ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ, ਤੇਜ਼ੀ ਨਾਲ ਫੈਲ ਰਹੀ ਖ਼ਤਰਨਾਕ ਬੀਮਾਰੀ, ਜਾਣੋ ਕੀ ਹੈ ਇਲਾਜ

Monday, May 13, 2024 - 10:57 AM (IST)

ਪੰਜਾਬ ਵਾਸੀਆਂ ਲਈ ਬੇਹੱਦ ਚਿੰਤਾ ਭਰੀ ਖ਼ਬਰ, ਤੇਜ਼ੀ ਨਾਲ ਫੈਲ ਰਹੀ ਖ਼ਤਰਨਾਕ ਬੀਮਾਰੀ, ਜਾਣੋ ਕੀ ਹੈ ਇਲਾਜ

ਚੰਡੀਗੜ੍ਹ : ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ ਹੈ ਕਿਉਂਕਿ ਸੂਬੇ 'ਚ ਖ਼ਤਰਨਾਕ ਬੀਮਾਰੀ ਤੇਜ਼ੀ ਨਾਲ ਫੈਲ ਰਹੀ ਹੈ। ਦਰਅਸਲ ਪੰਜਾਬ 'ਚ ਨੱਕ ਨਾਲ ਜੁੜਿਆ ਇਨਫੈਕਸ਼ਨ ਤੇਜ਼ੀ ਨਾਲ ਫੈਲ ਰਿਹਾ ਹੈ। ਇਨਫੈਕਸ਼ਨ ਕਾਰਨ ਅੱਖਾਂ, ਦਿਮਾਗ ਅਤੇ ਛਾਤੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੀ ਹੈ। ਫੰਗਲ ਸਾਈਨਸਾਈਟਿਸ ਨਾਂ ਦਾ ਇਹ ਇਨਫੈਕਸ਼ਨ ਪੰਜਾਬ ਦੇ ਉਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਇਨਫੈਕਟਿਡ ਕਰ ਰਿਹਾ ਹੈ, ਜਿੱਥੇ ਕਾਟਨ ਦੀ ਖੇਤੀ ਕੀਤੀ ਜਾ ਰਹੀ ਹੈ। ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਫਾਜ਼ਿਲਕਾ, ਮਾਨਸਾ, ਫਰੀਦਕੋਟ, ਮੋਗਾ, ਸੰਗਰੂਰ ਜ਼ਿਲ੍ਹੇ ਦੇ ਲੋਕ ਫੰਗਲ ਸਾਈਨਸਾਈਟਿਸ ਬੀਮਾਰੀ ਹੋਣ ਤੋਂ ਬਾਅਦ ਇਲਾਜ ਲਈ ਹਸਪਤਾਲਾਂ 'ਚ ਪਹੁੰਚ ਰਹੇ ਹਨ। ਫੰਗਲ ਇਨਫੈਕਸ਼ਨ ਦਾ ਇਲਾਜ ਨੱਕ ਰਾਹੀਂ ਦੂਰਬੀਨ ਦੀ ਸਰਜਰੀ ਨਾਲ ਕੀਤਾ ਜਾਂਦਾ ਹੈ, ਜਦੋਂ ਕਿ ਮਰੀਜ਼ ਬੀਮਾਰੀ ਦੀ ਪਛਾਣ ਕੀਤੇ ਬਗੈਰ ਕੈਮਿਸਟ ਦੀ ਦੁਕਾਨ ਤੋਂ ਦਵਾਈਆਂ ਖਾ ਕੇ ਬੀਮਾਰੀ ਵਿਗਾੜ ਰਹੇ ਹਨ। ਦਵਾਈਆਂ ਕੁੱਝ ਦਿਨਾਂ ਲਈ ਇਨਫੈਕਸ਼ਨ ਨੂੰ ਦਬਾ ਜ਼ਰੂਰ ਦਿੰਦੀਆਂ ਹਨ ਪਰ ਫੰਗਸ ਸਰੀਰ 'ਚ ਜੰਮ ਜਾਂਦੀ ਹੈ ਅਤੇ ਫੇਫੜਿਆਂ, ਦਿਮਾਗ ਅਤੇ ਅੱਖਾਂ ਨੂੰ ਇਨਫੈਕਟਿਡ ਕਰਨ ਦੇ ਨਾਲ-ਨਾਲ ਹੱਡੀਆਂ ਨੂੰ ਵੀ ਖਾ ਰਹੀ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਲੋਕ ਸਭਾ ਚੋਣਾਂ ਦਰਮਿਆਨ ਨਜ਼ਰ ਨਹੀਂ ਆਉਣਗੇ ਪੰਜਾਬ ਦੇ 5 ਮੌਜੂਦਾ ਸੰਸਦ ਮੈਂਬਰ
ਹਵਾ ਰਾਹੀਂ ਨੱਕ ਦੇ ਰਾਹ ਸਰੀਰ 'ਚ ਵੜ ਰਿਹਾ ਫੰਗਸ
ਪੀ. ਜੀ. ਆਈ. ਦੇ ਸਾਬਕਾ ਈ. ਐੱਨ. ਟੀ. ਮਾਹਿਰ ਅਤੇ ਫੋਰਟਿਸ ਮੋਹਾਲੀ ਦੇ ਈ. ਐੱਨ. ਟੀ. ਵਿਭਾਗ ਦੇ ਐੱਚ. ਓ. ਡੀ. ਡਾ. ਅਸ਼ੋਕ ਗੁਪਤਾ ਦਾ ਕਹਿਣਾ ਹੈ ਕਿ ਫੰਗਲ ਸਾਈਨਸਾਈਟਿਸ ਅਜਿਹਾ ਇਨਫੈਕਸ਼ਨ ਹੈ, ਜੋ ਹਵਾ ਤੋਂ ਲੋਕਾਂ ਨੂੰ ਮਿਲ ਰਿਹਾ ਹੈ। ਨੱਕ ਦੇ ਰਾਹ ਫੰਗਸ ਦੇ ਕੀਟਾਣੂ ਸਰੀਰ 'ਚ ਦਾਖ਼ਲ ਹੋ ਕੇ ਕਈ ਅੰਗਾਂ ਨੂੰ ਖ਼ਰਾਬ ਕਰ ਰਹੇ ਹਨ। ਮਰੀਜ਼ਾਂ ਦੀਆਂ ਅੱਖਾਂ ਬਾਹਰ ਨਿਕਲ ਰਹੀਆਂ ਹਨ, ਦਿਮਾਗ ਦੀਆਂ ਨਸਾਂ 'ਚ ਫੰਗਸ ਵੜ ਰਿਹਾ ਹੈ ਅਤੇ ਫੇਫੜਿਆਂ ਨੂੰ ਵੀ ਬੀਮਾਰ ਕਰ ਰਿਹਾ ਹੈ। ਨੱਕ ਦੇ ਆਸ-ਪਾਸ ਅਤੇ ਚਿਹਰੇ 'ਤੇ ਖ਼ਾਲੀ ਥਾਵਾਂ ਨੂੰ ਸਾਈਨਸ ਕਿਹਾ ਜਾਂਦਾ ਹੈ। ਇਨਫੈਕਟਿਡ ਵਿਅਕਤੀ ਦੇ ਸਾਈਨਸ ਜਾਂ ਖ਼ਾਲੀ ਥਾਵਾਂ 'ਚ ਸੋਜ ਹੋ ਜਾਣ ਤੋਂ ਬਾਅਦ ਉਸ ਦਾ ਨੱਕ ਬੰਦ ਹੋ ਜਾਂਦਾ ਹੈ, ਸਾਹ ਲੈਣ 'ਚ ਤਕਲੀਫ਼ ਹੋਣ ਲੱਗਦੀ ਹੈ, ਸਿਰ 'ਚ ਦਬਾਅ ਪੈਂਦਾ ਹੈ।

