ਸ਼ਤਰੰਜ : ਭਾਰਤ ਦਾ ਨਾਰਾਇਣ ਸ਼੍ਰੀਨਾਥ ਸਿੰਗਲ ਬੜ੍ਹਤ ''ਤੇ

05/22/2018 9:34:51 AM

ਕੋਲਕਾਤਾ— ਕੋਲਕਾਤਾ ਇੰਟਰਨੈਸ਼ਨਲ ਗ੍ਰੈਂਡ ਮਾਸਟਰ ਸ਼ਤਰੰਜ ਟੂਰਨਾਮੈਂਟ 'ਚ ਭਾਰਤ ਦੇ ਗ੍ਰੈਂਡ ਮਾਸਟਰ ਨਾਰਾਇਣ ਸ਼੍ਰੀਨਾਥ ਨੇ 8ਵੇਂ ਰਾਊਂਡ ਤੋਂ ਬਾਅਦ 7 ਅੰਕ ਹਾਸਲ ਕਰਦਿਆਂ ਸਿੰਗਲ ਬੜ੍ਹਤ ਬਣਾ ਲਈ ਹੈ।
ਉਸ ਨੇ ਭਾਰਤ ਦੇ ਹੀ ਗ੍ਰੈਂਡ ਮਾਸਟਰ ਦੀਪ ਸੇਨਗੁਪਤਾ ਨੂੰ ਹਰਾਇਆ ਤੇ ਆਪਣੇ ਨੇੜਲੇ ਵਿਰੋਧੀ ਤੋਂ ਅੱਧਾ ਅੰਕ ਦੀ ਬੜ੍ਹਤ ਬਣਾ ਲਈ ਹੈ। ਜੇਕਰ ਉਹ ਆਖਰੀ ਰਾਊਂਡ ਵਿਚ ਜਿੱਤ ਦਰਜ ਕਰਦਾ ਹੈ ਤਾਂ ਉਸ ਦਾ ਖਿਤਾਬ ਜਿੱਤਣਾ ਤੈਅ ਹੈ। ਹੋਰਨਾਂ ਨਤੀਜਿਆਂ 'ਚ ਟਾਪ ਸੀਡ ਇੰਗਲੈਂਡ ਦੇ ਨਾਈਜਲ ਸ਼ਾਰਟ ਨੇ ਭਾਰਤ ਦੇ ਸੰਦੀਪਨ ਚੰਦਰਾ ਨਾਲ ਡਰਾਅ ਖੇਡਿਆ ਤੇ ਹੁਣ ਉਹ 6.5 ਅੰਕਾਂ ਨਾਲ ਦੂਜੇ ਸਥਾਨ 'ਤੇ ਹੈ। Àਨ੍ਹਾਂ ਤੋਂ ਇਲਾਵਾ ਭਾਰਤ ਦਾ ਸ਼ਿਆਮ ਸੁੰਦਰ, ਅਰਜੁਨ ਐਰਗਾਸੀ, ਦੀਪਨ ਚੱਕਰਵਰਤੀ ਵੀ 6.5 ਅੰਕਾਂ 'ਤੇ ਹਨ।


Related News