ਸਾਲ ਭਰ ''ਚ 50 ਮਸ਼ਹੂਰ ਰੈਸਟੋਰੈਂਟਸ ਅਤੇ ਬਰਗਰ ਆਊਟਲੈਟਸ ਨੂੰ ਲੱਗਾ ਤਾਲਾ

05/22/2018 3:14:09 PM

ਨਵੀਂ ਦਿੱਲੀ — ਪਿਛਲਾ ਸਾਲ ਰੈਸਟੋਰੈਂਟ ਉਦਯੋਗ ਲਈ ਮੰਦਭਾਗਾ ਰਿਹਾ। ਪਿਛਲੇ 12 ਮਹੀਨਿਆਂ ਦੌਰਾਨ ਦੇਸ਼ ਵਿਚ 50 ਦੇ ਕਰੀਬ ਮਸ਼ਹੂਰ ਕੈਜੁਅਲ ਡਾਇਨਿੰਗ ਰੈਸਟੋਰੈਂਟ ਅਤੇ ਹੈਮਬਰਗਰ ਜੁਆਇੰਟਸ ਬੰਦ ਹੋ ਚੁੱਕੇ ਹਨ । ਲਾਗਤ ਵਧਣ, ਸਸਤੀਆਂ ਦਰਾਂ ਵਾਲੇ ਸਟ੍ਰੀਟ ਆਊਟਲੈਟਸ ਦੀ ਸੰਖਿਆ ਵਧਣ ਅਤੇ ਕਿਰਾਏ ਵਿਚ ਵਾਧੇ ਕਾਰਨ ਇਸ ਉਦਯੋਗ ਨੂੰ ਵੱਡਾ ਧੱਕਾ ਲੱਗਾ ਹੈ। 
ਅਮਰੀਕਾ ਦੇ ਡੋਮੀਨੋਜ਼ ਅਤੇ ਡੰਕਿਨ ਡੌਨੱਟਸ ਦੇ ਭਾਰਤ ਵਿਚ ਸਟੋਰ ਚਲਾਉਣ ਵਾਲੇ ਜੁਬੀਲੈਂਟ ਫੂਡਵਰਕਰਸ ਵਲੋਂ ਸਾਲ ਭਰ ਵਿਚ ਘਾਟੇ ਦੀ ਮਾਰ ਸਹਿ ਰਹੇ 26 ਆਊਟਲੈਟਸ ਬੰਦ ਕਰ ਦਿੱਤੇ ਗਏ ਹਨ। ਟੀ.ਜੀ.ਆਈ. ਫਰਾਈਡੇਜ਼ ਨੇ ਪਿਛਲੇ ਮਹੀਨੇ ਤਿੰਨ ਸਟੋਰ ਬੰਦ ਕੀਤੇ ਜਦੋਂਕਿ ਦੋ ਹੋਰ ਅਮਰੀਕੀ ਚੇਨ ਵੇਂਡੀਜ਼ ਅਤੇ ਕ੍ਰਿਸਪੀ ਕ੍ਰੀਮ ਨੂੰ ਵੀ ਆਪਣੇ-ਆਪਣੇ ਸਟੋਰ ਬੰਦ ਕਰਨੇ ਪਏ। ਜੇ.ਐੱਸ.ਐੱਮ. ਹਾਸਪਿਟੈਲਿਟੀ ਦੀ ਕੈਲੀਫੋਰਨੀਆ ਪਿੱਜ਼ਾ ਕਿਚਨ ਅਤੇ ਦਿੱਲੀ ਦੀ ਕੈਫੇ ਆਊਟ ਆਫ ਦਾ ਬਾਕਸ ਨੂੰ ਵੀ ਆਪਣੇ ਕੁਝ ਸਟੋਰ ਬੰਦ ਕਰਨੇ ਪਏ।
