NDA ਨੂੰ 400 ਤੋਂ ਵੱਧ ਸੀਟਾਂ ਮਿਲਦੀਆਂ ਤਾਂ PoK ਦਾ ਭਾਰਤ ''ਚ ਸ਼ਾਮਿਲ ਹੋਣਾ ਸੰਭਵ ਹੋ ਸਕਦਾ ਸੀ : ਕੇਂਦਰੀ ਮੰਤਰੀ

Monday, Jul 08, 2024 - 04:03 AM (IST)

NDA ਨੂੰ 400 ਤੋਂ ਵੱਧ ਸੀਟਾਂ ਮਿਲਦੀਆਂ ਤਾਂ PoK ਦਾ ਭਾਰਤ ''ਚ ਸ਼ਾਮਿਲ ਹੋਣਾ ਸੰਭਵ ਹੋ ਸਕਦਾ ਸੀ : ਕੇਂਦਰੀ ਮੰਤਰੀ

ਅਕੋਲਾ : ਕੇਂਦਰੀ ਮੰਤਰੀ ਅਤੇ ਸ਼ਿਵ ਸੈਨਾ ਸਾਂਸਦ ਪ੍ਰਤਾਪਰਾਓ ਜਾਧਵ ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਜੇਕਰ ਰਾਸ਼ਟਰੀ ਡੈਮੋਕ੍ਰੇਟਿਕ ਅਲਾਇੰਸ (ਐੱਨਡੀਏ) ਲੋਕ ਸਭਾ ਚੋਣਾਂ ਵਿਚ 400 ਤੋਂ ਜ਼ਿਆਦਾ ਸੀਟਾਂ ਜਿੱਤਦਾ ਤਾਂ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਨੂੰ ਭਾਰਤ ਵਿਚ ਸ਼ਾਮਿਲ ਕਰਨਾ ਅਤੇ 1962 ਵਿਚ ਚੀਨ ਵਲੋਂ ਕਬਜ਼ੇ ਵਿਚ ਲਈ ਗਈ ਜ਼ਮੀਨ ਨੂੰ ਵਾਪਸ ਲੈਣਾ ਸੰਭਵ ਹੋ ਜਾਂਦਾ। ਅਕੋਲਾ ਵਿਚ ਮਹਾਯੁਤੀ ਗੱਠਜੋੜ ਵੱਲੋਂ ਆਯੋਜਿਤ ਸਨਮਾਨ ਸਮਾਰੋਹ ਵਿਚ ਬੋਲਦਿਆਂ ਜਾਧਵ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੰਬੇ ਸਮੇਂ ਤੋਂ ਪੀਓਕੇ ਨੂੰ ਭਾਰਤ ਦੇ ਨਕਸ਼ੇ ਵਿਚ ਸ਼ਾਮਲ ਕਰਨ ਦਾ ਸੁਪਨਾ ਦੇਖ ਰਹੇ ਹਨ।

ਇਹ ਵੀ ਪੜ੍ਹੋ : ਆਂਧਰ ਪ੍ਰਦੇਸ਼ ‘ਚ ਸੀਮੈਂਟ ਫੈਕਟਰੀ ‘ਚ ਧਮਾਕਾ, 15 ਮਜ਼ਦੂਰ ਜ਼ਖਮੀ

ਆਯੁਸ਼ ਅਤੇ ਜਨ ਸਿਹਤ ਅਤੇ ਪਰਿਵਾਰ ਭਲਾਈ ਰਾਜ ਮੰਤਰੀ ਨੇ ਕਿਹਾ, “ਪੀਓਕੇ ਭਾਰਤ ਦਾ ਅਨਿੱਖੜਵਾਂ ਅੰਗ ਹੋਣ ਦੇ ਬਾਵਜੂਦ ਪਾਕਿਸਤਾਨ ਦੇ ਕੰਟਰੋਲ ਵਿਚ ਹੈ। ਭਾਰਤ ਦਾ ਟੀਚਾ 1962 ਦੀ ਜੰਗ ਦੌਰਾਨ ਚੀਨ ਦੁਆਰਾ ਕਬਜ਼ੇ ਵਿਚ ਕੀਤੀ ਗਈ ਜ਼ਮੀਨ ਨੂੰ ਮੁੜ ਹਾਸਲ ਕਰਨਾ ਵੀ ਹੈ। ਜੇਕਰ NDA ਨੇ 400 ਤੋਂ ਵੱਧ ਸੀਟਾਂ (ਹਾਲੀਆ ਲੋਕ ਸਭਾ ਚੋਣਾਂ ਵਿਚ) ਜਿੱਤੀਆਂ ਹੁੰਦੀਆਂ ਤਾਂ ਇਹ ਦੋ ਤਿਹਾਈ ਬਹੁਮਤ ਹਾਸਲ ਕਰ ਲੈਂਦਾ, ਜਿਸ ਨਾਲ ਇਹ ਇੱਛਾਵਾਂ ਸੰਭਵ ਹੋ ਸਕਦੀਆਂ ਸਨ।"

ਬੁਲਢਾਨਾ ਦੇ ਸੰਸਦ ਮੈਂਬਰ ਨੇ ਦੋਸ਼ ਲਾਇਆ ਕਿ ਝੂਠਾ ਪ੍ਰਚਾਰ ਕੀਤਾ ਗਿਆ ਕਿ ਜੇਕਰ ਮੋਦੀ ਸੱਤਾ 'ਚ ਵਾਪਸ ਆਏ ਤਾਂ ਸੰਵਿਧਾਨ ਬਦਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੰਵਿਧਾਨ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਇੰਦਰਾ ਗਾਂਧੀ ਦੁਆਰਾ 1975 ਵਿਚ ਲਗਾਈ ਗਈ ਐਮਰਜੈਂਸੀ ਨੂੰ ਸੰਵਿਧਾਨ ਨੂੰ ਤੋੜਨ ਦੀ ਇਕ ਅਸਲੀ ਉਦਾਹਰਣ ਦੱਸਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


author

DILSHER

Content Editor

Related News