ਇਹ ਵੀ ਪੜ੍ਹੋ : PSEB ਦੇ ਵਿਦਿਆਰਥੀਆਂ ਲਈ ਜ਼ਰੂਰੀ ਖ਼ਬਰ, ਸਪਲੀਮੈਂਟਰੀ Exams ਲਈ ਜਾਰੀ ਹੋਇਆ ਸ਼ਡਿਊਲ
ਜਾਣੋ ਕੀ ਹਨ ਲੱਛਣ
ਨੱਕ ਬੰਦ ਰਹਿਣਾ, ਸਿਰ 'ਚ ਦਰਦ, ਅੱਖ ਬਾਹਰ ਵੱਲ ਨਿਕਲਣਾ, ਦੰਦਾਂ 'ਚ ਕਮਜ਼ੋਰੀ ਹੋਣਾ ਅਤੇ ਨਸਾਂ 'ਚ ਸਮੱਸਿਆ।
ਇਹ ਹੈ ਬੀਮਾਰੀ ਦਾ ਇਲਾਜ
ਫੰਗਲ ਸਾਈਨਸਾਈਟਿਸ ਬੀਮਾਰੀ ਦੀ ਪਛਾਣ ਲਈ ਐਂਡੋਸਕੋਪੀ, ਸੀ. ਟੀ. ਸਕੈਨ ਰਾਹੀਂ ਕੀਤੀ ਜਾਂਦੀ ਹੈ, ਜਦੋਂ ਕਿ ਇਲਾਜ ਲਈ ਨੱਕ ਦੇ ਰਾਹ ਦੂਰਬੀਨ ਦੀ ਸਰਜਰੀ ਨਾਲ ਮਰੀਜ਼ ਨੂੰ ਤੰਦਰੁਸਤ ਕੀਤਾ ਜਾ ਸਕਦਾ ਹੈ। ਮਰੀਜ਼ਾਂ ਨੂੰ ਸਟੀਰਾਇਡ ਵਾਲੀਆਂ ਦਵਾਈਆਂ ਦੇ ਇਸਤੇਮਾਲ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਹ ਦਵਾਈਆਂ ਫੰਗਸ ਨੂੰ ਸਰੀਰ ਤੋਂ ਬਾਹਰ ਨਹੀਂ ਕੱਢ ਪਾਉਂਦੀਆਂ ਅਤੇ ਉਨ੍ਹਾਂ ਦੀ ਹਾਲਤ ਭਿਆਨਕ ਹੋ ਜਾਂਦੀ ਹੈ। ਐਸਪੈਰੀਗੇਲਸ ਨਾਂ ਦੀ ਬੀਮਾਰੀ ਹੋ ਜਾਂਦੀ ਹੈ। ਅੱਖਾਂ 'ਚ ਫੰਗਸ ਜਾਣ ਨਾਲ ਅੱਖਾਂ ਬਾਹਰ ਤਾਂ ਨਿਕਲਦੀਆਂ ਹੀ ਹਨ, ਉਨ੍ਹਾਂ ਦੀ ਰੌਸ਼ਨੀ ਵੀ ਖ਼ਤਮ ਹੋ ਜਾਂਦੀ ਹੈ। ਇਸ ਇਨਫੈਕਸ਼ਨ ਦੇ 80 ਫ਼ੀਸਦੀ ਮਰੀਜ਼ਾਂ ਦਾ ਇਲਾਜ ਸਰਜਰੀ ਨਾਲ ਹੋ ਜਾਂਦਾ ਹੈ। ਕਈ ਮਰੀਜ਼ ਝੋਲਾਛਾਪ ਡਾਕਟਰਾਂ ਕੋਲ ਪਹੁੰਚ ਜਾਂਦੇ ਹਨ ਅਤੇ ਆਪਣੀ ਸਿਹਤ ਨੂੰ ਵਿਗਾੜ ਲੈਂਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News