ਗੁਆਂਢੀ ਵੱਲੋਂ ਔਰਤ ਨਾਲ ਜਬਰ-ਜ਼ਨਾਹ, ਕੀਤੀ ਕੁੱਟਮਾਰ, ਮਾਮਲਾ ਦਰਜ
Thursday, May 17, 2018 - 05:33 PM (IST)

ਬੁਢਲਾਡਾ (ਬਾਂਸਲ) : ਬੁਢਲਾਡਾ 'ਚ ਇਕ ਵਿਅਕਤੀ ਵਲੋਂ ਮਹਿਲਾ ਨਾਲ ਜਬਰ-ਜ਼ਨਾਹ ਕਰਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਡੀ.ਐੱਸ. ਪੀ. ਰਸ਼ਪਾਲ ਸਿੰਘ ਨੇ ਦੱਸਿਆ ਕਿ ਜ਼ੇਰੇ ਇਲਾਜ ਸਰਕਾਰੀ ਹਸਪਤਾਲ 'ਚ ਦਾਖਲ ਦਲਿਤ ਪੀੜਤ ਔਰਤ ਨੇ ਬਿਆਨ ਦਿੱਤਾ ਹੈ ਕਿ ਪਿੰਡ ਹੀਰੋ ਖੁਰਦ ਦਾ ਹਰਦੇਵ ਸਿੰਘ ਨਾਮ ਦਾ ਵਿਅਕਤੀ ਜੋ ਰਾਤ ਨੂੰ 10 ਵਜੇ ਦੇ ਕਰੀਬ ਉਸ ਦੇ ਘਰ ਦੀ ਕੰਧ ਟੱਪ ਕੇ ਕਮਰੇ 'ਚ ਦਾਖਲ ਹੋ ਗਿਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ ਤੇ ਵਿਰੋਧ ਕਰਨ 'ਤੇ ਦੋਸ਼ੀ ਨੇ ਉਸ ਨਾਲ ਕੁੱਟਮਾਰ ਵੀ ਕੀਤੀ। ਜਦੋਂ ਉਸ ਵੱਲੋਂ ਰੋਲਾ ਪਾਇਆ ਗਿਆ ਤਾਂ ਪਿੰਡ ਦੇ ਲੋਕ ਇੱਕਠੇ ਹੋਣ ਕਾਰਨ ਓਪਰੋਕਤ ਵਿਅਕਤੀ ਫਰਾਰ ਹੋ ਗਿਆ। ਪੁਲਸ ਵੱਲੋਂ ਪੀੜਤ ਔਰਤ ਦੇ ਬਿਆਨ ਦੇ ਆਧਾਰ 'ਤੇ ਧਾਰਾ 457, 376, 323 ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।