ਬ੍ਰਿਟੇਨ ਦੇ ਨਾਲ 1500 ਕਰੋੜ ਰੁਪਏ ਨਿਵੇਸ਼ ਦੇ 10 ਸਮਝੌਤਿਆਂ ''ਤੇ ਦਸਤਖਤ : ਖੱਟੜ

05/16/2018 7:06:16 PM

ਚੰਡੀਗੜ੍ਹ— ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਬੁੱਧਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਬ੍ਰਿਟੇਨ ਯਾਤਰਾ ਦੇ ਦੌਰਾਨ ਵੱਖ-ਵੱਖ ਕੰਪਨੀਆਂ ਦੇ ਨਾਲ ਕਈ ਖੇਤਰਾਂ 'ਚ ਲਗਭਗ 1500 ਕਰੋੜ ਰੁਪਏ ਦੇ ਨਿਵੇਸ਼ ਦੇ 10 ਸਮਝੌਤਿਆਂ 'ਤੇ ਦਸਤਖਤ ਹੋਏ ਹਨ ਤੇ ਇਨ੍ਹਾਂ ਦੇ ਲਾਗੂ ਹੋਣ ਤੋਂ ਬਾਅਦ ਕਰੀਬ 1 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬ੍ਰਿਟੇਨ ਯਾਤਰਾ ਤੋਂ ਪਰਤੇ ਖੱਟੜ ਨੇ ਇਥੇ ਇਕ ਪੱਤਰਕਾਰ ਸੰਮੇਲਨ 'ਚ ਇਹ ਜਾਣਕਾਰੀ ਦਿੱਤੀ।
ਉਨ੍ਹਾਂ ਦੇ ਨਾਲ ਇਕ ਉੱਚ-ਪੱਧਰੀ ਵਫਦ ਵੀ ਇਜ਼ਰਾਇਲ ਤੇ ਬ੍ਰਿਟੇਨ ਦੀ 9 ਦਿਨ ਦੀ ਯਾਤਰਾ 'ਤੇ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਹਾਊਸ ਆਫ ਲਾਰਡਸ 'ਚ ਲਾਰਡ ਰਾਜ ਲੁੰਬਾ ਦੇ ਨਾਲ ਬੈਠਕ ਦੇ ਦੌਰਾਨ 6 ਸਮਝੋਤਿਆਂ 'ਤੇ ਦਸਤਖਤ ਕੀਤੇ। ਇਨ੍ਹਾਂ 'ਚ ਪੋਂਟਾਕ ਦੇ ਨਾਲ ਫਿਨਟੇਕ, ਸਮਾਰਟ ਸਿਟੀਜ਼ ਤੇ ਐਮਜ਼ਿੰਗ ਟੈਕਨਾਲੋਜੀ 'ਤੇ ਧਿਆਨ ਕੇਂਦ੍ਰਿਤ ਕਰਦੇ ਹੋਏ, ਯੂ.ਕੇ. ਇੰਡੀਆ ਗਲੋਬਲ ਬਿਜ਼ਨਸ ਲਿਮਟਡ ਦੇ ਨਾਲ ਤਕਨੀਕੀ ਟ੍ਰਾਂਸਫਰ ਨੂੰ ਉਤਸ਼ਾਹਿਤ ਕਰਨ, ਸਮਰਥਨ ਸੇਵਾਵਾਂ ਤੇ ਵਿਸ਼ੇਸ਼ ਕਰਕੇ ਏਅਰੋਸਪੇਸ ਤੇ ਰੱਖਿਆ ਖੇਤਰਾਂ 'ਤੇ ਕੇਂਦ੍ਰਿਤ ਬ੍ਰਿਟੇਨ/ਯੂਰਪ ਕੰਪਨੀਆਂ ਦੀ ਸਥਾਪਨਾ, ਜੈਲਬਾ ਲਿਮਟਡ ਤੇ ਏਯੂ ਕੈਪੀਟਲ ਪਾਰਟਮਰ ਲਿਮਟਡ ਦੇ ਨਾਲ ਇੰਟਰਨੈੱਟ ਆਫ ਥਿੰਗਸ ਉਪਕਰਨ, ਗੁਰੂਗ੍ਰਾਮ 'ਚ 10 ਮਿਲੀਅਨ ਪਾਊਂਡ ਸਟਲਿੰਗ ਦੇ ਨਿਵੇਸ਼ ਦੇ ਨਾਲ ਵਿਕਾਸ ਕੇਂਦਰ ਸਥਾਪਿਤ ਕਰਨ ਤੇ 50 ਮਿਲੀਅਨ ਪਾਊਂਡ ਸਟਲਿੰਗ ਦੇ ਨਿਵੇਸ਼ ਨਾਲ ਆਈ.ਓ.ਟੀ. ਹਾਰਡਵੇਅਰ ਦੇ ਨਿਰਮਾਣ, ਗੁਡਬਾਕਸ ਦੇ ਨਾਲ ਹਰਿਆਣਾ 'ਚ ਪੁਨਰਨਿਰਮਾਣ ਤੇ ਸੇਵਾਵਾਂ ਦੀ ਆਊਟਸੈਟਿੰਗ ਆਦਿ ਸਮਝੋਤਿਆਂ 'ਤੇ ਦਸਤਖਤ ਕੀਤੇ ਗਏ ਹਨ।
ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ 'ਚ ਹੁਨਰ ਵਿਕਾਸ 'ਚ ਸਹਿਯੋਗ ਕਰਨ ਦੇ ਲਈ ਵੀ ਇਕ ਸਮਝੋਤੇ 'ਤੇ ਦਸਤਖਤ ਕੀਤੇ ਗਏ ਹਨ। ਲੰਡਨ 'ਚ ਸੈਂਟਰਲ ਸਿਟੀ ਕਾਲਜ ਗੁਰੱਪ 16-17 ਸਾਲ ਦੇ ਬੱਚਿਆਂ ਤੇ ਨੌਜਵਾਨ ਵਿਦਿਆਰਥੀਆਂ ਦੇ ਲਈ ਏ-ਲੈਵਲ, ਬੀਟੀਈਸੀ, ਅਪਰੇਂਟਿਸਸ਼ਿਪ, ਫਾਊਂਡੇਸ਼ਨ ਡਿਗਰੀ, ਉੱਚ ਸਿੱਖਿਆ ਤੱਕ ਪਹੁੰਚ ਤੇ ਰੁਜ਼ਗਾਰ ਸਿਖਲਾਈ ਦੀ ਇਕ ਚੇਨ ਚਲਾਉਂਦਾ ਹੈ। ਇਹ ਕਾਲਜ ਹਰਿਆਣਾ ਹੁਨਰ ਵਿਕਾਸ ਪ੍ਰੋਗਰਾਮਾਂ ਦੇ ਲਈ ਆਪਣੀਆਂ ਵਿਸ਼ੇਸ਼ ਸੇਵਾਵਾਂ ਨੂੰ ਸਾਂਝਾ ਕਰੇਗਾ।


Related News