ਆਸੁਸ ਜ਼ੈੱਨਫੋਨ 3 ਜ਼ੂਮ ਨੂੰ ਮਿਲੀ ਐਂਡਰਾਇਡ 8.0 ਓਰੀਓ ਅਪਡੇਟ

05/20/2018 6:32:15 PM

ਜਲੰਧਰ-ਆਸੁਸ ਨੇ ਆਪਣੇ ਇਕ ਹੋਰ ਸਮਾਰਟਫੋਨ ਜੈੱਨਫੋਨ 3 ਜੂਮ (ZenFone 3 Zoom) ਲਈ ਹੁਣ ਇਕ ਨਵੀਂ ਸਾਫਟਵੇਅਰ ਅਪਡੇਟ ਰੀਲੀਜ਼ ਕਰ ਦਿੱਤੀ ਹੈ, ਜੋ ਸਮਾਰਟਫੋਨ ਨੂੰ ਐਂਡਰਾਇਡ ਓਰੀਓ 'ਚ ਅਪਗ੍ਰੇਡ ਕਰਦੀ ਹੈ। ਇਹ ਐਂਡਰਾਇਡ ਸਾਫਟਵੇਅਰ ਪ੍ਰਾਪਤ ਕਰਨ ਲਈ ਜ਼ੈੱਨਫੋਨ 3 ਸੀਰੀਜ਼ 'ਚ ਤੀਜਾ ਹੈਂਡਸੈੱਟ ਬਣ ਗਿਆ ਹੈ। ਇਹ ਅਪਡੇਟ ਜੈੱਨ ਯੂ ਆਈ 4.0 (ZenUI 4.0) 'ਤੇ ਆਧਾਰਿਤ ਹੈ ਕਿ ਜ਼ੈੱਨਫੋਨ 3 ਜੂਮ ਪਹਿਲਾਂ ਪ੍ਰਾਪਤ ਹੋਈ ਸੀ। ਓਰੀਓ ਅਪਡੇਟ 'ਚ ਵਰਜਨ ਨੰਬਰ 80.20.179.40 ਅਤੇ ਮਸ਼ਹੂਰ ਐਂਡਰਾਇਡ ਵਰਜਨ ਅਪਡੇਟ ਤੋਂ ਇਲਾਵਾ ਜ਼ੈੱਨਫੋਨ 3 ਜੂਮ 'ਚ ਕੋਈ ਹੋਰ ਆਸੁਸ ਵਿਸ਼ੇਸ ਫੀਚਰਸ ਅਤੇ ਬਦਲਾਅ ਨਹੀਂ ਲਿਆਵੇਗਾ। ਅਪਡੇਟ ਦਾ ਫਾਇਲ ਆਕਾਰ ਬਾਰੇ ਕੋਈ ਵੀ ਜ਼ਿਕਰ ਨਹੀਂ ਕੀਤਾ ਗਿਆ ਹੈ।

 

ਆਸੁਸ ਬਲਾਗ ਪੋਸਟ ਮੁਤਾਬਕ ,''ਸਰਵਰ ਵੱਖ-ਵੱਖ ਸੀਰੀਅਲ ਨੰਬਰ ਨੂੰ ਬੈਂਚ ਦੁਆਰਾ ਅਪਡੇਟ ਨੋਟਿਸ ਭੇਜਦਾ ਹੈ। ਤੁਹਾਡੇ ਲਈ ਐੱਫ. ਓ. ਟੀ. ਏ. (FOTA) ਨੋਟਿਸ ਪ੍ਰਾਪਤ ਕਰਨ ਲਈ ਕੁਝ ਦਿਨ ਲੱਗ ਸਕਦੇ ਹਨ। '' 

 

ਨਵਾਂ ਫਰਮਵੇਅਰ ਅਪਡੇਟ ਸਿਸਟਮ 'ਚ ਚੈੱਕ ਕਰਨ ਲਈ ਸੈਟਿੰਗ 'ਚ ਜਾ ਕੇ ਸੈਟਿੰਗ > ''ਸਿਸਟਮ ਅਪਡੇਟ '' ਨੂੰ ਟੈਪ ਕਰੋ। ਇਹ ਅਪਡੇਟ ਰੀਲੀਜ਼ ਹੋਣ ਤੋਂ ਬਾਅਦ ਹੋਰ ਡਿਫਾਲਟ ਐਪਸ (ਮਿੰਨੀਮੂਵੀ, ਫੋਟੋਕੋਲੇਜ, ਡੂ ਇਟ) ਨੂੰ ਹਟਾ ਕੇ ' ਐਂਡਰਾਇਡ O' 'ਤੇ ਅਪਗ੍ਰੇਡ ਸ਼ਾਮਿਲ ਕੀਤਾ ਜਾਂਦਾ ਹੈ। ਆਸੁਸ ਅਪਡੇਟ ਤੋਂ ਪਹਿਲਾਂ ਆਪਣੇ ਸਾਰੇ ਡਾਟੇ ਨੂੰ ਐੱਸ. ਡੀ. (SD) ਕਾਰਡ 'ਚ ਬੈਕਅਪ ਰੱਖ ਲਉ। ਐਪਲੀਕੇਸ਼ਨ ਡਰਾਅ ਨੂੰ ਐਕਸੈਸ ਕਰਨ ਲਈ ਇਕ ਨਵਾਂ ਸਵਾਈਪ ਅਪ ਸੰਕੇਤ ਸ਼ਾਮਿਲ ਹੈ। 

 

ਆਸੁਸ ਜ਼ੈੱਨਫੋਨ 3 ਜੂਮ ਦੇ ਫੀਚਰਸ-
ਇਹ ਸਮਾਰਟਫੋਨ ਜਨਵਰੀ 2017 'ਚ ਪੇਸ਼ ਕੀਤਾ ਗਿਆ ਸੀ , ਇਸ ਸਮਾਰਟਫੋਨ 'ਚ 5.5 ਇੰਚ ਐੱਚ. ਡੀ. ਅਮੋਲਡ ਡਿਸਪਲੇਅ ਨਾਲ 1080X1920 ਪਿਕਸਲ ਰੈਜ਼ੋਲਿਊਸ਼ਨ ਅਤੇ ਕਾਰਨਿੰਗ ਗੋਰਿਲਾ ਗਲਾਸ 5 ਦੀ ਪ੍ਰੋਟੈਕਸ਼ਨ ਦਿੱਤੀ ਗਈ ਹੈ। ਸਮਾਰਟਫੋਨ 'ਚ 4 ਜੀ. ਬੀ. ਰੈਮ ਨਾਲ 128 ਜੀ. ਬੀ. ਇਨਬਿਲਟ ਸਟੋਰੇਜ ਸ਼ਾਮਿਲ ਹੈ। ਇਸ ਤੋਂ ਇਲਾਵਾ ਸਮਾਰਟਫੋਨ 'ਚ ਡਿਊਲ ਰਿਅਰ ਕੈਮਰਾ 'ਚ ਦੋ 12 ਮੈਗਾਪਿਕਸਲ ਸੈਂਸਰ ਨਾਲ ਐੱਲ. ਈ. ਡੀ. ਫਲੈਸ਼ ਅਤੇ ਫਰੰਟ ਲਈ 13 ਮੈਗਾਪਿਕਸਲ ਕੈਮਰਾ ਦਿੱਤਾ ਗਿਆ ਹੈ। ਸਮਾਰਟਫੋਨ 'ਚ 5,000 ਐੱਮ. ਏ. ਐੱਚ. ਬੈਟਰੀ ਦਿੱਤੀ ਗਈ ਹੈ।


Related News