ਵਧਦਾ ਜਾ ਰਿਹੈ ਆਵਾਰਾ ਕੁੱਤਿਆਂ ਦਾ ਕਹਿਰ, ਇਕੋ ਦਿਨ 3 ਸਾਲਾ ਬੱਚੀ ਸਣੇ 7 ਵਿਅਕਤੀਆਂ ਨੂੰ ਬਣਾਇਆ ਸ਼ਿਕਾਰ
Monday, Jul 08, 2024 - 03:29 AM (IST)
ਅਬੋਹਰ (ਸੁਨੀਲ)– ਸ਼ਹਿਰ ਵਿਚ ਬੇਸਹਾਰਾ ਪਸ਼ੂਆਂ ਤੋਂ ਬਾਅਦ ਹੁਣ ਆਵਾਰਾ ਕੁੱਤਿਆਂ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਕੁੱਤਿਆਂ ਵੱਲੋਂ ਵਿਅਕਤੀਆਂ ਨੂੰ ਵੱਢਣ ਦੇ 7 ਮਾਮਲੇ ਸਰਕਾਰੀ ਹਸਪਤਾਲ ’ਚ ਪੁੱਜੇ ਅਤੇ ਜਿਨ੍ਹਾਂ ਨੂੰ ਰੇਬੀਜ਼ ਦੇ ਟੀਕੇ ਲਾਏ ਗਏ। ਜਾਣਕਾਰੀ ਅਨੁਸਾਰ 74 ਸਾਲਾ ਮਾਇਆ ਦੇਵੀ ਪਤਨੀ ਜਗਦੀਸ਼ ਵਾਸੀ ਬਠਿੰਡਾ ਰਾਮਦੇਵ ਨਗਰੀ ’ਚ ਆਪਣੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ ਕਿ ਉਸ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਇਸ ਤੋਂ ਇਲਾਵਾ 16 ਸਾਲਾ ਵਿਸ਼ਾਲ ਪੁੱਤਰ ਸੁਭਾਸ਼ ਵਾਸੀ ਅਜ਼ੀਮਗੜ੍ਹ ਨੂੰ ਵੀ ਕੁੱਤੇ ਨੇ ਵੱਢ ਲਿਆ।
ਇਸ ਦੇ ਨਾਲ ਹੀ ਸ਼ਸ਼ੀਪਾਲ ਪੁੱਤਰ ਹਰਨੇਕ ਵਾਸੀ ਨਵੀਂ ਅਬਾਦੀ ਅਤੇ 16 ਸਾਲਾ ਹਿੰਮਤ ਪੁੱਤਰ ਕਾਸ਼ੀ ਰਾਮ ਵਾਸੀ ਜੀਵਨ ਨਗਰ ਨੂੰ ਵੀ ਅਵਾਰਾ ਕੁੱਤਿਆਂ ਨੇ ਆਪਣਾ ਨਿਸ਼ਾਨਾ ਬਣਾ ਲਿਆ। ਇਸ ਤੋਂ ਇਲਾਵਾ 3 ਸਾਲਾ ਮਾਸੂਮ ਬੱਚੀ ਹਰਨੂਰ ਪੁੱਤਰੀ ਚੰਦਰਭਾਨ ਵਾਸੀ ਪਿੰਡ ਸੱਪਾਂਵਾਲੀ ਆਪਣੇ ਘਰ ਦੇ ਬਾਹਰ ਖੇਡ ਰਹੀ ਸੀ ਤਾਂ ਉਸ ਨੂੰ ਕੁੱਤਿਆਂ ਨੇ ਵੱਢ ਲਿਆ।
ਇਕ ਹੋਰ ਮਾਮਲੇ ’ਚ ਤਾਰਾ ਚੰਦ ਪੁੱਤਰ ਰਾਮਜੀ ਲਾਲ ਵਾਸੀ ਡੰਗਰਖੇੜਾ ਅਤੇ ਅਮਿਤ ਪੁੱਤਰ ਸ਼ਿਵ ਨਰਾਇਣ ਵਾਸੀ ਜੰਡਵਾਲਾ ਹਨੂੰਮੰਤਾ ਨੂੰ ਆਵਾਰਾ ਕੁੱਤੇ ਨੇ ਵੱਢ ਲਿਆ। ਸਾਰਿਆਂ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿਥੇ ਸਾਰਿਆਂ ਨੂੰ ਰੇਬੀਜ਼ ਦਾ ਟੀਕਾਕਰਨ ਕਰ ਕੇ ਘਰ ਭੇਜ ਦਿੱਤਾ ਗਿਆ।
