ਨਵਾਜ਼ ਸ਼ਰੀਫ ਦੇ ਮਨੀ ਲਾਂਡਿਰੰਗ ਮਾਮਲੇ ਦੀ ਹੋਵੇਗੀ ਜਾਂਚ
Wednesday, May 09, 2018 - 08:55 PM (IST)
ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਬੁੱਧਵਾਰ ਨੂੰ ਇਕ ਸੰਸਦੀ ਕਮੇਟੀ ਦਾ ਗਠਨ ਕੀਤਾ ਜੋ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ 'ਤੇ ਲੱਗੇ ਮਨੀ ਲਾਂਡਿਰੰਗ ਦੇ ਦੋਸ਼ਾਂ ਦੀ ਜਾਂਚ ਕਰੇਗੀ। ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀ ਨੈਸ਼ਨਲ ਅਕਾਉਂਟਬਿਲੀਟੀ ਬਿਊਰੋ ਨੇ ਮੀਡੀਆ ਰਿਪੋਰਟ ਦੀ ਸਮਝ ਲੈਂਦੇ ਹੋਏ ਨਵਾਜ਼ ਸ਼ਰੀਫ ਖਿਲਾਫ ਜਾਂਚ ਦੇ ਆਦੇਸ਼ ਦਿੱਤੇ ਸਨ।
ਅੱਬਾਸੀ ਨੇ ਇਹ ਕਮੇਟੀ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ 'ਚ ਬਣਾਈ। ਪਾਕਿਸਤਾਨੀ ਖਬਰ 'ਦਿ ਡੇਲੀ' ਮੁਤਾਬਕ ਅੱਬਾਸੀ ਨੇ ਕਿਹਾ ਕਿ ਕਮੇਟੀ ਐੱਨ.ਏ.ਬੀ. ਦੇ ਚੇਅਰਮੈਨ ਤੇ ਹੋਰ ਅਧਿਕਾਰੀਆਂ ਤੋਂ ਉਨ੍ਹਾਂ ਸਬੂਤਾਂ ਤੇ ਰਿਕਾਰਡਾਂ ਦੀ ਮੰਗ ਕਰੇਗੀ ਜਿਸ ਦੇ ਆਧਾਰ 'ਤੇ ਸਾਬਕਾ ਵਿਦੇਸ਼ ਮੰਤਰੀ ਨਵਾਜ਼ ਸ਼ਰੀਫ 'ਤੇ ਭਾਰਤ 'ਚ 4 ਬਿਲੀਅਨ ਡਾਲਰ ਦੇ ਮਨੀ ਲਾਂਡਿਰੰਗ ਦਾ ਦੋਸ਼ ਲਗਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਘਟਨਾ ਦੀ ਰਿਪੋਰਟ ਰੇਡੀਓ ਪਾਕਿਸਤਾਨ ਵੱਲੋਂ ਕੀਤੀ ਗਈ ਸੀ।
