ਇਹ ਹਨ ਮੋਤਿਆਬਿੰਦ ਦੇ ਲੱਛਣ, ਕਾਰਨ ਅਤੇ ਘਰੇਲੂ ਇਲਾਜ

05/15/2018 3:54:43 PM

ਨਵੀਂ ਦਿੱਲੀ— ਅੱਖਾਂ ਨਾਲ ਜੁੜੀ ਸਮੱਸਿਆ 'ਚੋਂ ਇਕ ਗੰਭੀਰ ਸਮੱਸਿਆ ਹੈ ਮੋਤਿਆਬਿੰਦ ਦੀ ਹੈ, ਜਿਸ ਨਾਲ ਅੱਖਾਂ ਦੇ ਲੈਂਸ 'ਚ ਇਕ ਧੱਬਾ ਆ ਜਾਂਦਾ ਹੈ ਅਤੇ ਹੋਰ ਚੀਜ਼ਾਂ ਧੁੰਧਲੀਆਂ ਨਜ਼ਰ ਆਉਣ ਲੱਗਦੀਆਂ ਹਨ। ਇਸ ਸਮੱਸਿਆ ਨੂੰ ਸਰਜਰੀ ਦੇ ਜਰੀਏ ਤਾਂ ਹਟਾਇਆ ਜਾ ਸਕਦਾ ਹੈ ਪਰ ਜੇ ਸ਼ੁਰੂਆਤ ਹੋਈ ਹੈ ਤਾਂ ਤੁਸੀਂ ਕੁਝ ਘਰੇਲੂ ਨੁਸਖਿਆਂ ਦੀ ਮਦਦ ਨਾਲ ਵੀ ਇਸ ਤੋਂ ਛੁਟਕਾਰਾ ਪਾ ਸਕਦੇ ਹੋ। ਅੱਖਾਂ ਕੁਦਰਤ ਦੀ ਅਜਿਹੀ ਅਨਮੋਲ ਦੇਣ ਹੈ ਜਿਸ ਦੇ ਬਿਨਾ ਅਸੀਂ ਆਪਣੇ ਆਲੇ-ਦੁਆਲੇ ਦੀ ਖੂਬਸੂਰਤੀ ਦੇ ਨਜ਼ਾਰੇ ਨਹੀਂ ਲੈ ਪਾਉਂਦੇ। ਇਸ ਲਈ ਅੱਖਾਂ ਨੂੰ ਤੁਹਾਡੀ ਸਭ ਤੋਂ ਜ਼ਿਆਦਾ ਕੇਅਰ ਦੀ ਜ਼ਰੂਰਤ ਪੈਂਦੀ ਹੈ। ਜੇ ਕੋਈ ਅੱਖਾਂ ਨਾਲ ਜੁੜੀ ਸਮੱਸਿਆ ਹੋ ਜਾਵੇ ਤਾਂ ਉਸ ਨੂੰ ਲਾਪਰਵਾਹੀ ਕਰਨ ਦੀ ਬਜਾਏ ਗੰਭੀਰਤਾ ਨਾਲ ਲਓ ਕਿਉਂਕਿ ਇਕ ਵਾਰ ਅੱਖਾਂ ਦੀ ਰੋਸ਼ਨੀ ਚਲੀ ਜਾਵੇ ਤਾਂ ਦੁਬਾਰਾ ਨਹੀਂ ਪਾਈ ਜਾ ਸਕਦੀ।
ਮੋਤਿਆਬਿੰਦ ਦੀਆਂ ਕਿਸਮਾਂ