ਫੂਡ ਇੰਡਸਟਰੀਜ਼ ਲਈ ਆਨ ਲਾਈਨ ਪਲੇਟਫਾਰਮ ਟੈਗਟੇਸਟ ਦੀ ਸਥਾਪਨਾ ਕਰਨ ਵਾਲੇ, ਪ੍ਰਾਇਵੇਟ ਇਕੁਇਟੀ ਅਤੇ ਫੂਡ ਇੰਡਸਟਰੀਜ਼ ਦੇ ਦਿੱਗਜ ਜਸਪਾਲ ਸਭਰਵਾਲ ਨੇ ਦੱਸਿਆ, ਮਹਿੰਗਾਈ ਦਰ ਵਧਣ, ਜੀ.ਐੱਸ.ਟੀ. ਸਿਸਟਮ 'ਚ ਇਨਪੁਟ ਕ੍ਰੈਡਿਟ ਵਾਪਸ ਲਏ ਜਾਣ ਅਤੇ ਬਾਜ਼ਾਰ ਵਿਚ ਵਧ ਰਹੇ ਮੁਕਾਬਲੇ ਵਰਗੇ ਕਾਰਨਾਂ ਕਰਕੇ ਵਪਾਰ ਖੇਤਰ ਵਿਚ ਚੁਣੌਤੀਆਂ ਵਧ ਗਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਨੋਟਬੰਦੀ ਤੋਂ ਪਹਿਲਾਂ 2015 ਵਿਚ ਉਦਯੋਗ ਦੀ ਜਿੰਨੀ ਸੇਲ ਰਹੀ ਸੀ ਇਸ ਸਾਲ ਸੇਲ ਉਸ ਤੋਂ ਵੀ ਘੱਟ ਰਹੇਗੀ। 
ਉਦਯੋਗ ਦੀ ਸਮਝ ਰੱਖਣ ਵਾਲਿਆਂ ਦਾ ਕਹਿਣਾ ਹੈ ਕਿ ਭਾਰਤ ਵਿਚ ਹਲਦੀ ਰਾਮ ਵਰਗੇ ਲੋਕਲ ਸਨੈਕਸ ਦੀ ਵਿਕਰੀ ਮੈਕਡੌਨਲਡ ਨਾਲੋਂ ਵਧ ਹੈ। ਇਸ ਲਈ ਭਾਰਤ ਵਿਚ ਹੈਮਬਰਗਰ ਵਰਗੇ ਆਊਟਲੈਟਸ ਲਈ ਬਹੁਤ ਘੱਟ ਸਕੋਪ ਹੈ। ਉਨ੍ਹਾਂ ਨੇ ਦੱਸਿਆ ਕਿ ਪਿਛਲੇ 3-4 ਸਾਲ ਵਿਚ ਜਿਹੜੇ ਵਿਦੇਸ਼ੀ ਬਰਗਰ ਦੀ ਚੇਨ ਭਾਰਤ ਵਿਚ ਆਈ ਉਹ ਹੁਣ ਆਪਣੇ ਬਿਜ਼ਨਸ ਵਿਚ ਬਦਲਾਓ ਲਿਆ ਰਹੇ ਹਨ ਅਤੇ ਭਾਰਤ ਵਿਚ ਟਿਕਣ ਲਈ ਸਹੀ ਮਾਡਲ ਦੀ ਭਾਲ ਕਰ ਰਹੇ ਹਨ। ਇਸ ਦੀ ਇਕ ਮਿਸਾਲ ਅਮਰੀਕੀ ਫੈਟ ਬਰਗਰ ਹੈ, ਜਿਸਨੇ ਗੁੜਗਾਓਂ 'ਚ ਆਪਣੇ ਇਕਲੌਤਾ ਸੋਟਰ ਬੰਦ ਕਰ ਦਿੱਤਾ। ਦੁਨੀਆਂ ਦੀ ਵੱਡੀ ਬਰਗਰ ਚੇਨ 'ਚੋਂ ਇਕ ਵੇਂਡੀਜ਼ ਨੇ ਕਿਹਾ ਕਿ ਉਹ ਭਾਰਤ ਵਿਚ 2019 ਤੱਕ 40-50 ਸਟੋਰ ਖੋਲਣਾ ਚਾਹੁੰਦੀ ਹੈ ਪਰ ਅਜੇ ਉਹ ਸਿਰਫ ਦੋ ਸਟੋਰ ਹੀ ਆਪਰੇਟ ਕਰ ਰਹੀ ਹੈ। ਉਹ ਪਹਿਲਾਂ ਹੀ ਆਪਣੇ 3 ਸਟੋਰ ਬੰਦ ਕਰ ਚੁੱਕੀ ਹੈ।


Related News