ਵਿਆਹੁਤਾ ਨਹੀਂ, ਸਿਰਫ ਸਿੰਗਲ ਲੋਕ ਹੀ ਲੈ ਪਾਉਂਦੇ ਹਨ ਜ਼ਿੰਦਗੀ ਦੇ ਇਹ ਮਜ਼ੇ

05/15/2018 5:29:44 PM

ਨਵੀਂ ਦਿੱਲੀ— ਵਿਆਹ ਜ਼ਿੰਦਗੀ ਦਾ ਸਭ ਤੋਂ ਜ਼ਰੂਰੀ ਹਿੱਸਾ ਹੈ। ਇਕ ਵਾਰ ਵਿਆਹ ਹੋ ਜਾਵੇ ਤਾਂ ਜ਼ਿੰਦਗੀ ਪੂਰੀ ਤਰ੍ਹਾਂ ਨਾਲ ਬਦਲ ਜਾਂਦੀ ਹੈ। ਪਰਿਵਾਰ ਦੀ ਜਿੰਮੇਦਾਰੀ ਵਧ ਜਾਂਦੀ ਹੈ, ਲੜਕਾ ਹੋਵੇ ਜਾਂ ਲੜਕੀ ਵਿਆਹ ਤੋਂ ਪਹਿਲਾਂ ਉਹ ਆਪਣੀ ਮਰਜੀ ਨਾਲ ਜ਼ਿੰਦਗੀ ਜਿਉਂਦੇ ਹਨ। ਦੋਸਤਾਂ ਨਾਲ ਟ੍ਰੈਵਲ, ਸ਼ਾਪਿੰਗ, ਮੂਵੀ ਦੇਖਣ, ਮੌਜ-ਮਸਤੀ ਕਰਨਾ ਜਾਂ ਖੁਦ ਲਈ ਸਮਾਂ ਕੱਢਣਾ ਇਹ ਸਾਰੀਆਂ ਗੱਲਾਂ ਤਾਂ ਵਿਆਹ ਤੋਂ ਪਹਿਲਾਂ ਹੀ ਹੁੰਦੀਆਂ ਹਨ। ਪਾਰਟਨਰ ਦੇ ਨਾਲ ਸੋਹਰੇ ਦੇ ਮੈਂਬਰਾਂ ਦੀ ਦੇਖਭਾਲ ਕਰਨ 'ਚ ਸਾਰਾ ਸਮਾਂ ਲੰਘ ਜਾਂਦਾ ਹੈ। ਅਜਿਹੇ 'ਚ ਬਹੁਤ ਸਾਰੇ ਕੰਮ ਹਨ ਜਿਸ ਨੂੰ ਵਿਆਹ ਦੇ ਬਾਅਦ ਕਰਨ ਦੀ ਛੂਟ ਨਹੀਂ ਰਹਿੰਦੀ।
1. ਦੋਸਤਾਂ ਨਾਲ ਟਾਈਮ ਬਿਤਾਉਣਾ
ਵਿਆਹ ਤੋਂ ਪਹਿਲਾਂ ਸਿੰਗਲ ਹੋਣ 'ਤੇ ਦੋਸਤਾਂ ਦੇ ਨਾਲ ਤੁਸੀਂ ਕਦੇ ਵੀ ਸਮਾਂ ਬਿਤਾ ਸਕਦੇ ਹੋ। ਉੱਥੇ ਹੀ ਰਿਲੇਸ਼ਨਸ਼ਿਪ 'ਚ ਰਹਿਣ ਵਾਲੇ ਲੋਕ ਆਪਸੀ ਲੜ੍ਹਾਈ-ਝੱਗੜਿਆਂ 'ਚ ਪਏ ਰਹਿੰਦੇ ਹਨ। ਕਿਤੇ ਘੁੰਮਣ ਜਾਣ ਲਈ ਇਕ-ਦੂਜੇ ਦੀ ਸਲਾਹ ਲੈਣੀ ਪੈਂਦੀ ਹੈ ਜਾਂ ਫਿਰ ਪਾਰਟਨਰ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ।