ਮੋਤਿਆਬਿੰਦ ਦੋ ਤਰ੍ਹਾਂ ਦਾ ਹੁੰਦਾ ਹੈ ਇਕ ਨਰਮ ਤੇ ਦੂਜਾ ਅਕੜਾਅ ਵਾਲਾ। ਨਰਮ ਮੋਤਿਆਬਿੰਦ ਨੀਲੇ ਰੰਗ ਦਾ ਹੁੰਦਾ ਹੈ ਜੋ ਬਚਪਨ ਤੋਂ ਲੈ ਕੇ 35 ਸਾਲ ਦੀ ਉਮਰ ਦੇ ਵਿਅਕਤੀ ਨੂੰ ਹੁੰਦਾ ਹੈ। ਉੱਥੇ ਹੀ ਅਕੜਾਅ ਵਾਲਾ ਮੋਤਿਆਬਿੰਦ ਪੀਲੇ ਰੰਗ ਦਾ ਹੁੰਦਾ ਹੈ ਜੋ ਜ਼ਿਆਦਾਤਰ ਬੁਢਾਪੇ 'ਚ ਹੀ ਹੁੰਦਾ ਹੈ। ਇਹ ਇਕ ਅੱਖ 'ਚ ਵੀ ਹੋ ਸਕਦਾ ਹੈ ਅਤੇ ਦੋਹਾਂ ਅੱਖਾਂ 'ਚ ਵੀ।
ਮੋਤਿਆਬਿੰਦ ਦੇ ਲੱਛਣ
ਅੱਖਾਂ ਦੀ ਪੁਤਲੀ ਦੇ ਪਿੱਛੇ ਇਕ ਲੈਂਸ ਹੁੰਦਾ ਹੈ। ਪੁਤਲੀ 'ਤੇ ਲਾਈਟ ਨੂੰ ਇਹ ਲੈਂਸ ਫੋਕਸ ਕਰਦਾ ਹੈ ਅਤੇ ਰੈਟਿਨਾ 'ਤੇ ਆਬਜੈਕਟ ਦੀ ਸਾਫ ਇਮੇਜ ਬਣਾਉਂਦਾ ਹੈ। ਰੈਟਿਨਾ 'ਤੇ ਇਹ ਇਮੇਜ ਨਰਵਸ ਤਕ ਅਤੇ ਉੱਥੋਂ ਤੋਂ ਦਿਮਾਗ ਤੱਕ ਪਹੁੰਚਦੀ ਹੈ। ਪੁਤਲੀ ਦੇ ਪਿੱਛੇ ਦਾ ਇਹ ਲੈਂਸ ਬਿਲਕੁਲ ਸਾਫ ਹੁੰਦਾ ਹੈ ਤਾਂ ਹੀ ਤਾਂ ਲਾਈਟ ਆਸਾਨੀ ਨਾਲ ਪਾਸ ਹੋ ਜਾਂਦੀ ਹੈ ਜਦੋਂ ਲੈਂਸ 'ਚ ਕੁਝ ਧੁੰਧਲਾਪਨ ਆ ਜਾਂਦਾ ਹੈ ਤਾਂ ਇਸ 'ਚ ਲਾਈਟ ਲੰਘਣੀ ਬੰਦ ਹੋ ਜਾਂਦੀ ਹੈ। ਇਸ ਸਮੱਸਿਆ ਨੂੰ ਮੋਤਿਆਬਿੰਦ ਕਹਿੰਦੇ ਹਨ। ਇਲਾਜ ਨਾ ਕਰਵਾਉਣ 'ਤੇ ਇਹ ਸਮੱਸਿਆ ਵਧਦੀ ਜਾਂਦੀ ਹੈ। ਜਿਸ ਨਾਲ ਰੋਸ਼ਨੀ ਘੱਟ ਹੁੰਦੀ ਜਾਂਦੀ ਹੈ।
ਮੋਤਿਆਬਿੰਦ ਦੇ ਕਾਰਨ
- ਡਾਇਬਿਟੀਜ਼
- ਅੱਖਾਂ 'ਚ ਸੱਟ ਲੱਗਣ ਕਾਰਨ
- ਗਲਤੀ ਨਾਲ ਅੱਖ 'ਚ ਕਿਸੇ ਚੀਜ਼ ਦਾ ਚਲਿਆ ਜਾਣਾ
ਮੋਤਿਆਬਿੰਦ ਦੇ ਘਰੇਲੂ ਉਪਾਅ
1. ਬਾਦਾਮ ਅਤੇ ਕਾਲੀ ਮਿਰਚ

