ਨੀਰਜ ਨੇ ਖੁਦ ਦਾ ਰਾਸ਼ਟਰੀ ਰਿਕਾਰਡ ਤੋੜਿਆ, ਦੋਹਾ ਡਾਇਮੰਡ ਲੀਗ ''ਚ ਚੌਥੇ ਸਥਾਨ ''ਤੇ ਰਹੇ

05/05/2018 9:59:54 AM

ਦੋਹਾ (ਬਿਊਰੋ)— ਭਾਰਤ ਦੇ ਸਟਾਰ ਜੈਵਲਿਨ ਥਰੋਅਰ ਐਥਲੀਟ ਨੀਰਜ ਚੋਪੜਾ ਨੇ ਡਾਇਮੰਡ ਲੀਗ ਸੀਰੀਜ਼ 'ਚ ਅੱਜ ਇੱਥੇ 87.43 ਮੀਟਰ ਜੈਵਲਿਨ ਥਰੋਅ ਕਰਕੇ ਖੁਦ ਦਾ ਰਾਸ਼ਟਰੀ ਰਿਕਾਰਡ ਤੋੜ ਦਿੱਤਾ ਪਰ ਕਈ ਦਿੱਗਜਾਂ ਦੇ ਸਾਹਮਣੇ ਉਨ੍ਹਾਂ ਨੂੰ ਚੌਥੇ ਸਥਾਨ 'ਤੇ ਸਬਰ ਕਰਨਾ ਪਿਆ।

ਰਾਸ਼ਟਰੀ ਖੇਡਾਂ 'ਚ ਸੋਨ ਤਮਗਾ ਜਿੱਤਣ ਵਾਲੇ ਨੀਰਜ ਨੇ ਦੂਜੀ ਕੋਸ਼ਿਸ਼ 'ਚ 87.43 ਮੀਟਰ ਜੈਵਲਿਨ ਥਰੋਅ ਕੀਤਾ ਅਤੇ ਇਸ ਵਿਚਾਲੇ ਉਨ੍ਹਾਂ 86.48 ਮੀਟਰ ਦਾ ਆਪਣਾ ਪੁਰਾਣਾ ਰਾਸ਼ਟਰੀ ਰਿਕਾਰਡ ਤੋੜਿਆ ਜੋ ਉਨ੍ਹਾਂ ਨੇ 2016 'ਚ ਵਿਸ਼ਵ ਜੂਨੀਅਰ ਚੈਂਪੀਅਨਸ਼ਿਪ 'ਚ ਬਣਾਇਆ ਸੀ। ਜਰਮਨੀ ਦੇ ਓਲੰਪਿਕ ਚੈਂਪੀਅਨ ਥਾਮਸ ਰੋਹਲਰ ਨੇ 91.78 ਮੀਟਰ ਦੇ ਨਾਲ ਸੋਨ, ਜੋਹਾਨੇਸ ਵੇਟੱਰ (91.56 ਮੀਟਰ) ਨੇ ਚਾਂਦੀ ਅਤੇ ਆਂਦ੍ਰੀਆਸ ਹੋਫਮੈਨ (90.08 ਮੀਟਰ) ਨੇ ਕਾਂਸੀ ਤਮਗਾ ਜਿੱਤਿਆ।


Related News