2. ਕਸਰਤ ਲਈ ਸਮਾਂ ਨਹੀਂ ਨਿਕਲਦਾ
ਵਿਆਹ ਤੋਂ ਪਹਿਲਾਂ ਲੋਕਾਂ ਦੇ ਦਿਮਾਗ 'ਚ ਫਿਟਨੈੱਸ ਨੂੰ ਲੈ ਕੇ ਬਹੁਤ ਚਿੰਤਾ ਰਹਿੰਦੀ ਹੈ। ਇਸ ਲਈ ਉਹ ਜਿੰਮ,ਯੋਗ ਅਤੇ ਕਸਰਤ ਦਾ ਸਹਾਰਾ ਲੈਂਦੇ ਹਨ। ਇਸ ਲਈ ਰੋਜ਼ਾਨਾ ਸਮਾਂ ਵੀ ਕੱਢਦੇ ਹਨ ਇਹੀ ਕਾਰਨ ਹੈ ਕਿ ਵਿਆਹ ਦੇ ਬਾਅਦ ਲੋਕਾਂ ਦੀ ਫਿਗਰ ਵਿਗੜਣ ਲੱਗਦੀ ਹੈ।
3. ਸਟ੍ਰੈਸ ਫ੍ਰੀ ਲਾਈਫ
ਵਿਆਹ ਦੇ ਬਾਅਦ ਸੋਹਰੇ, ਪੇਕੇ, ਭੈਣ-ਭਰਾ, ਨਨਾਣ,ਦਰਾਣੀ ਆਦਿ ਕਈ ਰਿਸ਼ਤਿਆਂ ਦਾ ਖਿਆਲ ਰੱਖਣਾ ਪੈਂਦਾ ਹੈ। ਕਿਤੇ ਕੋਈ ਗਲਤੀ ਨਾ ਹੋ ਜਾਵੇ, ਇਸ ਗੱਲ ਦੀ ਫਿਕਰ ਹਮੇਸ਼ਾ ਸਤਾਉਂਦੀ ਰਹਿੰਦੀ ਹੈ ਕਿ ਪਹਿਲਾਂ ਸਟ੍ਰੈਸ ਫ੍ਰੀ ਲਾਈਫ 'ਚ ਇਸ ਤਰ੍ਹਾਂ ਦੀ ਕੋਈ ਫਿਕਰ ਨਹੀਂ ਹੋਣੀ ਚਾਹੀਦੀ।
4. ਕਰੀਅਰ 'ਤੇ ਰਹਿੰਦਾ ਹੈ ਫੋਕਸ
ਲੜਕਾ ਹੋਵੇ ਜਾਂ ਲੜਕੀ ਵਿਆਹ ਤੋਂ ਪਹਿਲਾਂ ਕਰੀਅਰ 'ਤੇ ਆਸਾਨੀ ਨਾਲ ਫੋਕਸ ਕੀਤਾ ਜਾ ਸਕਦਾ ਹੈ। ਕਦੇ ਵੀ ਕਿਸੇ ਵੀ ਸਮੇਂ ਕਿਤਾਬਾਂ ਚੁਕ ਕੇ ਪੜ੍ਹਿਆ ਜਾ ਸਕਦਾ ਹੈ। ਨਾ ਖਾਣਾ ਬਣਾਉਣ ਦੀ ਟੈਂਸ਼ਨ ਹੁੰਦੀ ਹੈ ਅਤੇ ਨਾ ਹੀ ਰਸੋਈ ਲੇਟ ਹੋਣ ਦੀ ਚਿੰਤਾ। ਵਿਆਹ ਤੋਂ ਬਾਅਦ ਤਾਂ ਦਿਨ ਦਾ ਅੱਧਾ ਸਮਾਂ ਪਰਿਵਾਰ ਨੂੰ ਹੀ ਦੇਣਾ ਪੈਂਦਾ ਹੈ।


Related News