ਇਹ ਵੀ ਪੜ੍ਹੋ- ਘਰੋਂ ਡਿਊਟੀ 'ਤੇ ਗਿਆ PRTC ਦਾ ਕੰਡਕਟਰ ਹੋਇਆ ਲਾਪਤਾ, ਜਿਸ ਹਾਲ 'ਚ ਮਿਲਿਆ, ਦੇਖ ਉੱਡੇ ਸਭ ਦੇ ਹੋਸ਼
ਦੂਜੇ ਪਾਸੇ ਸੈਨੇਟਰੀ ਇੰਸਪੈਕਟਰ ਕਰਤਾਰ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਕਮ ਜ਼ਿਲਾ ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਦੇ ਹੁਕਮਾਂ ’ਤੇ ਨਿਗਮ ਦੀ ਹਾਊਸ ਮੀਟਿੰਗ ’ਚ ਸ਼ੈਲਟਰ ਹੋਮ ਬਣਾਉਣ ਦਾ ਪ੍ਰਸਤਾਵ ਪਾਸ ਕੀਤਾ ਗਿਆ ਹੈ। ਜਿਸ ਦਾ ਜਲਦੀ ਹੀ ਨਿਰਮਾਣ ਕਰਵਾਇਆ ਜਾਵੇਗਾ ਅਤੇ ਫਿਰ ਨਸਬੰਦੀ ਮੁਹਿੰਮ ਚਲਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਰੈਬੀਜ਼ ਤੋਂ ਬਚਾਅ ਲਈ ਕੁੱਤਿਆਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ, ਇਹ ਮੁਹਿੰਮ ਗਰਮੀ ਕਾਰਨ ਬੰਦ ਕਰ ਦਿੱਤੀ ਗਈ ਸੀ ਪਰ ਹੁਣ ਦੁਬਾਰਾ ਸ਼ੁਰੂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਇਕੱਲੇ ਜੂਨ ਮਹੀਨੇ ’ਚ ਹੀ ਆਵਾਰਾ ਕੁੱਤਿਆਂ ਨੇ 320 ਦੇ ਕਰੀਬ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਸੀ। ਸਰਕਾਰੀ ਹਸਪਤਾਲ ਦੀ ਟੀਕਾਕਰਨ ਇੰਚਾਰਜ ਰਿਤੂ ਬਾਲਾ ਨੇ ਦੱਸਿਆ ਕਿ ਪਿੰਡਾਂ ਅਤੇ ਸ਼ਹਿਰਾਂ ਵਿਚੋਂ ਰੋਜ਼ਾਨਾ ਕੁੱਤਿਆਂ ਦੇ ਵੱਢਣ ਦੇ 15 ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ।
ਇਹ ਵੀ ਪੜ੍ਹੋ- ਪਹਿਲੀ ਪਤਨੀ ਨੂੰ ਕਤਲ ਕਰ ਕੱਟ ਚੁੱਕਾ ਸੀ 10 ਸਾਲ ਜੇਲ੍ਹ, ਹੁਣ ਦੂਜੀ ਨੂੰ ਵੀ ਕੈਂਚੀਆਂ ਮਾਰ ਕੇ ਉਤਾਰਿਆ ਮੌਤ ਦੇ ਘਾਟ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e