ਭਾਰਤ ਨੂੰ ਤੀਰਅੰਦਾਜ਼ੀ ਵਿਸ਼ਵ ਕੱਪ ''ਚ ਮਿਲੇ ਚਾਂਦੀ ਅਤੇ ਕਾਂਸੀ ਤਮਗੇ

05/26/2018 9:30:00 AM

ਅੰਤਾਲਿਆ— ਭਾਰਤ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਦੂਜੇ ਪੜਾਅ 'ਚ ਅੱਜ ਇੱਥੇ ਕੰਪਾਊਂਡ ਵਰਗ 'ਚ ਚਾਂਦੀ ਅਤੇ ਕਾਂਸੀ ਤਮਗੇ ਜਿੱਤ ਕੇ ਆਪਣਾ ਖਾਤਾ ਖੋਲ੍ਹਿਆ। ਜੋਤੀ ਸੁਰੇਖਾ ਵੇਂਨਾਮ, ਮੁਸਕਾਨ ਕਿਰਾਰ ਅਤੇ ਦਿਵਿਆ ਦਿਆਲ ਦੀ ਮਹਿਲਾ ਕੰਪਾਊਂਡ ਟੀਮ ਫਾਈਨਲ 'ਚ ਚੀਨੀ ਤਾਈਪੇ ਦੀ ਆਪਣੀ ਮੁਕਾਬਲੇਬਾਜ਼ ਟੀਮ ਤੋਂ 3 ਅੰਕ ਨਾਲ ਹਾਰ ਗਈ ਅਤੇ ਉਸ ਨੂੰ ਚਾਂਦੀ ਦੇ ਤਮਗੇ ਨਾਲ ਸਬਰ ਕਰਨਾ ਪਿਆ। 

ਬਾਅਦ 'ਚ ਸ਼ਾਮ ਦੇ ਸੈਸ਼ਨ 'ਚ ਅਭਿਸ਼ੇਕ ਵਰਮਾ ਅਤੇ ਜੋਤੀ ਦੀ ਤੀਜਾ ਦਰਜਾ ਪ੍ਰਾਪਤ ਮਿਕਸਡ ਡਬਲਜ਼ ਜੋੜੀ ਨੇ ਰੇਗਿਨਾਲਡ ਕੂਲਸ ਤੇ ਸਰਾਹ ਪ੍ਰੀਲਸ ਦੀ ਬੈਲਜੀਅਮ ਦੀ ਜੋੜੀ ਨੂੰ ਕਾਂਸੀ ਤਮਗੇ ਦੇ ਮੁਕਾਬਲੇ 'ਚ 158-155 ਨਾਲ ਹਰਾਇਆ। ਦੀਪਿਕਾ ਕੁਮਾਰੀ, ਪ੍ਰੋਮਿਲਾ ਦੇਮਾਰੀ ਅਤੇ ਅੰਕਿਤਾ ਭਗਤ ਦੀ ਮਹਿਲਾ ਰਿਕਰਵ ਟੀਮ ਸ਼ਨੀਵਾਰ ਨੂੰ ਕਾਂਸੀ ਦੇ ਤਮਗੇ ਲਈ ਚੀਨੀ ਤਾਈਪੇ ਦੀ ਲੀ ਚੋਨ ਯਿੰਗ, ਪੇਂਗ ਚੀਆ ਮਾਓ ਅਤੇ ਤਾਨ ਯਾ ਤਿੰਗ ਨਾਲ ਭਿੜੇਗੀ। ਪੁਰਸ਼ ਰਿਕਰਵ ਟੀਮ ਦਾ ਖਰਾਬ ਪ੍ਰਦਰਸ਼ਨ ਜਾਰੀ ਰਿਹਾ ਅਤੇ ਉਹ ਪਹਿਲੇ ਦੌਰ 'ਚ ਬਾਹਰ ਹੋ ਗਈ।


Related News