4 ਬਾਦਾਮ ਨੂੰ ਰਾਤਭਰ ਪਾਣੀ 'ਚ ਭਿਓਂ ਕੇ ਰੱਖੋ ਅਤੇ ਸਵੇਰੇ ਇਸ ਨੂੰ 4 ਕਾਲੀ ਮਿਰਚਾਂ ਦੇ ਨਾਲ ਪੀਸ ਕੇ ਮਿਸ਼ਰੀ ਨਾਲ ਖਾਓ। ਇਸ ਤੋਂ ਬਾਅਦ ਦੁੱਧ ਪੀਓ। ਮੋਤਿਆਬਿਦੰ ਦੀ ਪ੍ਰੇਸ਼ਾਨੀ ਸਹੀ ਹੋ ਜਾਵੇਗੀ।
2. ਲਸਣ
ਲਸਣ ਦੀਆਂ ਦੋ ਤਿੰਨ ਕਲੀਆਂ ਰੋਜ਼ਾਨਾ ਖਾਣ ਨਾਲ ਕੁਝ ਹੀ ਦਿਨਾਂ 'ਚ ਧੱਬਿਆ ਦੀ ਸ਼ਿਕਾਇਤ ਦੂਰ ਹੋ ਜਾਵੇਗੀ।
3. ਕੱਚੀਆਂ ਅਤੇ ਹਰੀਆਂ ਸਬਜ਼ੀਆਂ
ਕੱਚੀਆਂ ਅਤੇ ਹਰੀਆਂ ਸਬਜ਼ੀਆਂ 'ਚ ਪੋਸ਼ਕ ਤੱਤ ਅਤੇ ਵਿਟਾਮਿਨ ਏ, ਦੀ ਉਚ ਮਾਤਰਾ ਹੁੰਦੀ ਹੈ ਜੋ ਕਿ ਅੱਖਾਂ ਨੂੰ ਸਿਹਤਮੰਦ ਰੱਖਣ ਲਈ ਜ਼ਰੂਰੀ ਹੁੰਦੀ ਹੈ। ਆਪਣੇ ਦੈਨਿਕ ਆਹਾਰ 'ਚ ਕੱਚੀ ਸਬਜ਼ੀਆਂ ਨੂੰ ਸ਼ਾਮਲ ਕਰੋ। ਇਸ ਨਾਲ ਮੋਤਿਆਬਿੰਦ ਦੇ ਨਾਲ ਹੀ ਅੱਖਾਂ ਦੀਆਂ ਹੋਰ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਵੇਗਾ।
4. ਜਾਮਨ
ਜਾਮਨ 'ਚ ਐਂਥੋਸਾਈਨੋਸਾਈਡਸ ਅਤੇ ਫਲੇਵਨਾਈਡਸ ਕਾਫੀ ਜ਼ਿਆਦਾ ਹੁੰਦੇ ਹਨ ਜੋ ਕਿ ਰੈਟਿਨਾ ਅਤੇ ਅੱਖਾਂ ਦੇ ਲੈਂਸ ਦੀ ਰੱਖਿਆ ਕਰਦੇ ਹਨ ਹਾਲਾਂਕਿ ਜਾਮਨ ਨਾਲ ਮੋਤਿਆਬਿੰਦ ਪੂਰੀ ਤਰ੍ਹਾਂ ਨਾਲ ਹੱਟਦਾ ਹੈ।
5. ਗ੍ਰੀਨ ਟੀ
ਗ੍ਰੀਨ ਟੀ ਨਾਲ ਅੱਖਾਂ ਦੀ ਰੋਸ਼ਨੀ ਤੇਜ਼ ਹੋ ਸਕਦੀ ਹੈ। ਰੋਜ਼ਾਨਾ ਤਿੰਨ ਤੋਂ ਚਾਰ ਵਾਰ ਗ੍ਰੀਨ ਟੀ ਪੀਣ ਨਾਲ ਅੱਖਾਂ ਨੂੰ ਫਾਇਦਾ ਹੁੰਦਾ ਹੈ। ਗ੍ਰੀਨ ਟੀ 'ਚ ਮੌਜੂਦ ਐਂਟੀਆਕਸੀਡੈਂਟ ਅੱਖਾਂ ਨੂੰ ਨਵੀਂ ਤਾਜ਼ਗੀ ਦਿੰਦੇ ਹਨ।
6. ਪਿਆਜ਼
10 ਮਿਲੀਲੀਟਰ ਸਫੈਦ ਪਿਆਜ਼, ਅਦਰਕ ਅਤੇ ਨਿੰਬੂ ਦਾ ਰਸ ਲਓ ਅਤੇ ਇਸ ਨੂੰ 50 ਮਿਲੀਲੀਟਰ ਸ਼ਹਿਦ 'ਚ ਮਿਲਾ ਕੇ ਰੋਜ਼ਾਨਾ 2 ਬੂੰਦਾਂ ਅੱਖਾਂ 'ਚ ਪਾਓ। ਇਸ ਨਾਲ ਮੋਤਿਆਬਿੰਦ ਘੱਟ ਹੋ ਜਾਂਦਾ ਹੈ।
7. ਗਾਜਰ
310 ਮਿਲੀਲੀਟਰ ਗਾਜਰ ਦੇ ਰਸ 'ਚ 125 ਮਿਲੀਲੀਟਰ ਪਾਲਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਵੀ ਮੋਤਿਆਬਿੰਦ ਦੂਰ ਹੋ ਜਾਂਦਾ ਹੈ।
8. ਕੱਚਾ ਪਪੀਤਾ
ਕੱਚੇ ਪਪੀਤੇ ਦੀ ਵਰਤੋਂ ਨਾਲ ਮੋਤਿਆਬਿੰਦ ਨਾਲ ਗ੍ਰਸਿਤ ਲੋਕਾਂ ਨੂੰ ਲਾਭ ਮਿਲਦਾ ਹੈ। ਕੱਚਾ ਪਪੀਤਾ ਰੋਜ਼ਾਨਾ ਖਾਣ ਨਾਲ ਅੱਖਾਂ ਦੇ ਲੈਂਸ ਚਮਕਣ ਲੱਗਦੇ ਹਨ।

 


Related News