚ ਬਦਲਾਅ ਕੀਤੇ ਹਨ। ਹੁਣ ਇਕ ਜਾਂ ਉਸ ਤੋਂ ਜ਼ਿਆਦਾ ਦਿਨ ਦੀ ਛੁੱਟੀ ਲੈਣ ’ਤੇ ਕਰਮਚਾਰੀਆਂ ਨੂੰ 2 ਸਰਟੀਫਿਕੇਟ ਜਮ੍ਹਾ ਕਰਵਾਉਣੇ ਪੈਣਗੇ।
ਇਨ੍ਹਾਂ 'ਚੋਂ ਪਹਿਲਾ ਮੈਡੀਕਲ ਸਰਟੀਫਿਕੇਟ ਹੈ, ਜੋ ਡਾਕਟਰ ਵੱਲੋਂ ਜਾਰੀ ਕੀਤਾ ਗਿਆ ਹੋਵੇ ਅਤੇ ਦੂਜਾ ਹੈ ਫਿਟਨੈੱਸ ਸਰਟੀਫਿਕੇਟ। ਛੁੱਟੀ ਲੈਣ ਲਈ ਹੁਣ ਇਹ ਦੋਵੇਂ ਪ੍ਰਮਾਣ-ਪੱਤਰ ਬਲਾਕ ਦਫ਼ਤਰ ’ਚ ਜਮ੍ਹਾ ਕਰਵਾਉਣੇ ਪੈਣਗੇ। ਇਹ ਬਦਲਾਅ ਇਸ ਲਈ ਕੀਤਾ ਗਿਆ ਹੈ ਤਾਂ ਕਿ ਕਰਮਚਾਰੀ ਮੈਡੀਕਲ ਛੁੱਟੀ ਦਾ ਦੁਰਉਪਯੋਗ ਨਾ ਕਰਨ ਅਤੇ ਸਕੂਲਾਂ ’ਚ ਹਾਜ਼ਰੀ ਯਕੀਨੀ ਹੋ ਸਕੇ।
ਇਹ ਵੀ ਪੜ੍ਹੋ- ਘਰੋਂ ਡਿਊਟੀ 'ਤੇ ਗਿਆ PRTC ਦਾ ਕੰਡਕਟਰ ਹੋਇਆ ਲਾਪਤਾ, ਜਿਸ ਹਾਲ 'ਚ ਮਿਲਿਆ, ਦੇਖ ਉੱਡੇ ਸਭ ਦੇ ਹੋਸ਼
ਜਾਣਕਾਰੀ ਅਨੁਸਾਰ ਸਕੂਲ ਸਿੱਖਿਆ ਵਿਭਾਗ ਵੱਲੋਂ ਸਾਰੇ ਸੈਂਟਰ ਹੈੱਡ ਟੀਚਰਸ ਅਤੇ ਸਕੂਲ ਮੁਖੀਆਂ ਨੂੰ ਪੱਤਰ ਭੇਜ ਕੇ ਮੈਡੀਕਲ ਛੁੱਟੀ ਦੇ ਸਬੰਧ ’ਚ ਨਵੀਂ ਹਿਦਾਇਤ ਜਾਰੀ ਕਰ ਦਿੱਤੀ ਗਈ ਹੈ। ਮੈਡੀਕਲ ਛੁੱਟੀ ਪੂਰੀ ਹੋਣ ਤੋਂ ਬਾਅਦ ਕਰਮਚਾਰੀ ਨੂੰ ਪਹਿਲਾਂ ਬਲਾਕ ਦਫਤਰ ’ਚ ਫਿਟਨੈੱਸ ਸਰਟੀਫਿਕੇਟ ਜਮ੍ਹਾ ਕਰਾਉਣਾ ਪਵੇਗਾ, ਫਿਰ ਸਕੂਲ ’ਚ ਹਾਜ਼ਰ ਹੋਣਾ ਹੋਵੇਗਾ।
ਇਹ ਵੀ ਪੜ੍ਹੋ- ਪਹਿਲੀ ਪਤਨੀ ਨੂੰ ਕਤਲ ਕਰ ਕੱਟ ਚੁੱਕਾ ਸੀ 10 ਸਾਲ ਜੇਲ੍ਹ, ਹੁਣ ਦੂਜੀ ਨੂੰ ਵੀ ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e