ਹਾਥਰਸ ਤੇ ਗੁਜਰਾਤ ਤੋਂ ਬਾਅਦ ਕੱਲ੍ਹ ਅਸਾਮ-ਮਨੀਪੁਰ ਦਾ ਦੌਰਾ ਕਰਨਗੇ ਰਾਹੁਲ ਗਾਂਧੀ
Monday, Jul 08, 2024 - 03:26 AM (IST)
ਗੁਹਾਟੀ : ਕਾਂਗਰਸ ਨੇਤਾ ਰਾਹੁਲ ਗਾਂਧੀ ਸੋਮਵਾਰ ਨੂੰ ਅਸਾਮ ਦੇ ਹੜ੍ਹ ਪੀੜਤਾਂ ਨਾਲ ਮੁਲਾਕਾਤ ਕਰਨਗੇ। ਪਾਰਟੀ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ। ਰਾਹੁਲ ਹਿੰਸਾ ਪ੍ਰਭਾਵਿਤ ਮਨੀਪੁਰ ਜਾਂਦੇ ਸਮੇਂ ਸਵੇਰੇ ਅਸਾਮ ਦੇ ਕਛਾਰ ਜ਼ਿਲ੍ਹੇ ਦੇ ਸਿਲਚਰ ਵਿਚ ਕੁੰਭੀਗ੍ਰਾਮ ਹਵਾਈ ਅੱਡੇ 'ਤੇ ਪਹੁੰਚਣਗੇ।
ਸੂਬਾ ਕਾਂਗਰਸ ਦੇ ਇਕ ਬੁਲਾਰੇ ਨੇ ਦੱਸਿਆ, ''ਹਵਾਈ ਅੱਡੇ ਤੋਂ ਰਾਹੁਲ ਗਾਂਧੀ ਲਖੀਪੁਰ ਵਿਚ ਹੜ੍ਹ ਰਾਹਤ ਕੈਂਪ ਅਤੇ ਉਥੇ ਸ਼ਰਨ ਲੈਣ ਵਾਲੇ ਲੋਕਾਂ ਨਾਲ ਗੱਲਬਾਤ ਕਰਨਗੇ।'' ਉਨ੍ਹਾਂ ਨੇ ਕਿਹਾ ਕਿ ਇਹ ਕੈਂਪ ਉਸ ਮਾਰਗ 'ਤੇ ਹੈ, ਜਿਸ ਤੋਂ ਗਾਂਧੀ ਮਨੀਪੁਰ ਦੇ ਜਿਰੀਬਾਮ ਜ਼ਿਲ੍ਹੇ ਵਿਚ ਜਾਣਗੇ। ਅਸਾਮ ਦੇ 28 ਜ਼ਿਲ੍ਹਿਆਂ ਵਿਚ ਕਰੀਬ 22.70 ਲੱਖ ਲੋਕ ਹੜ੍ਹ ਨਾਲ ਪ੍ਰਭਾਵਿਤ ਹੋਏ ਹਨ। ਸੂਬੇ ਵਿਚ ਇਸ ਸਾਲ ਹੜ੍ਹ, ਜ਼ਮੀਨ ਖਿਸਕਣ ਅਤੇ ਤੂਫ਼ਾਨ ਵਿਚ ਕੁਲ 78 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ : ਦਿੱਲੀ 'ਚ ਨਾਈਜੀਰੀਆ ਦੇ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, ਪੁਲਸ ਵੱਲੋਂ ਦੋਸ਼ੀਆਂ ਦੀ ਭਾਲ ਸ਼ੁਰੂ
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਜਿਰੀਬਾਮ ਤੋਂ ਸਿਲਚਰ ਹਵਾਈ ਅੱਡੇ 'ਤੇ ਪਰਤਣਗੇ ਅਤੇ ਮਨੀਪੁਰ ਦੌਰੇ ਦੇ ਅਗਲੇ ਪੜਾਅ ਲਈ ਇੰਫਾਲ ਲਈ ਉਡਾਣ ਭਰਨਗੇ। ਲੋਕ ਸਭਾ ਵਿਚ ਵਿਰੋਧੀ ਧਿਰ ਦਾ ਨੇਤਾ ਬਣਨ ਤੋਂ ਬਾਅਦ ਇਹ ਰਾਹੁਲ ਗਾਂਧੀ ਦੀ ਦੀ ਪੂਰਬ-ਉੱਤਰ ਦੀ ਪਹਿਲੀ ਯਾਤਰਾ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8